All Debi's

grewalsandy

Jatt Jalandhary
Eh duniya belihaaz jehi Pathher dil nazri aundi hai,
Taa peene aaa.
Koi yaad hasaune valea di aa ulta jado ruvaundi hai,
Taa peene aaa.
Dooor vasendi shakal koi jad is vich shakal dikhaundi hai,
Taa peene aaa.
Fer botal yaad nahi rehndi koi tirshi nazar peaundi hai,
Taa peene aaa.
Changi hai ja marhi hai, ki milda ki gavaundi hai, bas peene aaa.
DEBI banan bahane rooh chandri peene te jad aundi hai,
Taa peene aaa.
 
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।
 

tejy2213

Elite
ਇੱਕ ਦੀਦ਼ ਤੋਂ ਬਗੈਰ ਹੋਰ ਮੰਗ ਕੋਈ ਨਾਂ
ਸੋਹਣੇ ਹੋਰ ਵੀ ਨੇ ਅਸਾਂ ਨੂੰ ਪਸੰਦ ਕੋਈ ਨਾਂ
ਰੋਟੀ ਭਾਵੇਂ ਸਾਨੂੰ ਕਿਸੇ ਡੰਗ ਨਾਂ ਮਿਲੇ
ਓਹਨੂੰ ਵੇਖੇ ਬਿਨਾਂ ਲੰਗੇ ਐਸਾ ਡੰਗ ਕੋਈ ਨਾਂ
ਜੀ ਕਿਤਾ ਰੁੱਸ ਗਏ ਜੀ ਕਿਤਾ ਬੋਲ ਪਏ
ਇਹ ਤਾਂ ਦੋਸਤੀ ਨਿਬੌਣ਼ ਦਾ ਢੰਗ ਕੋਈ ਨਾਂ
ਆਖੋ ਜਿੰਦਗੀ ਨੂੰ ਅਸੀ ਕੁੱਝ ਦੇਣ ਜੋਗੇ ਨਹੀ
ਨਾਲੇ ਸਾਡੀ ਵੀ ਤਾਂ ਔਹਦੇ ਕੋਲੋਂ ਮੰਗ ਕੋਈ ਨਾਂ
ਦਿਲ ਤੋੜਨੇ ਵਾਲੇ ਤੇ ਕੋਈ ਕੇਸ ਹੋ ਸਕੇ
'ਦੇਬੀ' ਹਾਲੇ ਤੱਕ ਐਸਾ ਪਰਬੰਧ ਕੋਈ ਨਾਂ |
 

tejy2213

Elite
ਦਾਣੇਂ ਦਾਣੇਂ ਦਾਣੇਂ, ਸਾਡੇ ਵਰਗੇ ਗਾਉਂਦੇ ਫਿਰਦੇ ਸੁਰ ਤਾਲੋਂ ਅਣਜਾਣੇਂ
ਝੁੱਗਾ ਫ਼ੂਕ ਤਮਾਸ਼ਾ ਵੇਂਦੇ ਕੋਣ ਆਖੂ ਸਿਆਣੇਂ
ਪਹਿਲਾਂ ਪਹਿਲਾਂ ਲਿਖ਼ਤੇ ਲਗਦਾ ਹੁਣ ਲਿਖ਼ੇ ਨੀ ਜਾਣੇਂ
ਕਿਸੇ ਦਾ ਮਹੱਲ ਬਣ਼ਦਾ ਪੈਂਦੇ ਨੀਹਾਂ ਚ ਕਿਸੇ ਦੇ ਦਾਣੇਂ
ਕਿਸੇ ਦਾ ਮਹੱਲ ਬਣ਼ਦਾ

ਕਾਹਨੂੰ ਨੀਵਿਆਂ ਨੂੰ ਰੱਖ਼ਦੇ ਨੇ ਚੇਤੇ ਜੋ ਉੱਚਿਆਂ ਦੇ ਯਾਰ ਹੋ ਗਏ
ਹੁਣ ਸਾਨੂੰ ਨਹੀਔ ਚੱਜ਼ ਨਾ ਬਲੋਂਦੇ ਔ ਜਦੋਂ ਦੇ ਸਟਾਰ ਹੋ ਗਏ
ਅਸੀਂ ਖੜੇ ਸੀ ਪਹਾੜ ਬਣ਼ ਜਿਨਾਂ ਪਿੱਛੇ ਰੇਤ ਦੀ ਦੀਵਾਰ ਦੱਸਦੇ
ਯਾਰੀ ਖ਼ੂਨ ਨਾਲੋਂ ਸੰਘਣੀਂ ਸੀ ਅੱਜ ਜੋ ਮਾਮੂਲੀ ਜਾਣਕਾਰ ਦੱਸਦੇ
ਆਪ ਪਿੱਤਲ ਤੋਂ ਸੋਨਾ ਬਣ ਬੈਠੇ ਫੁੱਲਾਂ ਤੋਂ ਅਸੀ ਖ਼ਾਰ ਹੋ ਗਏ
ਹੁਣ ਸਾਨੂੰ ਨਹੀਔ ਚੱਜ਼ ਨਾ ਬਲੋਂਦੇ ਔ ਜਦੋਂ ਦੇ ਸਟਾਰ ਹੋ ਗਏ
ਵੱਡੇ ਬਣ ਗਏ ਕਿਰਾਏ ਉੱਤੇ ਬੋਲਦੇ ਨੇ ਬੁੱਲ ਜਹੇ ਘੁੱਟ ਘੁੱਟ ਕੇ
ਅਸੀ ਬੈਠੇ ਕਿੰਝ ਨਿਗਾਹ ਪਇਏ ਉਹਨਾਂ ਨੂੰ ਮਿਲਣਂ ਲੋਕੀ ਉੱਠ ਉੱਠ ਕੇ
ਹੁਣਂ ਓਹਨਾਂ ਨੂੰ ਸਲਾਮ ਕਹਿਣ ਵਾਲੇ ਸਾਡੇ ਜਹੇ ਹਜ਼ਾਰ ਹੋ ਗਏ
ਹੁਣ ਸਾਨੂੰ ਨਹੀਔ ਚੱਜ਼ ਨਾ ਬਲੋਂਦੇ ਔ ਜਦੋਂ ਦੇ ਸਟਾਰ ਹੋ ਗਏ
ਸਾਡੇ ਨਾਲ ਬੀਤੇ ਵਕ਼ਤ ਨੂੰ ਬੁਰਾ ਕਹਿ ਕੇ ਦਿਲ ਚੋਂ ਵਿਸਾਰ ਛੱਡਿਆ
ਯਾਨੀਂ ਯਾਦਾਂ ਵਾਲੀ ਡਾਇਰੀ ਵਿੱਚੋਂ ਸਾਡੇ ਨਾਮ ਵਾਲਾ ਸਫ਼ਾ ਪਾੜ ਛੱਡਿਆ
ਭੈੜੇ ਉੱਚੀਆਂ ਹਵਾਵਾਂ ਵਿੱਚ ਉੱਡਦੇ ਨੇ ਸਾਡੀ ਵੱਸੋਂ ਬਾਹਰ ਹੋ ਗਏ
ਹੁਣ ਸਾਨੂੰ ਨਹੀਔ ਚੱਜ਼ ਨਾ ਬਲੋਂਦੇ ਔ ਜਦੋਂ ਦੇ ਸਟਾਰ ਹੋ ਗਏ
ਜਿਨਾਂ ਵਾਸਤੇ ਬਣੇਂ ਸੀ ਅਸੀਂ ਪੋੜੀਆਂ ਓਹਨਾਂ ਨੂੰ ਉੱਤੇ ਚੱੜ ਭੁੱਲ ਗਏ
ਆਪ ਪੱਟ਼ ਹੋ ਕੇ ਅਸਾਂ ਜਹਿੜੀ ਲਾਈ ਓਹ ਆਪਣੀਂ ਹੀ ਜੜ ਭੁੱਲ ਗਏ
"ਮਖ਼ਸੂਸਪੁਰੀ" ਸਾਡੇ ਨਾ ਲੜਾ ਕੇ ਤੇ ਆਪ ਓਹਦੇ ਯਾਰ ਹੋ ਗਏ
ਹੁਣ ਸਾਨੂੰ ਨਹੀਔ ਚੱਜ਼ ਨਾ ਬਲੋਂਦੇ ਔ ਜਦੋਂ ਦੇ ਸਟਾਰ ਹੋ ਗਏ |
 

tejy2213

Elite
ਤੇਰੀ ਦੀਦ਼ ਦਾ ਰੋਗੀ ਦੇ ਦਵਾ ਮੈਨੂੰ
ਜਾਂ ਮਿਲਿਆ ਕਰ ਜਾਂ ਯਾਦ ਨਾਂ ਆ ਮੈਨੂੰ
ਖ਼ੱਤ ਜਲਾ ਕੇ ਖ਼ੁਦ ਵੀ ਜਲਦੀ ਹੋਵੇਂਗੀ
ਵਾਦੇ ਭੁੱਲ ਗਈ ਭੁੱਲ ਕੇ ਤਾਂ ਦਿਖ਼ਾ ਮੈਨੂੰ
ਨੀ ਲੋਕਾਂ ਕੋਲੇ ਕਾਤੋਂ ਦਿਆਂ ਸਫ਼ਾਇਆਂ ਮੈਂ
ਲੋਣੇਂ ਜੇ ਇਲਜ਼ਾਮ ਤਾਂ ਕੋਲ ਬਿਠਾ ਮੈਨੂੰ
ਸਾਰੇ ਗੀਤਾਂ ਵਿੱਚ ਸਿਰਨਾਵਾਂ 'ਦੇਬੀ' ਦਾ
ਗੀਤ ਜਿਹਾ ਕੋਈ ਖ਼ੱਤ ਚੰਦਰੀਏ ਪਾ ਮੈਨੂੰ |
 

tejy2213

Elite
ਮੇਰੇ ਦਿਲ ਦਾ ਸਫਾ਼ ਅਜੇ ਤਾਈਂ ਕੋਰ਼ਾ
ਤੂੰ ਏਸਦੇ ਉੱਤੇ ਦੋ ਨਾਮ ਲਿੱਖ ਲੈ
ਆਪਣੇਂ ਨਾਂ ਦੇ ਅੱਗੇ ਤੂੰ ਸੁਭਾ ਲਿਖ ਲੇ
ਮੇਰੇ ਨਾਂ ਦੇ ਅੱਗੇ ਤੂੰ ਸ਼ਾਮ ਲਿਖ ਲੇ
ਯਾਰੀ ਹਮੇਸ਼ਾ ਬਰੋਬ਼ਰ ਵਾਲਿਆਂ ਨਾਲ ਹੁੰਦੀ
ਤੂੰ ਮਾਲਕ ਤੇ 'ਦੇਬੀ' ਗੁਲ਼ਾਮ ਲਿਖ ਲੇ
ਓ ਗੱਲਾਂ ਬਹੁਤ ਨੇ ਗੱਲ ਤੂੰ ਮੰਨ ਇੱਕੋ
ਆਪਣੇਂ ਆਸ਼ਕਾਂ ਵਿੱਚ਼ ਸਾਡਾ ਨਾਮ ਲਿੱਖ ਲੇ
ਆਪਣੇਂ ਆਸ਼ਕਾਂ ਵਿੱਚ਼ ਸਾਡਾ ਨਾਮ ਲਿੱਖ ਲੇ |
 

tejy2213

Elite
ਮੇਰੇ ਦਿਲ ਦਾ ਸਫਾ਼ ਅਜੇ ਤਾਈਂ ਕੋਰ਼ਾ
ਤੂੰ ਏਸਦੇ ਉੱਤੇ ਦੋ ਨਾਮ ਲਿੱਖ ਲੈ
ਆਪਣੇਂ ਨਾਂ ਦੇ ਅੱਗੇ ਤੂੰ ਸੁਭਾ ਲਿਖ ਲੈ
ਮੇਰੇ ਨਾਂ ਦੇ ਅੱਗੇ ਤੂੰ ਸ਼ਾਮ ਲਿਖ ਲੈ
ਯਾਰੀ ਹਮੇਸ਼ਾ ਬਰੋਬ਼ਰ ਵਾਲਿਆਂ ਨਾਲ ਹੁੰਦੀ
ਤੂੰ ਮਾਲਕ ਤੇ 'ਦੇਬੀ' ਗੁਲ਼ਾਮ ਲਿਖ ਲੈ
ਓ ਗੱਲਾਂ ਬਹੁਤ ਨੇ ਗੱਲ ਤੂੰ ਮੰਨ ਇੱਕੋ
ਆਪਣੇਂ ਆਸ਼ਕਾਂ ਵਿੱਚ਼ ਸਾਡਾ ਨਾਮ ਲਿੱਖ ਲੈ
ਆਪਣੇਂ ਆਸ਼ਕਾਂ ਵਿੱਚ਼ ਸਾਡਾ ਨਾਮ ਲਿੱਖ ਲੈ |
 

tejy2213

Elite
ਤੂੰ ਬਾਤ਼ ਸੁਣਾਂਵੇ ਹੋਰਾਂ ਨੂੰ ਦੱਸ ਅਸੀਂ ਹੁੰਗਾਰਾ ਕਿਓਂ ਦਇਏ
ਗੈਰਾਂ ਨਾਲ ਪੀਘਾਂ ਝੂਟਦੀਏ, ਦੱਸ ਅਸੀਂ ਹੁਲਾਰਾ ਕਿਓਂ ਦਇਏ
ਸੁਰਗ਼ ਆਖ ਕੇ ਕੁੰਲੀ ਨੂੰ ਮਹਿਲਾਂ ਨਾਲ ਅੱਖ਼ੀਆਂ ਲਾਈਆਂ ਨੀ
ਪੀਂਘ ਦੇ ਝੂਟੇ ਵਰਗਾ ਛੱਡ ਹੋਰਾਂ ਨਾਲ ਪੀਘਾਂ ਪਾਈਆਂ ਨੀ
ਤੂੰ ਪੀਂਘੋ ਡਿੱਗੇਂ ਜਾਂ ਨਜ਼ਰਾਂ ਚੋ ਦੱਸ ਅਸੀਂ ਸਹਾਰਾ ਕਿਓਂ ਦਇਏ
ਗੈਰਾਂ ਨਾਲ ਪੀਘਾਂ ਝੂਤਦੀਏ, ਦੱਸ ਅਸੀਂ ਹੁਲਾਰਾ ਕਿਓਂ ਦਇਏ
ਸਮਝਿਆ ਨਾਂ 'ਮਖ਼ਸੂਸਪੁਰੀ' ਤੇਰੇ ਚੁਸਤੀ ਵਾਲੇ ਗੇੜਾਂ ਨੂੰ
ਛੱਡ ਪਰੇ ਹੁਣ ਭਰਨਾਂ ਨਹੀਂ ਰਿਸ਼ਤੇ ਵਿੱਚ ਆਈਆਂ ਤੇੜਾਂ ਨੂੰ
ਰੁੱਖ਼ੀਆਂ ਨਜ਼ਰਾਂ ਵਾਲਿਆਂ ਨੂੰ ਕੋਈ ਸ਼ੋਖ਼ ਇਸ਼ਾਰਾ ਕਿਓਂ ਦਇਏ

ਗੈਰਾਂ ਨਾਲ ਪੀਘਾਂ ਝੂਤਦੀਏ, ਦੱਸ ਅਸੀਂ ਹੁਲਾਰਾ ਕਿਓਂ ਦਇਏ
 

tejy2213

Elite
ਜੇ ਯਾਰ ਮੇਰੇ ਨਾਲ ਗੁੱਸੇ ਨੇ,ਕੋਈ ਕਮੀ ਮੇਰੇ ਵਿੱਚ ਹੋਵੇਗੀ
ਮੇਰੇ ਯਾਰ ਮੇਰੇ ਨਾਲ ਗੁੱਸੇ ਨੇ,ਕੋਈ ਕਮੀ ਮੇਰੇ ਵਿੱਚ ਹੋਵੇਗੀ
ਜਿਨਾ ਉੱਤੇ ਚਿਰ ਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ
ਕੋਈ ਕਮੀ ਮੇਰੇ ਵਿੱਚ ਹੋਵੇਗੀ,ਕੋਈ ਕਮੀ ਮੇਰੇ ਵਿੱਚ ਹੋਵੇਗੀ
ਝੁਕਣਾ ਸੀ ਜਿੱਥੇ ਝੁਕਿਆ ਨੀ, ਰੁਕਣਾਂ ਸੀ ਜਿੱਥੇ ਰੁਕਿਆ ਨੀ
ਜੇ ਸਮੇ ਦੀ ਚਾਲ ਨੂੰ ਤੱਕਿਆ ਨੀ, ਜੋ ਬਣਨਾ ਸੀ ਬਣ ਸਕਿਆ ਨੀ
ਕੋਈ ਕਮੀ ਮੇਰੇ ਵਿੱਚ ਹੋਵੇਗੀ,ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਿਸੇ ਦਿਲ ਵਿਚ ਫੇਰਾ ਪਾਇਆ ਨੀ, ਜੇ ਕਿਸੇ ਨੇ ਮੇਨੂੰ ਚਾਹਿਆ ਨੀ
ਮੂੰਹ ਸੋਹਣੇ ਕਿੰਨੇ ਹੋਰ ਸੋਹਣੇ ਨਾਂ ਕਿਸੇ ਤੇ ਮੇਰਾ ਆਇਆ ਨੀ
ਕੋਈ ਕਮੀ ਮੇਰੇ ਵਿੱਚ ਹੋਵੇਗੀ,ਕੋਈ ਕਮੀ ਮੇਰੇ ਵਿੱਚ ਹੋਵੇਗੀ
ਹੋਰਾਂ ਦੇ ਰੂਪ ਨੂ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ
ਜੋ ਅੱਖਾਂ ਬਹੁਤ ਪਸੰਦ ਮੇਨੂੰ ਜੇ ਮੇਰੇ ਵੱਲ ਨੀ ਵੇਖਦੀਆਂ
ਕੋਈ ਕਮੀ ਮੇਰੇ ਵਿੱਚ ਹੋਵੇਗੀ,ਕੋਈ ਕਮੀ ਮੇਰੇ ਵਿੱਚ ਹੋਵੇਗੀ
ਇੱਕ ਤਗਮਾਂ ਜੋ ਮਸ਼ਹੂਰੀ ਦਾ ਯਾਰਾਂ ਦੀ ਹਿੱਕ ਤੇ ਪੱਕਾ ਏ
ਇੱਕ ਇਸ਼ਤਿਹਾਰ ਜੋ ਨਿੰਦਿਆ ਦਾ ਮੇਰੀ ਪਿੱਠ ਤੋਂ ਨਹੀ ਜੇ ਲੱਥਾ ਏ
ਕੋਈ ਕਮੀ ਮੇਰੇ ਵਿੱਚ ਹੋਵੇਗੀ,ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਈਆਂ ਤੋਂ ਝੂਠਾ ਪੈ ਗਿਆ ਮੈਂ, ਕਈਆਂ ਦੇ ਮਨ ਤੋਂ ਲਿਹ ਗਿਆ ਮੈਂ
ਮੇਰੇ ਨਾਲ ਦੇ ਅੱਗੇ ਲੰਘ ਗਏ, ਜੇ ਕੱਲਾ ਈ ਪਿੱਛੇ ਰਿਹ ਗਿਆ ਮੈਂ
ਕੋਈ ਕਮੀ ਮੇਰੇ ਵਿੱਚ ਹੋਵੇਗੀ,ਕੋਈ ਕਮੀ ਮੇਰੇ ਵਿੱਚ ਹੋਵੇਗੀ
ਜੇ ਖੱਤ ਵੀ ਅੱਜ ਕੱਲ ਘੱਟ ਪਾਉਂਦੇ ਜੇ ਮਿਲਣ ਵੀ ਲੋਕੀ ਘੱਟ ਆਉਂਦੇ
ਜ਼ੀਬਾਂ ਨਾਲ 'ਦੇਬੀ' ਢੰਘਦੇ ਨੇ ਦਿਨ ਔਖੇ ਜੇਕਰ ਲੰਘਦੇ ਨੇ
ਕੋਈ ਕਮੀ ਮੇਰੇ ਵਿੱਚ ਹੋਵੇਗੀ,ਕੋਈ ਕਮੀ ਮੇਰੇ ਵਿੱਚ ਹੋਵੇਗੀ |
 

tejy2213

Elite
ਰੱਬ ਜਾਣੇਂ ਔਹਨਾਂ ਦੀ ਸੋਚ ਹੈ ਕੀ
ਜਿਹੜੇ ਸੋਚਦੇ ਨਹੀ ਬੱਸ ਕਹਿੰਦੇ ਨੇ
ਦਿਲ ਔਹਨਾਂ ਨੂੰ ਫੇਰ ਕਬੂਲੇ ਨਾਂ
ਇੱਕ ਵਾਰ ਜੋ ਨਜ਼ਰੋਂ ਲਹਿੰਦੇ ਨੇ
ਫ਼ੱਟ ਸਮੇ ਨਾਲ ਨੇ ਭਰ ਜਾਂਦੇ
ਤਲਵਾਰ ਗੰਡਾਸੇ ਗੋਲੀ ਦੇ
'ਦੇਬੀ' ਫ਼ੱਟ ਚੰਦਰੀਆਂ ਜੀਬਾਂ ਦੇ
ਸਾਰੀ ਉਮਰ ਟ਼ਸਕਦੇ ਰਹਿੰਦੇ ਨੇ |
 

tejy2213

Elite
SSA to all, here are the lyrics from Debi's latest album "Sikhi Naal Ishq".......

ਵਿੱਚ ਅਦਾਲਤ ਊਦ਼ਮ ਸਿੰਘ ਸੀ ਖ਼ਰੀਆਂ ਆਖ਼ ਸੁਣਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ
ਜਦੋਂ ਨਹੱਕੇ ਮਰੇ ਕਿਉਂ ਨਾ ਉਦੋਂ ਅਦਾਲਤਾਂ ਲੱਗੀਆਂ
ਕਿੱਥੇ ਸੀ ਇਨਸਾਫ਼ ਲਹੂ ਦੀਆਂ ਨਹਿਰਾਂ ਸੀ ਜਦ਼ ਵਗੀਆਂ
ਕਿਸ ਕਾਨੂੰਨ ਦੇ ਥੱਲੇ ਸੀਗ਼ਾ ਗੋਲੀ ਡਾਇਰ ਚਲਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ
ਇਹਨੇ ਕੰਡੇ ਚੁਗ਼ ਲਏ ਜਹਿੜੇ ਹੱਥੀ ਆਪ ਖਿਲਾਰੇ
ਓਹ ਵੀ ਪੁੱਤ ਸੀ ਮਾਂਵਾਂ ਦੇ ਜੋ ਅਮਰਿਤਸਰ਼ ਵਿੱਚ ਮਾਰੇ
ਇੱਕ ਮਰਿਆ ਤਾਂ ਕੀ ਹੋਇਆ ਕਿਉਂ ਲੰਡਨ ਹੈ ਕੁਰਲਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ
ਰਾਜ ਬੈਗਾਨਿਆਂ ਉੱਤੇ ਕਰਨਾ ਆਦ਼ਤ ਰਹੀ ਤੁਹਾਡੀ
ਈਨ਼ ਕਿਸੇ ਦੀ ਮੰਨਣੀ ਨਾਂ ਇਹ ਮੁੱਢ ਤੋਂ ਰੀਤ਼ ਹੈ ਸਾਡੀ
ਲਹੂ ਪੰਜਾਬ ਦਾ ਡਰਦਾ ਨਾਂ ਤੇ ਕਿਸੇ ਨੂੰ ਨਹੀਂ ਡਰਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ
"ਦੇਬੀ" ਓਹਦੇ ਅੱਗੇ ਗੱਲ਼ ਵਕੀਲਾਂ ਨੂੰ ਨਾਂ ਆਵੇ
ਸੁਣਂ ਕੇ ਸੱਚੀਆਂ ਜੱਜ ਦੇ ਹੱਥੋਂ ਕਲ਼ਮ ਨਿਕੱਲਦੀ ਜਾਵੇ
ਸਿਰ ਤੇ ਕੱਫ਼ਣਂ ਬੰਨਿਆ ਜਿਹਨੇ ਓਹ ਕਿਹਤੋਂ ਘਬਰਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ |
 
Top