ਖੁਸ਼ੀ ਕੌਣ ਜਰਦਾ ਏ

ਵਿਲਕਦੇ ਇਨਸਾਨ ਦੀ ਅੱਜ ਪੀੜਾ ਕੌਣ ਹਰਦਾ ਏ
ਇਕ ਦੂਜੇ ਤੋਂ ਸੜ ਰਹੇ ਪਰ ਖੁਸ਼ੀ ਕੌਣ ਜਰਦਾ ਏ

ਚੀਜਾਂ ਬੇਸ਼ੁਮਾਰ ਭਾਵੇਂ ਜ਼ਹਿਰ ਹੀ ਬਸ ਜ਼ਹਿਰ ਹੈ
ਕਤਲ ਬੇਗੁਨਾਹਾਂ ਦੇ ਹੁਣ ਕਰਨੋ ਕੌਣ ਡਰਦਾ ਏ

ਹਫਸ਼ ਦੇ ਸ਼ਿਕਾਰੀ ਤਾਂ ਅੱਜ ਜਿਸਮ ਪਏ ਨੋਚਦੇ
ਲੰਘ ਰਹੇ ਨੇ ਲੋਕ ਲਾਗੋੰ ਪਰਦਾ ਕੌਣ ਕਰਦਾ ਏ

ਨਾਹਰਾ ਭ੍ਰਿਸ਼ਟਾਚਾਰ ਦਾ ਗੂੰਜਦਾ ਕਚਿਹਰੀਆਂ
ਲੱਗੀ ਤੇ ਤੇਲ ਪਾਉਂਦੇ ਹੱਕ ਲਈ ਕੌਣ ਲੜਦਾ ਏ

ਅੰਨੀ ਪੀਹ ਰਹੀ ਹੈ ਚੱਕੀ ਕੁੱਤੀ ਪਏ ਚੱਟ ਰਹੀ
ਕੌਣ ਰੋਕੇ ਬੇ-ਇਨਸਾਫੀ ਹਿੰਮਤ ਕੌਣ ਕਰਦਾ ਏ

ਆਰ.ਬੀ.ਸੋਹਲ
 
Top