ਇੱਕ ਵਾਰ ਇੱਕ ਅੰਗਰੇਜ਼ ਨੇ ਇੱਕ ਪਜਾਮਾ

KARAN

Prime VIP
ਇੱਕ ਵਾਰ ਇੱਕ ਅੰਗਰੇਜ਼ ਨੇ ਇੱਕ ਪਜਾਮਾ ਪਹਿਨੇ ਹੋਏ
ਪੰਜਾਬੀ ਨੂੰ ਪੁੱਛਿਆ
ਕਿ ਤੁਹਾਡਾ ਇਹ ਦੇਸੀ ਪੈਂਟ ਕਿੰਨੇ ਦਿਨ ਚਲਦਾ... ?
ਪੰਜਾਬੀ : ਮੈਂ ਇਸ ਪਜਾਮੇ ਨੂੰ 1 ਸਾਲ ਪਾਵਾਂਗਾ
ਫੇਰ ਮੇਰੀ ਘਰਵਾਲੀ ਕੱਟ ਕੇ ਮੇਰੇ ਮੁੰਡੇ ਦੇ ਮੇਚਦਾ ਕਰਦੂ
ਫੇਰ ਉਹ 1 ਸਾਲ ਪਾਊਗਾ
ਫੇਰ ਉਹ ਇਹਦੇ ਸਿਰਾਣਿਆਂ ਦਾ ਕਵਰ ਬਣਾ ਦੂ ਤੇ 1
ਸਾਲ ਤੱਕ ਫੇਰ ਚੱਲ ਜਾਣਾ
ਫੇਰ ਅਗਲੇ 6 ਕ ਮਹੀਨੇ ਮੈਂ ਇਹਦੇ ਨਾਲ ਆਪਣਾ ਸਕੂਟਰ
ਸਾਫ ਕਰੂੰਗਾ
ਫੇਰ ਮੇਰੀ ਘਰਵਾਲੀ ਇਹਦਾ ਪੋਚਾ ਬਣਾ ਲੂ 6 ਕੁ ਮਹੀਨੇ
ਫੇਰ ਲੰਘ ਜਾਣਗੇ
ਅੰਗਰੇਜ਼ : ਫੇਰ ਸੁੱਟ ਦਿੰਦੇ ਹੋਵੋਗੇ ....?
ਪੰਜਾਬੀ : ਨਹੀਂ ਹਾਲੇ ਕਿੱਥੇ....! ਅੱਗੇ ਸੁਣ, ਵਿੱਚੋਂ ਨਾ ਟੋਕ
ਫੇਰ ਅਗਲੇ 6 ਕੁ ਮਹੀਨੇ ਜੁਆਕ ਲੀਰਾਂ ਵਾਲੀ ਗੇਂਦ
ਬਣਾ ਕੇ ਖੇਡਦੇ ਆ
ਅਗਲੇ 6 ਮਹੀਨੇ ਫੇਰ ਮੈ ਇਹਦੇ ਨਾਲ ਜੁੱਤੀ ਸਾਫ ਕਰ
ਲਿਆ ਕਰਨੀ ਆ
ਬਸ ਜਿਦਣ ਕਦੀ ਮਿੱਟੀ ਦਾ ਤੇਲ ਮੁੱਕਿਆ ਹੋਊ ਉਦਣ
ਮੇਰੀ ਘਰਵਾਲੀ ਨੇ ਇਦੇ ਨਾਲ ਚੁੱਲੇ ਚ ਅੱਗ ਬਾਲ
ਲੈਣੀ ਆ
ਫੇਰ ਇਹਦੀ ਸੁਆਹ ਭਾਂਡੇ ਮਾਂਜਣ ਦੇ ਕੰਮ ਆ ਜੂ 3-4
ਦਿਨ ਫੇਰ ਇਹਦੇ ਸੁਆਹ ਨਾਲ ਵੀ ਨਿਕਲ ਜਾਣੇ ਆ
ਇਹਨਾਂ ਸੁਣ ਕੇ ਅੰਗਰੇਜ਼ ਬੇਹੋਸ਼ ਹੋ ਗਿਆ
 
Top