ਐ ਮੋਤ ਕਾਸ਼ ਤੈਨੂੰ ਵੀ ਆ ਜਾਂਦੀ ਮੋਤ

ਐ ਮੋਤ ਕਾਸ਼ ਤੈਨੂੰ ਵੀ ਆ ਜਾਂਦੀ ਮੋਤ,.............
ਤਾਂ ਜ਼ਿੰਦਗੀ ਇੰਝ ਹੈਰਾਨ ਨਾ ਰਹਿ ਜਾਂਦੀ ,
ਮੇਰੀ ਅੱਖ ਇੰਝ ਵੀਰਾਨ ਨਾ ਰਹਿ ਜਾਂਦੀ,
ਕੁਝ ਸੁਪਨੇ ਸੱਚ ਤਾਂ ਹੋ ਜਾਂਦੇ,
ਨਾ ਕਿ ਸੁਪਨੇ ਹੀ ਰਹਿ ਜਾਂਦੇ,
ਐ ਮੋਤ ਕਾਸ਼ ਤੈਨੂੰ ਵੀ ਆ ਜਾਂਦੀ ਮੋਤ,
ਤਾਂ ਕੁਝ ਪਲ ਯਾਦਾਂ ਦੀ ਭੀੜ ਵਿੱਚ ਸ਼ਾਮਿਲ ਨਾ ਹੁੰਦੇ,
ਤੇ ਕੁਝ ਯਾਦਾ ਬੀਤੇ ਸਮੇ ਦੀਆਂ ਗੱਲਾ ਬਣਕੇ ਨਾ ਰਹਿ ਜਾਂਦੀਆਂ,
ਕੁਝ ਮੇਰੀਆ ਖਵਾਹਿਸ਼ਾ ਪੂਰੀਆਂ ਹੋ ਜਾਂਦੀਆਂ,
ਨਾ ਕਿ ਸਾਰੀਆਂ ਹਸਰਤਾਂ ਦਿਲ ਵਿੱਚ ਹੀ ਰਹਿ ਜਾਂਦੀਆਂ,
ਐ ਮੋਤ ਕਾਸ਼ ਤੈਨੂੰ ਵੀ ਆ ਜਾਂਦੀ ਮੋਤ,
ਤਾਂ ਮੇਰਾ ਪਿਆਰ ਇੰਝ ਅਧੂਰਾ ਨਾ ਰਹਿੰਦਾ,
ਦਿਲ ਮੇਰਾ ਇੰਝ ਖਾਲੀ ਨਾ ਹੁੰਦਾ,
ਅੱਖਾਂ ਨਾ ਪਾਗਲਾਂ ਵਾਂਗ ਲੱਭਦੀਆਂ ਕਿਸੇ ਨੂੰ ,
ਤੇ ਅੱਥਰੂ ਇੰਝ ਪਲਕਾ ਤੇ ਨਾ ਜੰਮਦੇ,
ਐ ਮੋਤ ਕਾਸ਼ ਤੈਨੂੰ ਵੀ ਆ ਜਾਂਦੀ ਮੋਤ.
 
ਤਾਂ ਕੁਝ ਪਲ ਯਾਦਾਂ ਦੀ ਭੀੜ ਵਿੱਚ ਸ਼ਾਮਿਲ ਨਾ ਹੁੰਦੇ,
ਤੇ ਕੁਝ ਯਾਦਾ ਬੀਤੇ ਸਮੇ ਦੀਆਂ ਗੱਲਾ ਬਣਕੇ ਨਾ ਰਹਿ ਜਾਂਦੀਆਂ,
ਕੁਝ ਮੇਰੀਆ ਖਵਾਹਿਸ਼ਾ ਪੂਰੀਆਂ ਹੋ ਜਾਂਦੀਆਂ,
ਨਾ ਕਿ ਸਾਰੀਆਂ ਹਸਰਤਾਂ ਦਿਲ ਵਿੱਚ ਹੀ ਰਹਿ ਜਾਂਦੀਆਂ,

Vadia likhya ......Aman..tfs.
 
Top