UNP

ਮਘਦਾ ਰਹੀਂ ਵੇ ਸੂਰਜਾ...

ਮਾਂ-ਧਰਤੀਏ, ਤੇਰੀ ਗੋਦ ਨੂੰ ਚੰਨ ਹੋਰ ਬਥੇਰੇ.. ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ..|| ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ .....


Go Back   UNP > Contributions > Lyrics

UNP

Register

  Views: 1335
Old 02-02-2009
sss_rc
 
Post ਮਘਦਾ ਰਹੀਂ ਵੇ ਸੂਰਜਾ...

ਮਾਂ-ਧਰਤੀਏ,
ਤੇਰੀ ਗੋਦ ਨੂੰ ਚੰਨ ਹੋਰ ਬਥੇਰੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ,ਅੱਖਾਂ-ਚੁੰਨ੍ਹੀਆਂ ਤੇ ਦੰਦ ਕਰੇੜ੍ਹੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜਿੱਥੇ ਬੰਦਾ ਜੰਮਦਾ ਸੀਰੀ ਹੈ,
ਟਕੀਆਂ ਦੀ ਮੀਰੀ-ਪੀਰੀ ਹੈ,
ਜਿੱਥੇ ਕਰਜੇ ਹੇਠ ਪੰਜੀਰੀ ਹੈ,
ਬਾਪੂ ਦੇ ਕਰਜ ਦਾ ਸੂਦ ਨੇਂ ਪੁੱਤ ਜੰਮਦੇ ਜਿਹੜੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜਿੱਥੇ ਹਾਰ ਮੰਨ ਲਈ ਚਾਵਾਂ ਨੇਂ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇਂ,
ਜਿੱਥੇ ਅਣਵਿਆਹੀਆਂ ਹੀ ਮਾਂਵਾਂ ਨੇਂ,
ਜਿੱਥੇ ਧੀਆਂ ਹੌਂਕੇ ਲੈਂਦੀਆਂ ਅਸਮਾਨ ਜਡੇਰੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜਿੱਥੇ ਲੋਕ ਬੜੇ ਮਜ਼ਬੂਰ ਜਿਹੇ,
ਦਿੱਲੀ ਦੇ ਦਿਲ ਤੋਂ ਦੂਰ ਜਿਹੇ,
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,
ਜਿੱਥੇ ਮਰਕੇ ਚਾਂਭਲ ਜਾਂਦੇ ਹਨ ਭੂਤ-ਜਠੇਰੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜੇ ਸੋਕਾ ਇਹ ਹੀ ਸੜਦੇ ਨੇਂ,
ਜੇ ਡੋਬਾ ਇਹ ਹੀ ਮਰਦੇ ਨੇਂ,
ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇਂ,
ਜਿੱਥੇ ਫ਼ਸਲਾਂ ਨੇਂ ਛੱਡ ਜਾਂਦੀਆਂ ਅਰਮਾਨ ਤ੍ਰੇੜੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਤੂੰ ਆਪਣਾ ਆਪ ਮਚਾਂਦਾ ਹੈਂ,
ਪਰ ਆਪਾ ਹੀ ਰੁਸ਼ਨਾਂਦਾ ਹੈਂ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ,
ਇਹ ਸਦਾ-ਸਦਾ ਨਾਂ ਰਹਿਣਗੇ ਮੰਦਹਾਲ ਮਰੇੜੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

 
Old 02-02-2009
pps309
 
Re: ਮਘਦਾ ਰਹੀਂ ਵੇ ਸੂਰਜਾ...

awsome share............

 
Old 02-02-2009
batth saab
 
Re: ਮਘਦਾ ਰਹੀਂ ਵੇ ਸੂਰਜਾ...

vadia .......

 
Old 04-02-2009
JV
 
Re: ਮਘਦਾ ਰਹੀਂ ਵੇ ਸੂਰਜਾ...

i want that song.........

 
Old 04-02-2009
Royal_Jatti
 
Re: ਮਘਦਾ ਰਹੀਂ ਵੇ ਸੂਰਜਾ...

nice one..............

 
Old 04-02-2009
Royal_Jatti
 
Re: ਮਘਦਾ ਰਹੀਂ ਵੇ ਸੂਰਜਾ...

..........................................

 
Old 05-02-2009
PUNJABI DON
 
Re: ਮਘਦਾ ਰਹੀਂ ਵੇ ਸੂਰਜਾ...

tfs...

 
Old 06-02-2009
[Hardeep]
 
Re: ਮਘਦਾ ਰਹੀਂ ਵੇ ਸੂਰਜਾ...

so nice

 
Old 06-02-2009
[Hardeep]
 
Re: ਮਘਦਾ ਰਹੀਂ ਵੇ ਸੂਰਜਾ...

.............

 
Old 18-02-2009
jaggi633725
 
Re: ਮਘਦਾ ਰਹੀਂ ਵੇ ਸੂਰਜਾ...

thanks

 
Old 21-05-2010
.::singh chani::.
 
Re: ਮਘਦਾ ਰਹੀਂ ਵੇ ਸੂਰਜਾ...

nice tfs..........


Reply
« Prince & PooJa - Live Concert | ਪੀੜ-ਪ੍ਰਾਹੁਣੀ... »

Similar Threads for : ਮਘਦਾ ਰਹੀਂ ਵੇ ਸੂਰਜਾ...
Lyrics Khatt Tere- Jasbir Jassi
Lyrics Channa Ve Channa - Dilbag Singh
Lyrics Preet Harpal's Lock Up all song's lyrics..........
!ਨਾਂ ਜਾਤਾ ਵੇ ਬਨਾਇਓ……………
ਤੂੰ ਆਇਓਂ ਸਾਡੇ ਵਿਹੜੇ ਵੇ ਜੀ ਆਇਆਂ ਨੂੰ

UNP