ਗੱਲ ਬਹੁਤ ਹੀ ਪੁਰਾਣੀ ਹੈ

Yaar Punjabi

Prime VIP
ਇੱਕ ਨੱਚਣ ਵਾਲੀ ਕੁੜੀ ਅੱਧੀ ਰਾਤ ਨੂੰ ਕਿਤੇ ਨੱਚਣ ਤੋਂ
ਬਾਅਦ ਆਪਣੇ ਘਰ / ਕੋਠੇ ਵੱਲ ਪਰਤ
ਰਹੀ ਸੀ । ਗੱਲ ਬਹੁਤ ਹੀ ਪੁਰਾਣੀ ਹੈ । ਅੱਧੀ ਰਾਤ,
ਚੰਨ- ਚਾਨਣੀ ਰਾਤ ਵਿੱਚ ਜਦੋਂ ਉਹ
ਆਪਣੇ ਨਗਰ ਵਿੱਚ ਆਪਣੇ ਘਰ ਪਰਤ ਰਹੀ ਸੀ ਤਾਂ ਰਸਤੇ
ਵਿੱਚ ਇੱਕ ਛੋਟੀ ਜਿਹੀ ਕੰਧ
ਟੱਪਦਿਆਂ ਉਸ ਦਾ ਪੈਰ ਕਿਸੇ ਭੁੰਜੇ ਜ਼ਮੀਨ ਤੇ ਸੁੱਤੇ
ਆਦਮੀ ਤੇ ਟਿਕਿਆ । ਉਹ ਉਠ ਪਿਆ ।
ਉਹ ਬੁੱਧ ਦਾ ਚੇਲਾ ਸੀ , ਉਪਾਗੁਪਤਾ : ਜਵਾਨ,
ਤੰਦਰੁਸਤ ਚਿਹਰੇ ਤੇ ਬੰਦਗੀ ਦਾ ਨੂਰ ,
ਚਾਨਣੀ ਰਾਤ ਵਿੱਚ ਉਸ ਦਾ ਚਿਹਰਾ ਲਿਸ਼ਕ
ਰਿਹਾ ਸੀ ॥ ਉਹ ਨੱਚਣ ਵਾਲੀ ਕੁੜੀ
ਉਪਾਗੁਪਤਾ ਨੂੰ ਵੇਖਦੇ ਸਾਰ ਮੰਤਰ- ਮੁਗਧ ਹੋ ਗਈ । ਉਸ ਨੇ
ਜਿਦ ਕੀਤੀ ਕਿ ਉਪਾਗੁਪਤਾ ਉਸ
ਦੇ ਨਾਲ ਉਸ ਦੇ ਘਰ ਚੱਲੇ ।ਉਸ ਕੁੜੀ ਨੇ ਉਪਾਗੁਪਤਾ ਨੂੰ
ਕਿਹਾ ਕਿ ਇਹ ਸੋਹਣਾ ਸਰੀਰ ਮਿੱਟੀ
ਵਿੱਚ ਰੁਲਣ ਲਈ ਨਹੀਂ ਹੈ । ਕਿਉਂ ਜੋ ਉਹ ਨੱਚਣ
ਵਾਲੀ ਸੀ । ਉਸ ਨੂੰ ਸਮਾਜ ਦੀ ਪਰਵਾਹ
ਨਹੀਂ ਸੀ ।ਪਰ ਉਪਾਗੁਪਤਾ ਨੇ ਨਾਂਹ ਕਰ ਦਿੱਤੀ ।
ਫਿਰ ਵੀ ਉਸ ਕੁੜੀ ਨੇ ਆਪਣੀ ਜਿਦ ਨਾ
ਛੱਡੀ । ਅਖੀਰ ਉਪਾਗੁਪਤਾ ਨੇ ਕਿਹਾ ਕਿ ਮੈਂ ਜ਼ਰੂਰ
ਤੇਰੇ ਕੋਲ ਆਵਾਂਗਾ, ਪਰ ਅੱਜ ਨਹੀਂ ।ਅੱਜ
ਹਰ ਕੋਈ ਤੇਰੇ ਨਾਲ ਜਾਣ ਲਈ ਤਿਆਰ ਹੋਵੇਗਾ । ਤੂੰ
ਕਿਸੇ ਵੀ ਮਰਦ ਨੂੰ ਕਹਿ , ਉਹ ਤੇਰੇ
ਨਾਲ ਤੁਰ ਪਵੇਗਾ ।ਪਰ ਜਦੋਂ ਤੈਨੂੰ ਮੇਰੀ ਸੱਚਮੁੱਚ ਲੋੜ ਹੋਈ ਮੈਂ
ਤੇਰੇ ਕੋਲ ਆਵਾਂਗਾ ।ਇਹ ਸੁਣਕੇ
ਉਹ ਕੁੜੀ ਚਲੀ ਗਈ ।
........................................
.............................................
ਫਿਰ ਦਿਨ ਲੰਘੇ, ਸਾਲ ਲੰਘੇ । ਉਸੇ ਛੋਟੀ ਕੰਧ ਦੇ ਕੋਲ ਇੱਕ
ਬੁੱਢੀ, ਬਿਮਾਰ ਭਿਖਾਰਨ
ਭੀਖ ਮੰਗ ਰਹੀ ਸੀ । ਉਹ ਬੇਆਸਰਾ ਸੀ ।ਉਸ ਨੂੰ
ਸਮਾਲ- ਪਾਕਸ (ਚੇਚਕ) ਹੋਈ ਸੀ ਉਸਦਾ
ਸਰੀਰ ਬੁਰੀ ਤਰ੍ਹਾਂ ਖ਼ਰਾਬ ਹੋਣ ਕਾਰਨ ਉਸ ਨੂੰ ਨਗਰ ਤੋਂ
ਬਾਹਰ ਸੁੱਟ ਦਿੱਤਾ ਗਿਆ ਸੀ ।ਉਹ
ਝੁਕੇ ਹੋਏ ਸਿਰ ਨਾਲ ਬੈਠੀ ਹੋਈ ਸੀ। ਅਚਾਨਕ ਇੱਕ
ਸਾਧੂ ਨੇ ਆ ਕੇ ਉਸ ਦੀ ਬਾਂਹ ਫੜ੍ਹੀ ।
ਅਵਾਜ਼ ਆਈ : ਉਠ ਚੱਲ ਮੈਂ ਆ ਗਿਆ ਹਾਂ । ਇਹ
ਓਹੀ ਕੁੜੀ ਸੀ । ਇਹ ਓਹੀ ਉਪਾਗੁਪਤਾ
ਸੀ ।
...................................................
.....................................................
ਕਵਿਤਾ ਵਿੱਚ ਇਹ ਜਿ਼ਕਰ ਵੀ ਆਉਂਦਾ ਹੈ
ਕਿ ਉਪਾਗੁਪਤਾ ਨੇ ਉਸ ਭਿਖਾਰਨ ਦੇ ਸੁੱਕੇ ਬੁੱਲ੍ਹਾ ਨੂੰ
ਪਾਣੀ ਲਾਇਆ ਫਿਰ ਸਾਰੇ ਖ਼ਰਾਬ ਹੋਏ ਸਰੀਰ ਤੇ ਮਲਮ
ਦਾ ਲੇਪ ਕੀਤਾ ।
............................................
..........................................
ਟੈਗੋਰ ਦੀ ਇੱਕ ਕਵਿਤਾ ਤੇ ਆਧਾਰਤ ਜੋ ਮੈਂ ਵੀਹ ਸਾਲ
ਪਹਿਲਾਂ ਪੜ੍ਹੀ ਸੀ । ਮੈਨੂੰ ਨਹੀਂ ਪਤਾ
ਇਹ ਕਹਾਣੀ lਇੰਨ ਬਿੰਨ ਹੈ ਜਾਂ ਨਹੀਂ ਸੱਚ ਹੈ
ਜਾਂ ਨਹੀਂ। ਪਰ ਫਿਰ ਵੀ ਮੈਂ ਇਸ ਨੂੰ ਸਲਾਮ
ਕਰਦਾ ਹਾਂ ।
਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼
ਮੁਹੱਬਤ ਜੇ ਸੱਚੀ-ਸੁੱਚੀ ਹੋਵੇ ਤਾਂ ਕਦੇ ਕਿਸੇ ਕੁੜੀ ਦੇ
ਚਿਹਰੇ ਲਈ ਤੇਜ਼ਾਬ ਨਹੀਂ ਬਣਦੀ ਜਿਵੇਂ
ਕਿ ਬਹੁਤੇ ਅਫੇਅਰਜ਼ ਵਿੱਚ ਹੁੰਦਾ ਹੈ ।ਨਾ ਹੀ ਪੁੱਤ ਦੇ ਹੱਥੋਂ
ਮਾਂ ਬਾਪ ਦੀ ਜਾਇਦਾਦ ਦੇ ਲਾਲਚ
ਕਾਰਨ ਮਾਂ ਜਾਂ ਬਾਪ ਦੀ ਮੌਤ ਦਾ ਕਾਰਨ ਬਣਦੀ ਹੈ
।ਪਰ ਸਾਡੇ ਵਿੱਚੋਂ ਬਹੁਤਿਆਂ ਦੀਆਂ
ਮੁਹੱਬਤਾਂ ਝੂਠੀਆਂ ਹਨ । ਅਸੀਂ ਆਪਣੀਆਂ ਕਾਮਨਾਵਾਂ,
ਲਾਲਸਾਵਾਂ, ਆਪਣੀਆਂ ਨਿੱਜੀ ਲੋੜਾਂ
ਦੀ ਪੂਰਤੀ ਨੂੰ ਮੁਹੱਬਤ ਦੀ ਪੁੱਠ ਦਿੰਦੇ ਹਾਂ ।
.................................................................
ਇਸੇ ਲਈ ਮਾਂ ਦੀ ਮੁਹੱਬਤ ਨੂੰ ਰੱਬ ਤੋਂ ਵੱਡੀ ਮੰਨਿਆ
ਜਾਂਦਾ ਹੈ, ਕਿਉਂ ਕਿ ਉਹ ਪੂਰੀ ਦੀ ਪੂਰੀ
ਤਿਆਗ ਤੇ ਖੜ੍ਹੀ ਹੈ ।
....................................................
.....................................................
ਮੁਹੱਬਤ ਇੱਕ ਆਸਰਾ ਹੈ
ਲੋੜ ਵੇਲੇ
ਮੱਦਦ ਲਈ ਵਧਿਆ ਹੱਥ ਹੈ
ਕਿਸੇ ਦਾ ਜਿਉਣਾ ਹਰਾਮ ਕਰਨਾ
ਮੁਹੱਬਤ ਨਹੀਂ ਹੁੰਦਾ ।
ਮੁਹੱਬਤ ਦੁਨੀਆਂ ਦੀ
ਹਰ ਚੀਜ਼ ਤੋਂ ਵੱਡੀ ਕੋਈ ਚੀਜ਼ ਹੈ
ਜੇ ਇਹ ਤਿਆਗ ਨਾਲ ਭਰ ਜਾਵੇ
ਤਾਂ ਪ੍ਰਮਾਤਮਾ ਹੋ ਜਾਂਦੀ ਹੈ
 
Top