Lyrics ਆਪਣਾ ਪੰਜਾਬ ਹੋਵੇ,,ਗੁਰਦਾਸ ਮਾਣ

maansahab

--: MAAN SAHAB :---
ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ.....

ਮੂਲੀ ਨਾਲ ਗੰਢਾ ਹੋਵੇ, ਬਾਣ ਵਾਲਾ ਮੰਜਾ ਹੋਵੇ.....

ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ......

ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ.....


ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈੱਗ ਲਾਇਆ ਹੋਵੇ.....

ਗੰਦਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੋਵੇ....
.
ਕੂੰਡੇ ਵਿੱਚ ਰਗੜੇ.......

ਕੂੰਡੇ ਵਿੱਚ ਰਗੜੇ, ਮਸਾਲੇ ਦਾ ਸਵਾਦ ਹੋਵੇ......

ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ.....


ਸਰੋਂ ਦੇ ਸਾਗ ਵਿੱਚ ਮੈਂ ਘਿਓ ਹੀ ਘਿਓ ਪਾਈ ਜਾਵਾਂ.....

ਮੱਕੀ ਦੀਆਂ ਰੋਟੀਆਂ ਮੈਂ ਬਿਨਾਂ ਗਿਣੇ ਖਾਈ ਜਾਵਾਂ......

ਖੂਹ ਤੇ ਜਾਕੇ ਗੰਨੇ.........

ਖੂਹ ਤੇ ਜਾਕੇ ਗੰਨੇ ਚੂਪਾਂ, ਘਰ ਦਾ ਕਮਾਦ ਹੋਵੇ.....

ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ.....

ਤਾਰਿਆਂ ਦੀ ਰਾਤ ਵਿੱਚ ਚੰਦ ਮਾਮਾ ਹੱਸੀ ਜਾਵੇ.....

ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਲੀ ਨੱਪੀ ਜਾਵੇ.....

ਮੱਖਣ ਬਰਾੜਾਂ ਖੁੱਲੀ ਪਿਆਰ........

ਮੱਖਣ ਬਰਾੜਾਂ ਖੁੱਲੀ ਪਿਆਰ ਦੀ ਕਿਤਾਬ ਹੋਵੇ.....

ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ...............
 

Attachments

  • 35177_111132145602347_100001166863206_67882_499745_n.jpg
    35177_111132145602347_100001166863206_67882_499745_n.jpg
    91.4 KB · Views: 511
Top