All Debi's

tejy2213

Elite
Debi22 de kya kehne..........

ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ
ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ
ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ
ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ
ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ
ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ
ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ
ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਦੇਹ ਉੱਬਲ ਕੇ ਪਾਣੀਂ ਵਿੱਚ ਓਹਨੂੰ ਪਾਣੀਂ ਪਾਣੀਂ ਕਰ ਗਈ ਏ
ਕੋਈ ਬਿਨਾਂ ਸੀਸ ਤੋਂ ਲੜਦਾ ਪਿਆ ਤੱਕ ਮੌਤ ਸ਼ਰਮ ਨਾਲ ਮਰ ਗਈ ਏ
ਸਿੱਖ਼ੀ ਦੇ ਆਸ਼ਿਕ ਕਰ ਗਏ ਜੋ ਓਹ ਵਣਂਜ ਕਰੂਗਾ ਕੌਣਂ ਭਲਾ
ਸਿਰ ਵਿੱਕ ਗਏ ਅੱਸੀਆਂ ਅੱਸੀਆਂ ਦੇ ਖੁਸ਼ੀਆਂ ਨੇ ਸ਼ਾਹੂਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਕਿਸ ਤਰਾਂ ਦੇ ਪਰਚ਼ੇ ਪੈਂਦੇ ਨੇ ਸਿੱਖ਼ੀ ਦੇ ਸਕੂਲੇ ਪੜਦਿਆਂ ਨੂੰ
ਤੱਕ ਆਰੇ ਦੇ ਨਾਲ ਚਿਰਦਿਆਂ ਨੂੰ ਜੰਡਾ ਨਾਲ ਬੱਝ ਕੇ ਸੜਦਿਆਂ ਨੂੰ
ਘੋੜਿਆਂ ਦੀਆਂ ਕਾਠ਼ੀਆਂ ਤੇ "ਦੇਬੀ" ਇਹਦੇ ਆਸ਼ਿਕਾਂ ਰਾਤਾਂ ਕੱਟੀਆਂ ਨੇ
ਖ਼ੁਦ ਜਾਗੇ ਦਿੱਤਾ ਸੌਣਂ ਨਹੀਂ ਓਹਨਾਂ ਜ਼ੁਲਮ ਦੀਆਂ ਸਰਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ |


 

Royal_Punjaban

»»K@mli!««
Sohniya nu aukiya paraiya maar laindiya
Ashqua nu lamiya judaiya maar laindiya

Aukhe coursa ne jaan suli ute tangi ae,
Suje nain dasde ne raat kida langi ae,
Raata jaag jaag ke langiya maar laindiya,
Sohniya nu aukiya paraiya maar laindiya
Ashqua nu lamiya judaiya maar laindiya

Hari hai ya laal chandi sake koi das na,
Ankha vali bhasha aundi par chale vas na,
Kaaliya ne aenka lagaiya maar laindiya
Sohniya nu aukiya paraiya maar laindiya
Ashqua nu lamiya judaiya maar laindiya

Milne nu akhiye na saanu dosh lagna
Ho gae kite fail ta gareeba nu na chadna
Arba de naal Debi laiya maar laindiya
Sohniya nu aukiya paraiya maar laindiya
Ashqua nu lamiya judaiya maar laindiya
 

tejy2213

Elite
Lao baee lavo nazaare Debi deyaa Geetaan de................

ਆਸ਼ਿਕਾਂ ਤੇ ਯੋਧਿਆਂ ਦਾ ਦੇਸ ਜੋ ਕਹਾਉਂਦਾ ਦੂਰ ਜਾ ਕੇ ਦੁੱਗਣਾਂ ਪੰਜਾਬ ਚ਼ੇਤੇ ਆਉਂਦਾ
ਸਾਰੇ ਜੱਗ ਚ ਪੰਜਾਬੀ ਪਏ ਖਿੱਲਰੇ ਹੋਈ ਜਾਣਂ ਸੱਤਲੁਜ ਤੇ ਝ਼ਨਾਬ ਦੀਆਂ ਗੱਲ਼ਾਂ
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ
ਸੂਟ਼ ਚੱਲਦੇ ਪੰਜਾਬੀ ਚਾਰੇ ਪਾਸੇ ਹੀ ਪੰਜਾਬੀਆਂ ਦੇ ਖ਼ਾਣੇਂ ਚੱਲਦੇ
ਸਾਰੇ ਮੁਲ਼ਕਾਂ ਚ ਪਈ ਜਾਂਦਾ ਭੰਗੜਾ ਪੰਜਾਬੀਆਂ ਦੇ ਗਾਣੇਂ ਚੱਲਦੇ
ਪੀ ਕੇ ਪੰਗਾ ਲੈਣਾਂ ਇਹਨਾਂ ਕੋਲੋਂ ਸਿੱਖ਼ ਲਓ ਦੇਖੋ ਛ਼ੇੜ ਕੇ ਲੜਾਈ ਤੇ ਸ਼ਰਾਬ ਦੀਆਂ ਗੱਲਾਂ
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ
ਇਹਦੇ ਖ਼ੂਨ ਵਿੱਚ ਰਚ਼ੀਆਂ ਮੋਹੱਬਤਾਂ ਪੰਜਾਬੀ ਯਾਰ ਪਿੱਛੇ ਖ਼ੜਦਾ
ਰਾਂਝੇ ਮਹੀਵਾਲ ਮਿਰਜ਼ੇ ਦੇ ਰੂਪ ਵਿੱਚ ਨਿੱਤ ਨਵੇਂ ਕਿੱਸੇ ਘ਼ੜਦਾ
ਕਿੰਝ ਮਰਿਆ ਨਿਹੱਥਾ ਥੱਲੇ ਜੰਢ ਦੇ ਪੱਟ ਚ਼ੀਰ ਕੇ ਖਵਾਏ ਹੋਏ ਕਬ਼ਾਬ ਦੀਆਂ ਗੱਲਾਂ
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ
ਸ਼ਿਵ ਪਾੱਤ਼ਰ ਤੇ ਮੌਹਣਂ ਸਿੰਘ ਬੁੱਲ਼ੇ ਸ਼ਾਹ ਤੇ ਵਾਰਿਸ ਦੀ ਹੀਰ ਦੀਆਂ ਗੱਲਾਂ
ਫਾਹੇ ਲੱਗ ਗਏ ਸਰਾਭ਼ੇ ਤੇ ਭਗਤ ਜਾਂ ਉਧਮ ਸਿੰਘ ਵੀਰ ਦੀਆਂ ਗੱਲਾਂ
ਹੋਏ ਕਿੰਨੇ ਕੁ ਸ਼ਹੀਦ ਸਰਹੱਦ ਤੇ "ਦੇਬੀ" ਸੱਚ ਜਾਣੀਂ ਇਹੋ ਬੇਹਿਸਾਬ ਦੀਆਂ ਗੱਲਾਂ
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ
ਮੱਥਾ ਟ਼ੇਕ ਸੁੱਚੇ ਮੂੰਹ ਨਾਲ ਹੁੰਦੀਆਂ ਬਾਬੇ ਨਾਨਕ ਦੀ ਬਾਣੀਂ ਤੇ ਰਬ਼ਾਬ ਦੀਆਂ ਗੱਲਾਂ
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ |
 

tejy2213

Elite
ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂ
ਸਾਡੀ ਮੌਤ ਵਾਸਤੇ ਦੁਆਵਾਂ ਕਿਹਨਾਂ ਕੀਤੀਆਂ
ਸਾਡੇ ਪਿੱਛੇ ਮੋਏਆਂ ਜਹੇ ਹੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਹੜੇ ਮਹਿਰਵਾਨਾਂ ਦੇ ਦਿਲਾਸਿਆਂ ਨੇ ਮਾਰਿਆ
ਪਿੱਠ ਪਿਛੇ ਹੱਸੇ ਕਹਿੜੇ ਹਾਸਿਆਂ ਨੇ ਮਾਰਿਆ
ਸਾਡੀ ਜੋ ਤਬਾਹੀ ਉੱਤੇ ਰੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਤੇ ਇਹਸਾਨ ਕਈਆਂ ਸਾਡੇ ਤੇ ਕੁਵੱਲੇ ਨੇ
ਖੋਲ ਕੇ ਵਿਛਾਏ ਹੱਥ ਸਾਡੇ ਪੈਰਾਂ ਥੱਲੇ ਨੇ
ਪੈਰੀ ਕੱਚ ਜਿਹਨਾਂ ਨੇ ਚਬੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕੋਣ ਬਣੇਂ ਪੌੜੀਆਂ ਕੇ "ਦੇਬੀ" ਉੱਚਾ ਹੋ ਜਾਵੇ
ਲੱਗ ਜਾਵੇ ਜੜ ਏਹਦੀ ਪੈਰਾਂ ਤੇ ਖ਼ਲੋ ਜਾਵੇ
ਸਾਡੀ ਥੜੀ ਤੇਲ ਜਿਹਨਾਂ ਚੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ |
 

tejy2213

Elite
Bhaarat Warash Mahaan.......

ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਨੱਬੇ ਪੰਜ ਪੱਚਾਨਵੇਂ ਚਾਰ ਨੜਿੱਨਵੇਂ ਬੇਈਮਾਨ
ਰੱਬ ਆਸਰੇ ਚੱਲਦਾ ਖ਼ਬਰੇ ਅਟਕੀ ਕਿੱਥੇ ਜਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਏਸ ਮੁਲਕ ਵਿੱਚ ਦੇਵੀ ਦੇਵਤਿਆਂ ਨੂੰ ਮੋਜਾਂ ਬੜੀਆਂ
ਬੰਦੇ ਮਾਰ ਕੇ ਬਣਂਦੀਆਂ ਏਥੇ ਦੇਵਤਿਆਂ ਦੀਆਂ ਮੜੀਆਂ
ਆਪੋ ਆਪਣੇਂ ਰੱਬ ਦੀ ਰਾਖ਼ੀ ਲਈ ਤਲ਼ਵਾਰਾਂ ਫੜੀਆਂ
ਕੁਰਸੀ ਥੱਲੇ ਆ ਗਈ ਢਾਅ ਦਿਉ ਕਿਸੇ ਦਾ ਧਰਮ ਸਥਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਧਰਮ ਦੇ ਨਾਂ ਤੇ ਮਾਰ ਮਰੀਆ ਖ਼ੁਸ਼ ਕਰਨਾ ਭਗਵਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਲੀਡਰ ਜਨਤਾ ਦੀ ਜੇਬ ਦਾ ਭਾਰ ਹੈ ਹੌਲਾ ਕਰਦੇ
ਬੈਂਕਾ ਠੰਡੇ ਮੁਲਕ ਦੀਆਂ ਵਿੱਚ ਗ਼ਰਮ ਨੋਟ ਜਾ ਭਰਦੇ
ਲੱਖ਼ ਕਰੌੜਾਂ ਨਾਲ ਵਿਚਾਰੇ ਮਸਾਂ ਗੁਜ਼ਾਰਾ ਕਰਦੇ
ਇਹ ਸ਼ਹੀਦਾਂ ਦੇ ਕੱਫ਼ਣਾਂ ਵਿੱਚੋਂ ਵੀ ਪੈਸੇ ਖਾਣਂ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਕਿੰਨੀ ਛੇਤੀ ਕਿੰਨੇ ਸਸਤੇ ਵਿੱਕ ਜਾਂਦੇ ਨਾਦਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਬੇਰੁਜ਼ਗਾਰੀ ਭੁੱਖ਼ ਤੇ ਰਿਸ਼ਵਤ ਖਾ ਲਿਆ ਮੁਲਕ ਦਲਾਲਾਂ
ਬੰਦ ਘਿਰਾਉ ਰੌਸੇ ਜਲ਼ਸੇ ਨਿੱਤ ਧਰਨੇਂ ਹੜਤਾਲਾਂ
ਵੌਟਾਂ ਖ਼ਾਤਰ ਦੰਗੇ ਪਿੱਛੋਂ ਮਰਿਆਂ ਦੀਆਂ ਪੜਤਾਲਾਂ
ਮੁੜ ਕੇ ਫੇਰ ਗੁਲ਼ਾਮ ਹੋਣਂ ਦੇ ਲੱਛਣ ਨਜ਼ਰੀ ਆਂਣ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਦੇਸ ਦੇ ਚਾਲਕ ਚਾਲੂ ਗਿਰਗਿਟ ਵਾਂਗੂੰ ਰੰਗ ਵਟਾਉਂਦੇ
ਖ਼ਤਰੇ ਦੇ ਵਿੱਚ ਧਰਮ ਪੈ ਗਿਆ ਉੱਚੀ ਨਾਅਰੇ ਲਾਉਂਦੇ
ਰੋਟੀ ਨੌਕਰੀ ਮੰਗਦੇ ਹੱਥਾਂ ਵਿੱਚ ਹਥਿਆਰ ਫੜਾਉਂਦੇ
ਖ਼ਰਾ ਤਰੀਕਾ ਭੁੱਖੇ ਆਪੋ ਵਿੱਚ ਲੜ ਕੇ ਮਰ ਜਾਂਣ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਲਾਠੀ ਸ਼ੂਕਦੀ ਨਾਲੇ ਕਿੱਦਰੇ ਲਹਿਰਾਉਂਦੀ ਕਿਰਪਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
"ਦੇਬੀ" ਏਹਦਾ ਹਾਲ ਵੇਖ ਕੇ ਤਰਸ ਅਤੇ ਭੈਅ ਆਵੇ
ਸੱਚਾਈ ਇਮਾਨਦਾਰੀ ਦਾ ਟੀਕਾ ਕੌਣਂ ਲਗਾਵੇ
ਰਾਖ਼ੇ ਇਹਨੂੰ ਖਾਣੋਂ ਹਟ ਜਾਣ ਤਾਂ ਸ਼ਾਇਦ ਬਚ ਜਾਵੇ
ਗ਼ੈਰਾਂ ਨਾਲੋਂ ਆਪਣਿਆਂ ਨੇ ਕੀਤਾ ਵੱਧ ਨੁਕਸਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਨਸ਼ਾ ਵੇਚਦੇ ਆਪੇ ਦੇਵਣ ਨਸ਼ੇ ਵਿਰੁੱਧ ਬਿਆਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ
ਨਾਲ ਗੁਆਂਢੀ ਝਗੜਾ ਇਹਦਾ ਖਾ ਗਿਆ ਅਮਨ ਅਮਾਨ
ਭਾਰਤ ਵਰਸ਼ ਮਹਾਨ ਬੇਲੀਓ ਭਾਰਤ ਵਰਸ਼ ਮਹਾਨ |
 

tejy2213

Elite
bahut bahut shukriyaa ji sabb da.............keep posting here..........

Punjabi Zindabaad

ਜੋ ਵੀ ਭੁੱਲਣਾਂ ਭੁੱਲੇ ਪਰ ਮਾਂ ਬੋਲੀ ਯਾਦ ਰਹੇ
ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ
ਮੇਰਾ ਦੀਨ ਈਮਾਨ ਪੰਜਾਬੀ ਮੇਰੀ ਆਨ ਤੇ ਸ਼ਾਨ ਪੰਜਾਬੀ
ਇਹਨੂੰ ਸਿਰ ਦਾ ਤਾਜ ਮੈਂ ਆਖਾਂ ਕਹਾਂ ਗਲ਼ ਦਾ ਹਾਰ ਪੰਜਾਬੀ ਨੂੰ
ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ
ਇਸ ਬੋਲੀ ਵਿੱਚ ਮਾਂ ਦੀ ਲੋਰੀ ਤੇ ਗੁਰੂਆਂ ਦੀ ਸਿੱਖਿਆ ਏ
ਨਾਨਕ ਬੁੱਲੇ ਸ਼ਾਅ ਫ਼ਰੀਦ ਨੇ ਇਸ ਬੋਲੀ ਵਿੱਚ ਲਿਖਿਆ ਏ
ਓ ਜਾਹਿਲ ਸੱਭ ਤੋਂ ਵੱਡੇ ਜੋ ਕਹਿਣ ਗਵਾਰ ਪੰਜਾਬੀ ਨੂੰ
ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ
ਮਾਂ ਬੋਲੀ ਵਿੱਚ ਸ਼ਿਕਵੇ ਪਿਆਰ ਉਲਾਂਬੇ ਦੇਣ ਹੁਲਾਰਾ ਜਿਹਾ
ਮਜਬੂਰੀ ਵਿੱਚ ਹੋਰ ਬੋਲੀਆਂ ਬੋਲ ਕੇ ਪੈ ਜਏ ਫ਼ਾਰਾ ਜਿਹਾ
ਕੱਢ ਗਾਲ਼ ਪੰਜਾਬੀ ਦੇ ਵਿੱਚ ਆ ਜਾਏ ਕਰਾਰ ਪੰਜਾਬੀ ਨੂੰ
ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ
ਬੱਚੇ ਦੂਰ ਪੰਜਾਬੀ ਕੌਲੌਂ ਕਰ ਦਿੱਤੇ ਸਿਰ ਸੜਿਆਂ ਨੇ
ਘ਼ਰ ਚੋਂ ਆਪਣੀਂ ਮਾਂ ਕੱਢ ਦਿੱਤੀ ਵੇਖ਼ੋ ਬਹੁਤੇ ਪੜਿਆਂ ਨੇ
ਪਈ ਆਪਣਿਆਂ ਦੇ ਹੱਥੋਂ ਪਈ ਜਦ ਵੀ ਮਾਰ ਪੰਜਾਬੀ ਨੂੰ
ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ
ਇਹਦੇ ਨਾਂ ਤੇ ਵੌਟਾਂ ਲੈ ਕੇ ਕਿਸਨੇ ਇਹ ਰੋਲੀ ਨਈਂ
ਵਿੱਚ ਪੰਜਾਬ ਪੰਜਾਬੀ ਬੋਲੀ ਕਿਉਂ ਸਰਕਾਰੀ ਬੋਲੀ ਨਈਂ
ਨਈਂ ਦੇ ਸਕੀਆਂ ਸਰਕਾਰਾਂ ਬਣਦਾ ਸਤਿਕਾਰ ਪੰਜਾਬੀ ਨੂੰ
ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ
ਮਾਂ ਪੰਜਾਬੀ "ਦੇਬੀ" ਸ਼ਾਇਰਾਂ ਫ਼ਨਕਾਰਾਂ ਗਲ਼ ਲਾਈ ਏ
ਗੁਰਦਾਸ ਮਾਨ਼ ਜਹੇ ਸਰਵਨ ਪੁੱਤਰਾ ਕਦ਼ਰ ਏਸਦੀ ਪਾਈ ਏ
ਹੇ ਗੱਲ਼ ਖ਼ੁਸ਼ੀ ਦੀ ਮਿਲ ਗਏ ਪਾਤਰ ਜਗਤਾਰ ਪੰਜਾਬੀ ਨੂੰ
ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ |
 

tejy2213

Elite
Ultimate Debi

ਕੀਤਾ ਜਾਣੀਏਂ ਏਨੇ ਵੀ ਕਦਰਦਾਨ ਨਈਂ ਬਣੇਂ
ਦੋਲਤਾਂ ਤੇ ਰੁਤਬਿਆਂ ਪਿੱਛੇ ਜੋ ਨਾ ਵਿਕਂਣ
ਸਾਰਿਆਂ ਦੇ ਇਸ ਕਦਰ ਇਮਾਨ ਨਈਂ ਬਣੇਂ
ਓ ਬਣਂ ਗਏ ਹਾਂ "ਦੇਬੀ" ਹਿੰਦੂ ਸਿੱਖ਼ ਮੁਸਲਮਾਨ
ਤੋਬਾ ਮੇਰੀ ਖ਼ੁਦਾ ਅਜੇ ਇੰਨਸਾਨ ਨਹੀਂ ਬਣੇਂ.................


ਜਿਹੜਾ ਪਿਆਰ ਕਰੇ ਇਤਬਾਰ ਕਰੇ
ਓਹਦੀ ਜਾਨ ਮੁਕੱਮਲ ਬਣਂ ਜਾਈਏ
ਜਹਿੜਾ ਕਿਸੇ ਤਰਾਂ ਵੀ ਥਿੜਕੇ ਨਾਂ
ਇਮਾਨ ਮੁਕੱਮਲ ਬਣਂ ਜਾਈਏ
ਭਗਵਾਨ ਬਣੇਂ ਜੋ ਫਿਰਦੇ ਨੇ
ਅਸੀਂ ਓਹਨਾਂ ਦੀ ਰੀਸ ਨਹੀ ਕਰਦੇ
ਆਪਣੀਂ ਤਾਂ "ਦੇਬੀ" ਕੋਸ਼ਿਸ਼ ਹੈ
ਇੰਨਸਾਨ ਮੁਕੱਮਲ ਬਣਂ ਜਾਈਏ.....................


ਨਫ਼ਰਤ ਦੇ ਸ਼ਹਿਰ ਵਿੱਚ ਰਹਿ ਕੇ ਕਰਦਾ ਗੱਲ਼ ਮੋਹੱਬ਼ਤ ਦੀ
ਕੈਸੇ ਦੌਰ ਚ ਕੈਸੀ ਬਾਤ ਏ ਨਾਦਾਨ ਕੈਸਾ ਏ
ਬੇਈਮਾਨ ਮੁਲਕ ਵਿੱਚ ਮਿਲੇ ਇਮਾਨ ਨਾ ਕਿੱਦਰੇ
ਮਿਲੇ ਤਾਂ ਵਿਕਣਂ ਲਈ ਮਿਲਦਾ ਇਹ ਹਿੰਦੁਸਤਾਨ ਕੈਸਾ ਏ
"ਦੇਬੀ" ਓਹ ਕਿਸੇ ਨੂੰ ਮਿਲਦੇ ਨੇ ਤੱਕ ਕੇ ਧਰਮ ਓਹਦਾ
ਅਸੀਂ ਇਹ ਵੇਖ ਕੇ ਮਿਲਦੇ ਹਾਂ ਓਹ ਇੰਨਸਾਨ ਕੈਸਾ ਏ.............................

 

tejy2213

Elite
Muafinama by Debi........

ਜਿਹਨਾਂ ਦਾ ਗ਼ੀਤ ਬਣਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ
ਜਿਹਨਾਂ ਦਾ ਦਰਦ਼ ਘਟ਼ਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ
ਮੈਂ ਕੰਮ ਜਿਹਨਾਂ ਦੇ ਆ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ
ਜਿਹਨਾਂ ਦਾ ਗ਼ੀਤ ਬਣਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ


ਦੁੱਖ਼ ਜਿਹਨਾਂ ਦੇ ਗਿਣਂ ਨੀ ਸਕਿਆ ਜ਼ਖਮ ਜਿਹਨਾਂ ਦੇ ਮਿਣਂ ਨੀ ਸਕਿਆ
ਮਨਂ ਦਾ ਕੂੜਾ ਹੂੰਝ ਨੀ ਸਕਿਆ ਕਿਸੇ ਦੇ ਅੱਥਰੂ ਪੂੰਝ ਨੀ ਸਕਿਆ
ਸਾਵੇਂ ਦਿਸਦੀ ਪੀੜ ਜਿਹਨਾਂ ਦੀ ਕਲ਼ਮ ਦੇ ਉੱਤੇ ਚੜਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ

ਸਾਰੀ ਉਮਰ ਮੁਸ਼ੱਕਤ ਕਰਦੇ ਭੁੱਖ਼ ਚ ਜੰਮਦੇ ਭੁੱਖ਼ ਚ ਮਰਦੇ
ਦੂਸਰਿਆਂ ਲਈ ਮਹਿਲ ਬਣਾਉਂਦੇ ਆਪ ਤਾਰਿਆ ਛ਼ਾਵੇਂ ਸੌਂਦੇ
ਜਿਹਨਾਂ ਦੀ ਕਿਸੇ ਨੇ ਖ਼ਬਰ ਲਈ ਨਾ ਜਿਹਨਾਂ ਦੇ ਮੈਂ ਵੀ ਜਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ

ਕਿੰਨੇ ਵਰੇ਼ ਉਮਰ ਦੇ ਗਾਲੇ ਮੈਂ ਕਿੰਨੇ ਵਰਕੇ ਕਿਤੇ ਕਾਲੇ
ਗ਼ੀਤ ਵੀ ਗੰਗਾ ਤਾਰਨ ਜੋਗੇ ਕਿਸੇ ਦਾ ਕੀ ਸਵਾਰਨ ਜੋਗੇ
ਜਬਰ ਜੁਲ਼ਮ ਨਾਲ ਲੜ ਨਹੀ ਸਕਦੇ ਮਜ਼ਲੂਮਾਂ ਨਾਲ ਖ਼ੜ ਨਹੀ ਸਕਦੇ
ਬਣਨਾਂ ਸੋਚਿਆ ਜਿਹਨਾਂ ਦੇ ਵਰਗਾ ਪਰ ਲਾਗੇ ਵੀ ਜਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ

ਗਲ਼ਤ ਸਿਆਸਤ ਦੇ ਹੱਥ ਚੜ ਗਏ ਕਿਸੇ ਜਨੂੰਨ ਦੇ ਹੜ ਵਿੱਚ ਹੜ ਗਏ
ਡਾਢਿਆਂ ਧਰਮ ਸਥਾਨ ਗਿਰਾਏ ਜੀਵਣਂ ਜੋਗੇ ਮਾਰ ਮੁਕਾਏ
ਜੋ ਅਨਆਈ ਮੌਤੇ ਮਾਰੇ ਮੇਰੀ ਰੂਹ ਵਿੱਚ ਵਿਲਕਣਂ ਸਾਰੇ
ਮੈਂ ਬੁਜ਼ਦਿਲ ਜਿਹਨਾਂ ਆਪਣਿਆਂ ਲਈ ਹਾਂ ਦਾ ਨਾਰਾ ਲਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ

ਮੇਰੇ ਸਿਰ ਉਪਕਾਰ ਜਿਹਨਾਂ ਦੇ ਕਰਜ਼ੇ ਬੇਸ਼ੁਮਾਰ ਜਿਹਨਾਂ ਦੇ
ਜਿਹਨਾਂ ਲਿਖ਼ਣਾਂ ਗੌਣਂ ਸਿਖਾਇਆ ਮੈਂ ਓਹਨਾਂ ਦਾ ਵੀ ਕੀ ਮੁੱਲ ਪਾਇਆ
ਮਾਂ ਪਿਓ ਦਾ ਵੀ ਕਰਜ਼ਦਾਰ ਮੈਂ ਭੈਣਂ ਭਾਈ ਦਾ ਦੇਣਂਦਾਰ ਮੈਂ
ਕਦੇ ਜਿਹਨਾਂ ਨੂੰ ਵਕ਼ਤ ਨਾਂ ਦਿੰਦਾ ਬੀਵੀ ਬੱਚਿਆਂ ਤੋਂ ਸ਼ਰਮਿੰਦਾ
ਮਨ਼ ਦਾ ਮੈਲਾ ਮੁਜਰਿਮ "ਦੇਬੀ" ਜਿਹਨਾਂ ਨਾਲ ਨਜ਼ਰ ਮਿਲਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ
ਮੈਂ ਜਿਹਨਾਂ ਦਾ ਗ਼ੀਤ ਬਣਾ ਨੀ ਸਕਿਆ ਓਹਨਾਂ ਤੋਂ ਮੁਆਫ਼ੀ ਚਾਹੁੰਨਾ |
 
Top