Harf Cheema

KARAN

Prime VIP
saareya te hath lage hunde mazdoora de,
mehal jihde mulkaan di shaan hunde ne
par tagme ne dite jande eho sarkaran walo
jo modheya te ettan de nishan hunde ne
 

Gill Saab

Yaar Malang
ਕਹੀ ਜੇਹੜੀ ਗੱਲ ਤੁਸੀਂ ਓਹੀ ਲਿਖੀ ਗਾਈ ਏ
ਥੋਡਾ ਹੀ ਪਿਆਰ ਮੇਰੇ ਗੀਤਾਂ ਦੀ ਕਮਾਈ ਏ
 

Gill Saab

Yaar Malang
ਪੱਕਾ ਵੀ ਹੋਵਾਂਗਾ ਇਸੇ ਆਸ ਵਿਚ ਖੋਰੀ ਜਾ
ਤੇਰੇ ਤੱਕ ਆਉਣ ਵਾਲੇ ਰਾਹਾਂ ਤੇ ਹੀ ਤੋਰੀ ਜਾ ....
 

Gill Saab

Yaar Malang
ਹਾਲਾਤ ਇਕ ਦਿਨ ਬਦਲ ਜਾਂਣਗੇ ,ਜੋ ਡਿਗੇ ਨੇ ਆਖਰ ਸੰਭਲ ਜਾਣਗੇ
ਨਦੀਆਂ ਨਾ ਬਨਿਓ ਪਰਬਤ ਹੀ ਬਨਿਓ ਨਦੀਆਂ ਨੂੰ ਸਾਗਰ ਨਿਗਲ ਜਾਣਗੇ
 

Gill Saab

Yaar Malang
ਅੱਜ ਹੋਰ ਕੱਲ ਹੋਰ ਮੂਹ ਹੋਰ ਗੱਲ ਹੋਰ
ਚੋਰ ਸਾਧ ਸਾਧ ਚੋਰ ਟਿਕਦਾ ਨਾ ਕੋਈ ਵਿਸ਼ਵਾਸ ਤੇ
ਕਿਸੇ ਦਾ ਯਕੀਨ ਕੋਈ ਨਾ ਭਰੋਸਾ ਨਾ ਅੱਜ ਦੀ ਜੁਬਾਨ ਤੇ..
 

Gill Saab

Yaar Malang
ਚੱਲਦੇ ਉਹ ਚਾਲ ਵੀ ਨੇ , ਉਝ ਮੇਰੇ ਨਾਲ ਵੀ ਨੇ
ਜਿੰਦਗੀ ਲਈ ਸੇਧ ਵੀ ਨੇ,ਗੀਤਾਂ ਲਈ ਖਿਆਲ ਵੀ ਨੇ
ਜਾਣਦੇ ਹੋਏ ਹਾਲ ਮੇਰਾ,ਪੁੱਛਦੇ ਉਹ ਹਾਲ ਵੀ ਨੇ
ਉਡਨਾ ਸਿਖਾਇਆ ਉਹਨਾ ,ਬੁਣਦੇ ਉਹ ਜਾਲ ਵੀ ਨੇ
ਚੱਲਦੇ ਉਹ ਚਾਲ ਵੀ ਨੇ ਉਝ ਮੇਰੇ ਨਾਲ ਵੀ ਨੇ
 

Gill Saab

Yaar Malang
ਓਹ ਮੋਢਾ ਜਿਸ ਨੇ ਕੱਲੇ ਨੇ ਹੀ ਸਾਰਾ ਭਾਰ ਚੁਕਿਆ ਹੋਇਆ
ਸਬਦਾਂ ਚ ਬਿਆਨ ਨਹੀ ਕੀਤੀ ਜਾ ਸਕਦੀ ਬਾਈ(Bobby) ਦੀ ਸਖਸੀਅਤ
 

Gill Saab

Yaar Malang
ਉਠਿਆ ਹੋਇਆ ਕਦਮ ਕੋਈ ਇਤਿਹਾਸ ਬਣਾ ਦਿੰਦਾ
ਲੋਕਾਂ ਦਾ ਹੀ ਪਿਆਰ ਬੰਦੇ ਨੂ ਖਾਸ ਬਣਾ ਦਿੰਦਾ
 

Gill Saab

Yaar Malang
ਤੈਨੂ ਪਾਉਣਾ ਜਦੋਂ ਮੇਰਾ ਖਾਬ ਹੋ ਗਿਆ
ਕੱਲਾ ਕੱਲਾ ਹਰਫ਼ ਕਿਤਾਬ ਹੋ ਗਿਆ
 

Gill Saab

Yaar Malang
ਤੈਨੂ ਪਾਉਣਾ ਜਦੋਂ ਮੇਰਾ ਖਾਬ ਹੋ ਗਿਆ
ਕੱਲਾ ਕੱਲਾ ਹਰਫ਼ ਕਿਤਾਬ ਹੋ ਗਿਆ
 

Gill Saab

Yaar Malang
ਕਦੇ ਨੀ ਗਿਣਾਏ ਤੁਸੀਂ ਕਿੰਨੇ ਅਹੇਸਾਨ ਕੀਤੇ
ਔਖੇ ਸੀ ਜੋ ਰਾਹ ਥੋੜੇ ਪਿਆਰ ਨੇ ਆਸਾਨ ਕੀਤੇ
 

Gill Saab

Yaar Malang
ਕੁੱਝ ਹੋ ਗਏ ਸੀ ਸ਼ਹੀਦ ਦੇਸ਼ ਦੇ ਲਈ ਫਾਹੇ ਲੈ ਗਏ ...
ਮਿਲਗੀ ਅਜਾਦੀ ਜਦੋ ਬਾਕੀ ਕਿੰਨੇ ਲਾਹੇ ਲੈ ਗਏ...
 

Gill Saab

Yaar Malang
ਸਾਹਾਂ ਦੇ ਰਿਸ਼ਤੇ ਨੂ ਬੇਨਾਮ ਨਾ ਕਰ ਜਾਵੀ ,ਮੇਰੀ ਪਾਕ ਮੁਹਬਤ ਨੂ ਬਦਨਾਮ ਨਾ ਕਰ ਜਾਵੀ
ਹਾਲੇ ਟਾਹਣੀਆਂ ਫੁਟੀਆਂ ਨੇ ,ਆਗਾਜ਼ ਹੈ ਇਸਕ਼ੇ ਦਾ ਕੋਈ ਪਤਝੜ ਵਰਗਾ ਤੂ ਅੰਜਾਮ ਨਾ ਕਰ ਜਾਵੀ ...
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ.....
ਬੜੀ ਚੰਗੀ ਲਗਦੀ ਏ ਸਾਨੂ ਮੋਜ ਫ਼ਕੀਰੀ ਦੀ ,ਕੋਈ ਰੁਤਬਾ ਦੁਨੀਆ ਦਾ ਮੇਰੇ ਨਾਮ ਨਾ ਕਰ ਜਾਵੀ
ਤੇਨੁ ਵੇਖ ਵੇਖ ਕੇ ਹੀ ਮੈਂ ਸਜਦੇ ਕਰਨੇ ਨੇ ,ਹਾਲੇ ਰਜ ਕੇ ਤਕੇਆ ਨਹੀ ਸਲਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ...
"ਚੀਮੇ "ਦੀਆਂ ਨਜ਼ਮਾ ਚੋੰ ਨਾ ਤੇਰਾ ਬੋਲੁ ਗਾ ,ਨਾ ਤੇਰਾ ਬੋਲੁ ਗਾ ,ਬੇਮੁਲੇ ਲਫਜ਼ਾਂ ਨੂ ਬੇਦਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ...
ਜਿੰਦਗੀ ਤੋਂ ਅਕੇਯਾਂ ਲਈ ਤਕਦੀਰ ਸਹਾਰਾ ਏ,ਤਕਦੀਰ ਦੇ ਮਥੇ ਤੇ ਇਲਜ਼ਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ,ਮੇਰੀ ਪਾਕ ਮੁਹਬਤ ਨੂ ਬਦਨਾਮ ਨਾ ਕਰ ਜਾਵੀ ..
 
Top