Bhardwaj Ramesh
Member
ਹਰ ਕਦਮ ਮੈਂ ਹਾਦਸੇ ਝੱਲਦੀ ਰਹੀ ਐ ਜਿੰਦਗੀ |
ਜਿਉਣ ਦੀ ਪਰ ਲਾਟ ਬਲਦੀ ਰਹੀ ਐ ਜਿੰਦਗੀ,
ਪਤਝੜਾਂ ਦਾ ਦੌਰ ਏਥੇ ਨ੍ਹੇਰਿਆਂ ਦਾ ਹੀ ਰਾਜ ਹੈ,
ਬਹਾਰਾਂ ਦਾ ਸੁਨੇਹਾ ਤੂੰ ਘੱਲਦੀ ਰਹੀ ਐ ਜਿੰਦਗੀ|
ਦਰਿਆ ਬਣਕੇ ਗਮਾਂ ਦਾ ਅਜ਼ਲਾਂ ਤੋਂ ਮੈਂ ਵਹਿ ਰਹੀ,
ਪੀੜਾ ਕਿਨਾਰਿਆਂ ਤੋਂ ਵੀ ਰਲਦੀ ਰਹੀ ਐ ਜਿੰਦਗੀ|
ਚੂਰੀਆਂ ਖੁਵਾਈਆਂ ਅਸਾਂ ਪਰ ਪਰਿੰਦਾ ਤੁਰ ਗਿਆ,
ਆਸ ਓਦੇ ਆਉਣ ਦੀ ਪਲਦੀ ਰਹੀ ਐ ਜਿੰਦਗੀ|
ਅਜਨਬੀ ਦੇ ਵਾਂਗਰਾਂ ਤੂੰ ਮਿਲ ਰਹੀਂ ਹੈਂ ਦੂਰ ਤੋ,
ਆ ਕਰੀਬ ਦੇਖ ਕਿੱਦਾਂ ਜਲ ਰਹੀ ਮੈਂ ਜਿੰਦਗੀ|
ਆਰ.ਬੀ.ਸੋਹਲ