ਗ਼ਜ਼ਲ

ਮੁਸੀਬਤ ਪਰਖ ਹੁੰਦੀ ਹੈ,ਮੁਸੀਬਤ ਤੋਂ ਨਾ ਡਿਰਆ ਕਰ|
ਤੂੰ ਜੀਣਾ ਿਸੱਖ ਮਰ--ਮਰ ਕੇ ਿਜੳਂਦਾ ਹੀ ਨਾ ਮਿਰਆ ਕਰ|

ਨਾ ਭਟਕਣ ਦੇ ਸਮਾਧੀ ਿਵਚ,ਕਦੇ ਵੀ ਹੋਂਦ ਅਪਣੀ ਨੂੰ,
ਿਵਚਿਰਆ ਕਰ ਤੂੰ ਲੋਕਾਂ ਿਵਚ ਤੇ ਖੁੱਲ੍ ਦਾ ਿਧਆਨ ਧਿਰਆ ਕਰ|

ਸਲੀਕਾ ਿਪਆਰ ਦਾ ਸੱਜਣਾ,ਿਨਰੰਤਰ ਬਦਲਦਾ ਹੀ ਰਿਹ,
ਕਦੇ ਿਦਲ ਿਵਚ ਡੁਿਬਆ ਕਰ, ਕਦੇ ਨੈਣਾਂ 'ਚ ਤਿਰਆ ਕਰ|

ਜੇ ਬੰਦਾ ਏਂ?ਉਦਾਹਰਣ ਬਣ ਕੇ ਬੰਦੇ ਦੀ ਿਵਚਰਨਾ ਿਸਖ,
ਿਕਸੇ ਨੂੰ ਸੁੱਖ ਦੇਿੲਆ ਕਰ,ਿਕਸੇ ਦੇ ਦੁੱਖ ਜਿਰਆ ਕਰ|

ਕਵੀ ਦੀ ਹੋਂਦ ਨੂੰ ਹਾਿਸਲ ਕਰਨ ਦੇ ਵਾਸਤੇ ਸੱਜਣਾ,
ਿਦਨੇ ਕੁਝ ਪਲ ਿਸਮਿਟਆ ਕਰ ,ਤੇ ਰਾਤਾਂ ਨੂੰ ਿਬਖਿਰਆ ਕਰ|

ਤੂੰ ਲੰਮੀ ਉਮਰ ਦੀ ਸੱਜਣਾ,ਮੇਰੇ ਲਈ ਿਕਉਂ ਦੁਆ ਕਰਦੈਂ?
ਤੇਰੇ ਿਬਨ ਜੀਅ ਨਹੀਂ ਸਕਣਾ, ਦੁਆ ਖ਼ੁਦ ਲਈ ਵੀ ਕਿਰਆ ਕਰ|

ਸਦਾ ਖੁੱਲ੍ਾ ਹੀ ਰਿੰਹਦਾ ਹੈ,ਅਸਾਡੀ ਨੀਂਦ ਦਾ ਬੂਹਾ,
ਿਨਡਰ ਹੋ ਕੇ ਤੂੰ ਬਣ ਸੁਪਨਾ ,ਮੇਰੇ ਿਦਲ ਿਵਚ ਉਤਿਰਆ ਕਰ|

ਮੇਰੇ ਅੰਦਰ ਹੈ ਖਾਲੀਪਣ,ਤੇਰੇ ਿਬਨ ਯਾਦ ਤੇਰੀ ਿਬਨ,
ਤੂੰ ਮੈਨੂੰ ਯਾਦ ਆਇਆ ਕਰ ,ਮੇਰੇ ਅੰਦਰ ਨੂੰ ਭਿਰਆ ਕਰ|

............................ਗੁਰਪਾਲਿਸੰਘ ਿਬਲਾਵਲ/ਕਮਲ
 
Top