ਦਾਜ

ਚਾਵਾਂ ਨਾਲ ਰਿਸਤੇ ਜੋੜੇ ਜਾਦੇ ਨੇ,
ਨਿੱਕੀ-ਨਿੱਕੀ ਗੱਲੋ ਕਿਉ ਤੋੜੇ ਜਾਦੇਂ ਨੇ,
ਹੋ ਕੇ ਫੁੱਲ ਤਿਆਰ ਘੌੜੇ ਤੇ ਸਵਾਰ,
ਦੂੱਲੇ ਰਾਜਾ ਵੱਲੋ ਸ਼ਗੂਨ ਕਿਉ ਮੌੜੇ ਜਾਦੇਂ ਨੇ,
ਕਿਸੇ ਪਿਉ ਨੂੰ ਨਾ ਤੁਸੀ ਸੂਲੀ ਟੰਗਿਉ,
"ਕੰਗ" ਹੱਥ ਜੌੜਦੀ ਲੋਕੋ ਕਦੇ ਦਾਜ ਨਾ ਮੰਗਿਉ।

ਅੱਜ ਤੁਹਾਡੀ ਆਈ ਕੱਲ੍ਹ ਤੁਹਾਡੀ ਜਾਣੀ ਹੈ,
ਕੁਝ ਸਾਲਾਂ ਬਾਦ ਧੀ ਤੁਸੀ ਵੀ ਵਿਆਹੁਣੀ ਹੈ,
ਭੁੱਲ ਨਾ ਜਾਣਾ ਇਸ ਦਿੱਤੇ ਹੋਏ ਦਰਦ ਨੂੰ,
ਇਹ ਅੱਗ ਕੱਲ੍ਹ ਕਿਸੇ ਤੁਹਾਡੇ ਸੀਨ੍ਹੇ ਵੀ ਲਾਉਣੀ ਹੈ,
ਦਾਜ ਨਹੀ ਲੈਣਾ ਕਹਿਣ ਤੋਂ ਨਾ ਸੰਗਿਉ,
"ਕੰਗ" ਹੱਥ ਜੌੜਦੀ ਲੋਕੋ ਕਦੇ ਦਾਜ ਨਾ ਮੰਗਿਉ।

ਉਮਰਾਂ ਦੇ ਤੀਕ ਦੁੱਖ ਨੇ ਹਢਾਂਉਂਦੇ ਮਾਪੇ,
ਹੱਸਿਆ ਦੇ ਥੱਲੇ ਹੰਝੂ ਨੇ ਛੁੱਪਾਉਦੇਂ ਮਾਪੇ,
ਕਰਜਾ ਚੁੱਕ ਕੇ ਲੱਖਾਂ ਦਾ,
ਧੀ ਰਾਣੀ ਨੂੰ ਨੇ ਵਿਆਹੁੰਦੇ ਮਾਪੇ,
ਗੱਡੀ ਲਈ ਕਿਸੇ "ਬਾਬੁੱਲ" ਦੀ ਪੱਗ ਨੂੰ,
ਲ਼ੱਤ ਮਾਰ ਕੇ ਨਾ ਲੰਘਿਉ,
"ਕੰਗ" ਹੱਥ ਜੋੜਦੀ ਲੋਕੋ ਕਦੇ ਦਾਜ ਨਾ ਮੰਗਿਉ।

ਕੌਰ ਕੰਗ
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top