Driver's children Vs Dc 's children

Student of kalgidhar

Prime VIP
Staff member
ਇੱਕ ਵਾਰ ਇੱਕ 👳‍♀Driver ਡੀਸੀ ਦੇ ਸਾਹਮਣੇ ਘਰ ਪਾ ਲੈਂਦਾ ।

ਗਲ਼ੀ ਵਿੱਚ 🍦ਕੁਲਫੀ ਵਾਲਾ ਆ ਜਾਂਦਾ , 👳‍♀Driver ਦੇ ਜੁਵਾਕ 🍦ਕੁਲਫੀਆਂ ਖਾਣ ਲੱਗ ਜਾਂਦੇ ਨੇ । ਡੀਸੀ ਦੇ ਜੁਆਕ ਕਹਿੰਦੇ👩 ਮੱਮੀ 🍦ਕੁਲਫੀ ਲੈਣੀ ਐ । ਡੀਸੀ ਦੀ ਘਰਵਾਲੀ ਕਹਿੰਦੀ ਨਹੀਂ ਬੱਚੇ ਗਲਾ ਖਰਾਬ ਹੋਜੂ ।

ਅਗਲੇ ਦਿਨ ਗੱਲੀਂ ਚ🍥 ਮਰੂੰਡੇ, ਗਚਕਾਂ ਵਾਲਾ ਆ ਜਾਂਦਾ ।👳‍♀ Driver ਦੇ ਜੁਵਾਕ ਮਰੂੰਡੇ, ਗਚਕਾਂ ਨੂੰ ਪੈ ਜਾਂਦੇ ਨੇ । ਡੀਸੀ ਦੇ ਜੁਵਾਕ ਫੇਰ ਮੱਮੀ ਨੂੰ ਕਹਿੰਦੇ👩 ਮੰਮੀ 🍥ਮਰੂੰਡਾ ਖਾਣਾ । ਡੀਸੀ ਦੀ ਘਰਵਾਲੀ ਕਹਿੰਦੀ ਨਹੀਂ ਬੱਚੇ ਇਹਦੇ ਨਾਲ ਦੰਦ ਖਰਾਬ ਹੋ ਜਾਂਦੇ ਨੇ ।

ਅਗਲੇ ਦਿਨ ਗਲੀ ਚ ਮਦਾਰੀ ਆ ਜਾਂਦਾ , 👳‍♀Driver ਦੇ ਜੁਵਾਕ 🐵ਬਾਂਦਰ ਨਾਲ ਫੜਨ ਫੜੀਕਾ ਖੇਡਣ ਲੱਗ ਜਾਂਦੇ ਨੇ । ਡੀਸੀ ਦੇ ਜੁਵਾਕ ਕਹਿੰਦੇ ਅਸੀਂ ਵੀ ਖੇਡਣਾ , ਡੀਸੀ ਦੀ 👩ਘਰਵਾਲੀ ਕਹਿੰਦੀ ਨਹੀਂ ਬੱਚੇ 🐵ਬਾਂਦਰ ਤਾਂ ਗੰਦਾ ਹੁੰਦਾ ।

ਐਤਵਾਰ ਨੂੰ ਡੀਸੀ ਜੁਵਾਕਾਂ ਨਾਲ ਸਮਾਂ ਬਿਤਾਉਂਦਾ । ਜੁਵਾਕਾਂਂ ਨੂੰ ਕਹਿੰਦਾ ਹੋਰ ਫੇਰ ਵੱਡੇ ਹੋ ਕੇ ਕੀ ਬਣਨਾ,,,? ਜੁਵਾਕ ਕਹਿੰਦੇ ਅਸੀਂ ਤਾਂ👳‍♀ Driver ਬਣਾਂਗੇ । 🚍 Truck chlawa Ge
ਡੀਸੀ ਹੱਕਾ ਬੱਕਾ ਰਹਿ ਜਾਂਦਾ , ਕਹਿੰਦਾ ਯਾਰ ਏਡੀ ਵਧੀਆ ਥੋਨੂੰ ਪਰਵਰਿਸ਼ ਦਿੱਤੀ । ਏਡੇ ਥੋਨੂੰ ਵਧੀਆ ਸਕੂਲਾਂ ਚ ਪੜਾਇਆ । ਪਿਓ ਥੋਡਾ ਡੀਸੀ, ਤੁਸੀਂ Driver ਬਨੋਂਗੇ,, ਸ਼ਰਮ ਕਰੋ ।

ਜੁਵਾਕ ਕਹਿੰਦੇ , ਲੱਖ ਲਾਹਨਤ ਏਹੋ ਜੇ ਡੀਸੀ ਬਨਣ ਤੇ , ਜੇ ਔਲਾਦ ਨੂੰ ਕੁਲਫੀਆਂ🍦🍥 , ਮਰੂੰਡੇ ਹੀ ਨਾ ਖਵਾ ਸਕੇ ।
 
Top