ਨਿੱਤ ਸੋਚਦਾ.............B!rha

ਨਿੱਤ ਸੋਚਦਾ ਹਾਂ ਕਿਉਂ ਮੈਂ ਤੈਨੂੰ ਯਾਦ ਕਰਦਾ
ਨਹੀ ਦਿਲ ਤੇਰੇ ਵਿਚ ਮੇਰੇ ਲਈ ਕੋਈ ਥਾਂ
ਕਿਉਂ ਫਿਰ ਵੀ ਮੈਂ ਤੈਂਨੂੰ ਪਿਆਰ ਕਰਦਾ

ਤੈਨੂੰ ਕਦਰ ਨਹੀ ਸਾਡੇ ਜ਼ਜਬਾਤਾ ਦੀ
ਫੇਰ ਵੀ ਅਸੀ ਤੈਨੂੰ ਰੱਬ ਵਾਂਗ ਧਿਆਉਦੇ ਆ
ਕਿਸੇ ਤੋ ਅਸੀ ਦੱਸ ਕੀ ਲੈਣਾ
ਬੱਸ ਤੈਨੂੰ ਵੇਖ ਜਿਉਦੇਂ ਆ
ਨਿੱਤ ਉੱਠ ਸਵੇਰੇ ਰੱਬ ਤੋਂ ਪਹਿਲਾ ਕਰਾ ਮੈਂ ਤੇਰੇ ਖਿਆਲ ਨੂੰ ਸੱਜ
ਨਿੱਤ ਸੋਚਦਾ ਹਾਂ ਕਿਉਂ ਮੈਂ ਤੈਨੂੰ ਯਾਦ ਕਰਦਾ......................

ਮੇਰੀ ਸੋਚਾਂ ਵਾਲੀ ਬੇੜੀ ਨੂੰ ਕੋਈ ਮਲਾਹ ਨਹੀ ਲੱਭਦਾ
ਤੈਨੂੰ ਕਿਵੇਂ ਭੁੱਲਾਵਾ ਮੈਂ ਦਿਲ ਚੋਂ
ਮੈਨੂੰ ਕੋਈ ਰਾਹ ਨਹੀ ਲੱਭਦਾ
ਤੈਨੂੰ ਭੁੱਲਣ ਦੀਆ ਕੋਸ਼ਿਸਾ ਰੰਹਿਦਾ ਹਾਂ ਮੈਂ ਹੁਣ ਨਿੱਤ ਕਰਦਾ
ਨਿੱਤ ਸੋਚਦਾ ਹਾਂ ਕਿਉਂ ਮੈਂ ਤੈਨੂੰ ਯਾਦ ਕਰਦਾ.........................

ਇਕ ਦਿਨ ਤੈਨੂੰ ਵੀ ਸਾਡੀ ਲੋੜ ਮਹਿਸੂਸ ਹੋਊ
ਸ਼ਾਇਦ ਉਸ ਦਿਨ ਨਾ "ਬਿਰਹਾ" ਤੇਰੇ ਕੋਲ ਹੋਊ
ਪਰ ਜਦ ਵੀ ਹੱਥ ਮੇਰੇ ਹੁਣ ਉੱਠਦੇ ਨੇ
ਤੇਰੀਆ ਖੁਸ਼ੀਆ ਲਈ ਰੰਹਿਦਾ ਹਾਂ ਮੈਂ ਨਿੱਤ ਅਰਦਾਸਾ ਕਰਦਾ
ਨਿੱਤ ਸੋਚਦਾ ਹਾਂ ਕਿਉਂ ਮੈਂ ਤੈਨੂੰ ਯਾਦ ਕਰਦਾ....

ਨਿੱਤ ਸੋਚਦਾ ਹਾਂ ਕਿਉਂ ਮੈਂ ਤੈਨੂੰ ਯਾਦ ਕਰਦਾ
ਨਹੀ ਦਿਲ ਤੇਰੇ ਵਿਚ ਮੇਰੇ ਲਈ ਕੋਈ ਥਾਂ
ਕਿਉਂ ਫਿਰ ਵੀ ਮੈਂ ਤੈਂਨੂੰ ਪਿਆਰ ਕਰਦਾ
 
Top