ਇਥੇ ਮਿਲਦੈ 1 ਰੁਪਏ ਦਾ ਇਕ ਲਿਟਰ ਪੈਟਰੋਲ

[MarJana]

Prime VIP


ਕੌਮਾਂਤਰੀ ਬਾਜ਼ਾਰ 'ਚ ਕਰੂਡ ਆਇਲ ਦੀਆਂ ਕੀਮਤਾਂ 'ਚ ਆ ਰਹੀ ਗਿਰਾਵਟ ਤੋਂ ਫਾਇਦਾ ਆਮ ਜਨਤਾ ਨਾਲੋਂ ਜ਼ਿਆਦਾ ਸਰਕਾਰ ਨੂੰ ਮਿਲ ਰਿਹਾ ਹੈ। ਪੈਟਰੋਲ-ਡੀਜ਼ਲ ਦੇ ਭਾਅ ਘਟਾਉਣ ਦੀ ਬਜਾਏ ਸਰਕਾਰ ਨੇ ਪੈਟਰੋਲ-ਡੀਜ਼ਲ ਤੇ ਐਕਸਾਈਜ਼ ਡਿਊਟੀ 'ਤੇ 2 ਰੁਪਏ ਪ੍ਰਤੀ ਲਿਟਰ ਵਧਾ ਦਿੱਤੇ ਹਨ। ਪਿਛਲੇ ਸਾਲ 12 ਵਾਰ ਭਾਰਤ 'ਚ ਪੈਟਰੋਲ ਦੀਆਂ ਕੀਮਤਾਂ 'ਚ ਉਤਾਰ-ਚੜਾਅ ਦੇਖਿਆ ਗਿਆ। ਭਾਰਤ 'ਚ ਪੈਟਰੋਲ ਦੀ ਕੀਮਤ 61 ਰੁਪਏ ਪ੍ਰਤੀ ਲਿਟਰ ਹੈ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਪੈਟਰੋਲ 1 ਰੁਪਏ ਪ੍ਰਤੀ ਲਿਟਰ ਮਿਲਦਾ ਹੈ। ਇਹ ਹੈ ਵੈਨੇਜ਼ੁਏਲਾ, ਜਿੱਥੇ 1998 ਤੋਂ ਪੈਟਰੋਲ ਦੀ ਕੀਮਤ 1 ਰੁਪਏ ਪ੍ਰਤੀ ਲਿਟਰ ਹੈ। ਉਥੇ ਹੀ ਗੱਲ ਜੇ ਗੁਆਂਢੀ ਮੁਲਕ ਪਾਕਿਸਤਾਨ ਦੀ ਕਰੀਏ ਤਾਂ ਉਥੇ ਵੀ ਭਾਰਤ ਦੇ ਮੁਕਾਬਲੇ ਪੈਟਰੋਲ ਦੀ ਕੀਮਤ ਘੱਟ ਹੈ।
ਸਾਰਕ ਦੇਸ਼ਾਂ 'ਚ ਇਹ ਹਨ ਪੈਟਰੋਲ ਦੀਆਂ ਕੀਮਤਾਂ
ਭਾਰਤ-61 ਰੁਪਏ ਪ੍ਰਤੀ ਲਿਟਰ
ਪਾਕਿਸਾਤਨ- 57.18 ਰੁਪਏ ਪ੍ਰਤੀ ਲਿਟਰ
ਚੀਨ-72.51 ਰੁਪਏ ਪ੍ਰਤੀ ਲਿਟਰ
ਸ਼੍ਰੀਲੰਕਾ-77.15 ਰੁਪਏ ਪ੍ਰਤੀ ਲਿਟਰ
ਨੇਪਾਲ-78.15 ਰੁਪਏ ਪ੍ਰਤੀ ਲਿਟਰ
ਬੰਗਲਾਦੇਸ਼-66.6 ਰੁਪਏ ਪ੍ਰਤੀ ਲਿਟਰ
ਭੂਟਾਨ- 55.54 ਰੁਪਏ ਪ੍ਰਤੀ ਲਿਟਰ
ਨਾਰਵੇ- ਸਾਲ 1966 ਤੋਂ 2013 ਤੱਕ ਤਕਰੀਬਨ 5086 ਤੇਲ ਦੇ ਖੂਹ ਖੋਦਣ ਵਾਲੇ ਇਸ ਦੇਸ਼ 'ਚ ਪੈਟਰੋਲ ਦੀ ਕੀਮਤ ਸਭ ਤੋਂ ਜ਼ਿਆਦਾ ਹੈ। ਵਿਸ਼ਵ ਦੀ ਦੂਜੀ ਸਭ ਤੋਂ ਜ਼ਿਆਦਾ ਜੀ. ਡੀ. ਪੀ. 'ਤੇ ਕੈਪਿਟਾ ਇਨਕਮ ਵਾਲੇ ਇਸ ਦੇਸ਼ 'ਚ ਇਕ ਵਿਅਕਤੀ ਨੂੰ ਇਕ ਗੈਲਨ ਪੈਟਰੋਲ ਖਰੀਦਣ ਲਈ ਆਪਣੀ ਆਮਦਨੀ ਦਾ 3.59 ਫੀਸਦੀ ਖਰਚ ਕਰਨੀ ਪੈਂਦਾ ਹੈ। ਇਥੇ ਪੈਟਰੋਲ ਦੀ ਕੀਮਤ 588.28 ਰੁਪਏ ਪ੍ਰਤੀ ਗੈਲਨ ਹੈ। ਯਾਨੀ ਕਿ ਤਕਰੀਬਨ 155 ਰੁਪਏ ਪ੍ਰਤੀ ਪ੍ਰਤੀ ਲਿਟਰ।
ਨੀਦਰਲੈਂਡ-ਵਿਸ਼ਵ ਦੀ 18ਵੀਂ ਸਭ ਤੋਂ ਵੱਡੀ ਅਰਥਵਿਵਸਥਾ ਨੀਦਰਲੈਂਡ ਪੈਟਰੋਲ ਦੀ ਕੀਮਤ 'ਚ ਦੂਜੇ ਨੰਬਰ 'ਤੇ ਹੈ। ਇਥੇ ਇਕ ਗੈਲਨ ਪੈਟਰੋਲ ਦੀ ਕੀਮਤ 568.45 ਰੁਪਏ ਹੈ, ਯਾਨੀ ਕਿ ਲਗਭਗ 150 ਰੁਪਏ ਪ੍ਰਤੀ ਲਿਟਰ।
ਇਟਲੀ- ਵਿਸ਼ਵ ਦੀ 9ਵੀਂ ਸਭ ਤੋਂ ਵੱਡੀ ਅਰਥਵਿਵਸਥਾ, ਉੱਚੀ ਅਤੇ ਕੈਪਿਟਾ ਜੀ. ਡੀ. ਪੀ. ਅਤੇ ਸਭ ਤੋਂ ਘੱਟ ਬੇਰੋਜ਼ਗਾਰੀ ਵਾਲਾ ਇਟਲੀ ਪੈਟਰੋਲ ਦੇ ਭਾਅ ਦੇ ਮਾਮਲੇ 'ਚ ਨੰਬਰ ਤਿੰਨ 'ਤੇ ਹੈ। ਇਥੇ ਇਕ ਗੈਲਨ ਲਈ 561.24 ਰੁਪਏ ਖਰਚਣੇ ਪੈਂਦੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਇਥੇ ਇਕ ਲਿਟਰ ਪੈਟਰੋਲ ਭਰਵਾਉਣ ਜਾਓ ਤਾਂ ਤੁਹਾਨੂੰ 148 ਰੁਪਏ ਖਰਚ ਕਰਨੇ ਹੋਣਗੇ।
ਡੈਨਮਾਰਕ- ਇਥੇ ਕਿ ਗੈਲਨ ਪੈਟਰੋਲ ਦੀ ਕੀਮਤ 549.22 ਰੁਪਏ ਹੈ, ਯਾਨੀ ਕਿ 1 ਲਿਟਰ ਪੈਟਰੋਲ ਲਈ ਖਰਚਣੇ ਹੋਣਗੇ 145 ਰੁਪਏ। ਡੈਨਮਾਰਕ 'ਚ ਪਹਿਲਾ ਤੇਲ ਸੰਕਟ 1973 'ਚ ਆਇਆ ਸੀ। ਇਥੋਂ ਦੇ ਲੋਕਾਂ ਨੂੰ 1 ਗੈਲਨ ਪੈਟਰੋਲ ਖਰੀਦਣ ਲਈ ਆਪਣੀ ਕਮਾਈ ਦਾ 5.39 ਫੀਸਦੀ ਖਰਚ ਕਰਨਾ ਪੈਂਦਾ ਹੈ।
ਗ੍ਰੀਸ- ਇਸ ਦੇਸ਼ 'ਚ ਬੇਰੋਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਪੈਟਰੋਲ ਦੇ ਭਾਅ ਨਾਲ ਵੀ ਦੇਸ਼ ਦੀ ਅਰਥਵਿਵਸਥਾ ਗੜਬੜਾ ਗਈ ਹੈ। ਗ੍ਰੀਸ ਪੈਟਰੋਲ ਦੀ ਕੀਮਤ ਦੇ ਮਾਮਲੇ 'ਚ 5ਵਾਂ ਸਭ ਤੋਂ ਮਹਿੰਗਾ ਦੇਸ਼ ਹੈ। ਇਥੋਂ ਦੇ ਇਕ ਗੈਲਨ ਪੈਟਰੋਲ ਖਰੀਦਣ ਲਈ 529.39 ਰੁਪਏ ਖਰਚ ਕਰਨੇ ਪੈਂਦੇ ਹਨ, ਯਾਨੀ ਕਿ ਲਗਭਗ 140 ਰੁਪਏ ਪ੍ਰਤੀ ਲਿਟਰ।
ਸਭ ਤੋਂ ਸਸਤਾ ਪੈਟਰੋਲ ਵੈਨੇਜ਼ੁਏਲਾ 'ਚ 1 ਰੁਪਏ ਪ੍ਰਤੀ ਲਿਟਰ ਮਿਲਦਾ ਹੈ ਅਤੇ ਇਹ ਕੀਮਤ 1998 ਤੋਂ ਚੱਲ ਰਹੀ ਹੈ।
ਸਾਊਦੀ ਅਰਬ 'ਚ ਪੈਟਰੋਲ 7 ਰੁਪਏ ਪ੍ਰਤੀ ਲਿਟਰ ਹੈ।
ਤੁਰਕਮੇਨਿਸਤਾਨ 'ਚ 12 ਰੁਪਏ ਪ੍ਰਤੀ ਲਿਟਰ ਹੈ।
ਯੁ. ਏ. ਈ. 'ਚ 24 ਰੁਪਏ ਪ੍ਰਤੀ ਲਿਟਰ ਹੈ।​
 
Top