ਵੇਸਵਾ

ਵੇਸਵਾ


ਤਰਸੇਮ ਇੱਕ ਖਾਂਦੇ ਪੀਂਦੇ ਘਰ ਦਾ ਮੁੰਡਾ, ਪਰ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖੇ ਹੀ ਸਨ ..ਕਿ ਸੁਪਨਿਆਂ ਦੀ ਉਡਾਰੀ ਸ਼ੁਰੂ ।
ਹਰ ਗੱਲ ਵਿੱਚ ਦੋਸਤਾਂ ਦੀ ਕਹਿਣੀ ਦਾ ਅਸਰ ਭਰਪੂਰ ਹੁੰਦਾ ਸੀ।
ਦੋਸਤਾਂ ਦੇ ਕਹਿਣ ਤੇ ਹੀ ਪਿਆਰ ਦੀ ਤਲਾਸ਼ ਵਿੱਚ ਇੱਕ ਵੇਸਵਾ ਕੋਲ ਪਹੁੰਚ ਜਾਂਦਾ ਹੈ , ਜਿਸਦੀ ਉਮਰ ਉਸ ਨਾਲੋਂ ਦੁਗਣੀ ਸੀ।
ਵੇਸਵਾ ਉਸ ਨੌਜਵਾਨ ਨੂੰ ਦੇਖ ਬੋਲੀ ,…….”ਮੈਂ ਵੇਸਵਾ ਹਾਂ ,ਮੇਰੇ ਕੋਲੋਂ ਕਦੇ ਵੀ ਪਿਆਰ ਦੀ ਉਮੀਦ ਨਾ ਰੱਖੋ, … ਉਹ ਭੋਲੇ ਪੁੱਤਰ! ਭਾਵੇਂ ਮੈਂ ਇੱਕ ਵੇਸਵਾ ਹਾਂ ਪਰ ਹਾਂ ਤਾਂ ਇੱਕ ਇਸਤਰੀ ਹੀ, …… ਜਿਸ ਪਿਆਰ ਦੀ ਤਲਾਸ਼ ਵਿੱਚ ਤੂੰ ਇੱਥੇ ਆਇਆ ਹੈ, ਉਹ ਪਿਆਰ ਨਹੀਂ, …..ਤੈਨੂੰ ਤਬਾਹ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਇੱਥੇ ਪਿਆਰ ਨਹੀਂ …. ਗੁਨਾਹ ਵਿਕਦਾ ਹੈ। ”
ਫਿਰ ਉਹ ਬੋਲੀ, ” ਇਹ ਜਵਾਨੀ ਅਜਿਹਾ ਪੜਾਅ ਹੈ, ਜਿੱਥੇ ਆਤਮਾਂ ਕੋਈ ਰਾਹ ਦੀ ਤਲਾਸ਼ ‘ਚ ਹੁੰਦੀ ਹੈ, .. ਕਿਸੇ ਦੇ ਪਿੱਛੇ ਲੱਗ ਖੂਹ ‘ਚ ਛਲਾਂਗ ਲਗਾਣੀ ਹੈ ਜਾਂ ਪਹਾੜ ਦੀ ਟੀਸੀ ਨੂੰ ਸਰ ਕਰਨਾ ……. ਇਹ ਤੇਰੇ ਹੱਥ ਹੈ। “

ਤਰਸੇਮ ਦਾ ਸਰੀਰ ਠੰਢਾ ਬਰਫ ਸਮ ਹੋ ਗਿਆ ਸੀ ਤੇ ਨਜਰਾਂ ‘ਚ ਸ਼ਰਮ ਦਾ ਹਨੇਰਾ…. ,ਉਸ ਨੂੰ ਲੱਗਾ ਜਿਵੇਂ ਉਹ ਆਪਣੀ ਮਾਂ ਦੇ ਸਾਹਮਣੇ ਨਜ਼ਰਾਂ ਝੁਕਾ ਖੜਾ ਹੋਵੇ।

ਉਸਦੇ ਕਦਮ ਇਹ ਸੁਣਕੇ ਪੱਥਰ ਹੋ ਗਏ ਜਦੋਂ ਉਸ ਵੇਸਵਾ ਨੇ ਦੱਸਿਆ ਕਿ ..,” ਜੇ ਅੱਜ ਉਸਦਾ ਪੁੱਤ ਜਿਉਂਦਾ ਹੁੰਦਾ ਜਿਸਨੂੰ ਉਸਦੇ ਨਸ਼ੇੜੀ ਪਿਉ ਨੇ ਮਾਰ ਦਿੱਤਾ ਤੇ ਜੇਲ੍ਹ ‘ਚ ਬੈਠਾ ਸੜ੍ਹ ਰਿਹਾ ਹੈ ..ਤਾਂ ਉਹ ਵੀ ਅੱਜ ਤੇਰੇ ਜਿੰਨ੍ਹਾਂ ਹੀ ਹੁੰਦਾ …..”!!


ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top