ਉਹ ਪਿਆਰ ਤਾਂ ਕਰਦੀ ਆ...

ਉਹ ਪਿਆਰ ਤਾਂ ਕਰਦੀ ਆ
ਪਰ ਥੋੜਾ ਡਰਦੀ ਆ..
ਵਗਦੀ ਇਸ਼ ਜੱਗ ਦੀ ਹਨੇਰੀ ਚ
ਉਹਨੇ ਇਸਕੇ ਦੇ ਦੀਪ ਜਗਾਏ ਨੇ..
ਕੀਤੇ ਬੁੱਝਾਹ ਨਾ ਜਾਣ ਝੋਕੇ ਹਵਾ ਦੇ
ਰਹਿੰਦੀ ਹੋਕੇ ਭਰਦੀ ਆ...
ਉਹ ਪਿਆਰ ਤਾਂ ਕਰਦੀ ਆ
ਪਰ ਥੋੜਾ ਡਰਦੀ ਆ...

ਸੋਚਦੀ ਆ ਮੇਰਾ ਸ਼ੱਜਣ ਵੀ ਕੀਤੇ
ਵੇਖ ਸ਼ੁਰਾਤ ਪਿਆਰੀ ਤਾਂ ਨਹੀ ਡੁੱਲ਼ਿਆ...
ਮਾੜਿਆਂ ਨੇ ਨੀਤਾਂ ਇਸ ਚੰਦਰੇ ਜਹਾਨ ਦੀਆਂ
ਉਹਵੀ ਵੇਖ ਹੁਸਾਨ ਪਟਾਰੀ ਤਾਂ ਨਹੀ ਡੁੱਲ਼ਿਆ...
ਦਿਲ਼ ਦੀ ਕਿਤਾਬ ਉਤੇ ਲ਼ਿਖ ਬੈਠੀ ਨਾਂ ਮੇਰਾ
ਜਿਨੂੰ ਮੰਨ ਕੇ ਨਮਾਜ ਰਹਿੰਦੀ ਪੜਦੀ ਆ...
ਉਹ ਪਿਆਰ ਤਾਂ ਕਰਦੀ ਆ
ਬਸ ਥੋੜਾ ਡਰਦੀ ਆ....

ਸੁਣ ਸਾਹਾਂ ਤੋ ਪਿਆਰਿਏ
ਮੇਰੀ ਜਿੰਦ ਮੇਰੀ ਜਾਨ ਸ਼ਭ ਤੇਰੀ ਨੀ...
ਸਿਮਰ ਤੇਰਾ ਹੀ ਰਾਹੁ
ਨਾ ਤਾਕ ਹੋਰ ਦੀ ਲ਼ਾਉ
ਕਾਤੋ ਫ਼ਿਕਰਾਂ ਚ ਸ਼ੋਚ ਤੂੰ ਘੇਰੀ ਨੀ...
ਬਣਾ ਲ਼ੈਣਾ ਤੈਨੂੰ ਅਪਣਾ
ਨਾ ਵਾਦਾ ਕੋਈ ਝੂੱਠਾ ਕਰਦਾ ਹਾਂ...
ਨੀ ਮੈ ਪਿਆਰ ਤੈਨੂੰ ਬੜਾ ਕਰਦਾ ਹਾਂ
ਨਾ ਜੱਗ ਤੋ ਡਰਦਾ ਹਾਂ...
ਮੰਨ ਰੱਬ ਤੈਨੂੰ ਨੀ
ਤੇਰੀ ਹੀ ਪੂਜਾ ਕਰਦਾ ਹਾਂ...
ਨੀ ਮੈ ਪਿਆਰ ਤੈਨੂੰ ਹੀ ਕਰਦਾ ਹਾਂ...
ਸਿਮਰ ਸੰਦੀਲ਼ਾ
 
  • Like
Reactions: Era
Top