ਐ ਜਿੰਦਗੀ ਕਦੇ....

ਮਿਲਿਆ ਵਫਾ਼ ਦਾ ਮੈਨੂੰ ਖਿਤਾਬ ਤਾਂ ਦੇ ਦੇ ,,
ਐ ਜਿੰਦਗੀ ਕਦੇ ਮੈਨੂੰ ਕੋਈ ਜਵਾਬ ਤਾਂ ਦੇ ਦੇ ।

ਕਿੰਨੀ ਕੀਤੀ ਮੈ ਵਫਾ਼ ਕਿੰਨੀ ਮਿਲੀ ਬੇਵਫਾਈ,
ਐ ਜਿੰਦਗੀ ਕਦੇ ਮੈਨੂੰ ਹਿਸਾਬ ਤਾਂ ਦੇ ਦੇ ।

ਮਿਲ ਜਾਣ ਓਹਦੇ ਸਵਾਲਾਂ ਦੇ ਜਵਾਬ ਜਿੱਥੋਂ ,
ਐ ਜਿੰਦਗੀ ਕਦੇ ਮੈਨੂੰ ਉਹ ਕਿਤਾਬ ਤਾਂ ਦੇ ਦੇ ।

ਕਿੰਨੇ ਟਾਹਣੀ ਨਾਲੋਂ ਤੋੜੇ ਮੈ ਉਸ ਵਾਸਤੇ ,
ਐ ਜਿੰਦਗੀ ਕਦੇ ਮੈਨੂੰ ਉਹ ਗੁਲਾਬ ਤਾਂ ਦੇ ਦੇ ।

ਪਿਲਾਉਂਦਾ ਰਿਹਾ ਮੈਂ ਉਸਨੂੰ ਸਦਾ ਨੈਣਾਂ ਵਿੱਚੋਂ ,
ਐ ਜਿੰਦਗੀ ਕਦੇ ਮੈਨੂੰ ਉਹ ਸ਼ਰਾਬ ਤਾਂ ਦੇ ਦੇ ।

ਉਡੀਕ ਰਿਹਾ ਹੈ ਬੈਠਾ ਕੋਈ ਕਿਤੇ ਤੈਨੂੰ ਯਾਰਾ,
ਐ ਜਿੰਦਗੀ ਕਦੇ ਮੈਨੂੰ ਆਵਾਜ਼ ਤਾਂ ਦੇ ਦੇ ।

ਉਸਦੀ ਖੁਸ਼ੀ ਲਈ ਸੀ' ਦੇਖੇ ਜੋ ਮੈਂ ਜਾਗਦੇ ਹੋਏ ,
ਐ ਜਿੰਦਗੀ ਕਦੇ ਮੈਨੰ ਉਹ ਮੇਰੇ ਖੁਆਬ਼ ਤਾਂ ਦੇ ਦੇ ।

ਹਿਜ਼ਰ ਓਹਦੇ 'ਚ ਜੋ ਵਗਿਆ ਜੈਲੀ ਹੰਝੂਆਂ ਦਾ ,
ਐ ਜਿੰਦਗੀ ਕਦੇ ਮੈਨੂੰ ਉਹ ਮੇਰਾ ਸ਼ੈਲਾਬ ਤਾਂ ਦੇ ਦੇ ।
 

Ginny

VIP
ਉਡੀਕ ਰਿਹਾ ਹੈ ਬੈਠਾ ਕੋਈ ਕਿਤੇ ਤੈਨੂੰ ਯਾਰਾ,
ਐ ਜਿੰਦਗੀ ਕਦੇ ਮੈਨੂੰ ਆਵਾਜ਼ ਤਾਂ ਦੇ ਦੇ ।

:clap
 
Top