Punjab News ਦਸਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਚੋਰ ਮੋਰੀਆਂ ਰ&#26

*Amrinder Hundal*

Hundal Hunterz
2 ਪ੍ਰੀਖਿਆਵਾਂ ਰੱਦ ਕਰਨ ਦੀ ਸਿਫਾਰਸ਼, 4 ਨਕਲਚੀ ਕਾਬੂ, 1 ਪ੍ਰੀਖਿਆ ਕੇਂਦਰਤਬਦੀਲ ਤੇ 1 ਨਿਗਰਾਨ ਦੀ ਡਿਊਟੀ ਰੱਦ
ਅੰਮ੍ਰਿਤਸਰ (ਦਲਜੀਤ ਸ਼ਰਮਾ) - ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਜਮਾਤ ਦੀਆਂ ਅੱਜ ਸ਼ੁਰੂ ਹੋਈਆਂ ਪ੍ਰੀਖਿਆਵਾਂ 'ਚ ਚੋਰ ਮੋਰੀਆਂ ਰਾਹੀਂ ਖੂਬ ਨਕਲ ਚੱਲ ਰਹੀ ਹੈ। ਬੋਰਡ ਵੱਲੋਂ ਤਾਇਨਾਤ ਵਿਸ਼ੇਸ਼ ਉੱਡਣ ਦਸਤਿਆਂ ਵੱਲੋਂ 2 ਸਕੂਲਾਂ ਦੀ ਪਹਿਲੇ ਹੀ ਦਿਨ ਪ੍ਰੀਖਿਆਰੱਦ ਕਰਨ ਦੀ ਜਿਥੇ ਸਿਫਾਰਸ਼ ਕੀਤੀ ਗਈ ਹੈ, ਉਥੇ ਹੀ ਉੱਡਣ ਦਸਤਿਆਂ ਵਲੋਂ 4 ਨਕਲਚੀ ਰੰਗੇ ਹੱਥੀਂ ਫੜੇ ਗਏ ਹਨ। ਇਸ ਤੋਂ ਇਲਾਵਾ ਉੱਡਣ ਦਸਤਿਆਂ ਵਲੋਂ ਇਕ ਪ੍ਰੀਖਿਆ ਕੇਂਦਰ ਨੂੰ ਤਬਦੀਲ ਕਰਕੇ ਇਕਨਿਗਰਾਨ ਦੀ ਡਿਊਟੀ ਰੱਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਪਹਿਲੀ ਪ੍ਰੀਖਿਆ ਸਾਇੰਸ ਵਿਸ਼ੇ ਦੀ ਸੀ। ਬੋਰਡ ਵਲੋਂ ਪ੍ਰੀਖਿਆਵਾਂ ਲਈ ਜ਼ਿਲੇ 'ਚ 300 ਦੇ ਕਰੀਬ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਜ਼ਿਲਾ ਸਿੱਖਿਆ ਅਫਸਰ ਦੀਆਂ 14 ਚੈਕਿੰਗ ਟੀਮਾਂ ਵਲੋਂ 60 ਤੋਂ ਵੱਧ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜ਼ਿਲਾ ਸਿੱਖਿਆ ਅਫਸਰ (ਅ) ਮੈਡਮ ਸੁਨੀਤਾ ਕਿਰਨ ਨੇ ਦਸਿਆ ਕਿ ਸ. ਸ. ਸ. ਸ. ਲੜਕੀਆਂਰਈਆ 'ਚ ਸਮੂਹਿਕ ਨਕਲ ਚੱਲ ਰਹੀ ਸੀ। ਨਕਲ ਸਮੱਗਰੀ ਪ੍ਰੀਖਿਆ ਕੇਂਦਰ ਦੇ ਅੰਦਰੋਂ ਤੇ ਬਾਹਰੋਂ ਫੜੀ ਗਈਹੈ। ਸੁਪਰਡੈਂਟ ਜਗਦੀਸ਼ ਕੌਰ ਅਤੇ ਨਿਗਰਾਨ ਨੇ ਲਿਖਤੀ ਨਕਲਰੋਕਣ 'ਚ ਅਸਮਰੱਥਾ ਜ਼ਾਹਿਰ ਕੀਤੀ। ਸਕੂਲ ਦਾ ਕੰਟਰੋਲਰ ਨਕਲ ਰੋਕਣ 'ਚ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਸਕੂਲ ਸਟਾਫ ਨਕਲ ਕਰਵਾਉਣ 'ਚ ਸਹਾਈ ਹੋ ਰਿਹਾ ਹੈ। ਉਕਤ ਸਕੂਲ ਦੀ ਪ੍ਰੀਖਿਆ ਰੱਦ ਕਰਨ ਦੀ ਬੋਰਡਨੂੰ ਸਿਫਾਰਸ਼ ਕਰ ਦਿੱਤੀ ਗਈ ਹੈ। ਸੁਨੀਤਾ ਕਿਰਨ ਨੇ ਦਸਿਆਕਿ ਸਰਕਾਰੀ ਹਾਈ ਸਕੂਲ ਮੁਸਤਫਾਬਾਦ 'ਚ ਪ੍ਰੀਖਿਆਰਥੀ ਜ਼ਮੀਨ 'ਤੇ ਤੰਗਹੋ ਕੇ ਬੈਠੇ ਸਨ, ਉਨ੍ਹਾਂ ਨੂੰ ਲਿਖਣ 'ਚ ਕਾਫੀ ਮੁਸ਼ਕਲ ਆਰਹੀ ਸੀ। ਕਮਰਿਆਂ ਦੀ ਘਾਟ ਹੋਣ ਕਰਕੇ ਪ੍ਰੀਖਿਆਰਥੀ ਖੁੱਲ੍ਹੇ ਵਿਹੜੇ 'ਚ ਬੈਠੇ ਹੋਏ ਸਨ। ਬੋਰਡ ਨੂੰ ਇਹ ਸੈਂਟਰ ਵੀ ਤਬਦੀਲ ਕਰਨ ਦੀ ਸਿਫਾਰਸ਼ ਭੇਜੀ ਗਈ ਹੈ। ਉਪ ਜ਼ਿਲਾ ਸਿੱਖਿਆ ਅਫਸਰ ਮੈਡਮ ਦਲਜਿੰਦਰ ਕੌਰ ਨੇ ਦਸਿਆ ਕਿ ਸ. ਸ. ਸ. ਸ. (ਮੁੰਡੇ) ਵੇਰਕਾ ਦੇ ਪ੍ਰੀਖਿਆ ਕੇਂਦਰ ਵਿਚ ਇੱਟਾਂ ਦੇ ਫਰਸ਼ ਨੂੰ ਪੁੱਟ ਕੇ ਨਕਲ ਸਮੱਗਰੀ ਰੱਖੀ ਗਈ ਸੀ। ਹਰੇਕ ਕਮਰੇ ਵਿਚੋਂ ਇੱਟਾਂ ਹੇਠੋਂ ਕਾਫੀ ਨਕਲ ਸਮੱਗਰੀ ਫੜੀ ਗਈ ਹੈ। ਸਮੂਹਿਕ ਨਕਲ ਹੋ ਰਹੀ ਸੀ। ਉਕਤ ਪ੍ਰੀਖਿਆ ਰੱਦ ਕਰਨ ਦੀ ਬੋਰਡ ਨੂੰ ਸਿਫਾਰਸ਼ ਕੀਤੀ ਗਈਹੈ। ਇਸੇ ਤਰ੍ਹਾਂ ਸਲਵਾਨ ਸ. ਸ. ਸ. ਸ. ਵੇਰਕਾ ਵਿਚ ਐਫੀਲਿਏਟਿਡ ਸਕੂਲ ਦਾ ਨਿਗਰਾਨ ਲਗਾਇਆ ਗਿਆ ਸੀ, ਜਿਸਦੀ ਡਿਊਟੀ ਤੁਰੰਤ ਰੱਦ ਕਰਕੇ ਸਰਕਾਰੀ ਕਰਮਚਾਰੀ ਲਗਾਇਆ ਗਿਆ ਹੈ। ਪਵਿੱਤਰ ਸ. ਸ. ਸ. ਸ. ਜੇਠੂਵਾਲ 'ਚ ਬਾਹਰੀ ਸੁਰੱਖਿਆ ਦੀ ਘਾਟ ਸੀ।
ਜ਼ਿਲਾ ਸਿੱਖਿਆ ਅਫਸਰ ਰਸਾਲ ਸਿੰਘ ਮੱਲ੍ਹੀ ਵਲੋਂ ਨਿਊ ਸਿੱਖ ਪਬਲਿਕ ਸਕੂਲ ਹੁਸ਼ਿਆਰ ਨਗਰ ਵਿਚ 2, ਬਾਬਾ ਕਲਿਆਣ ਪਬਲਿਕ ਸਕੂਲ ਜਠੌਲ 'ਚ 1 ਅਤੇ ਡੀ. ਆਰ. ਮਾਡਰਨ ਸੀਨੀਅਰਸੈਕੰਡਰੀ ਸਕੂਲ ਛੇਹਰਟਾ 'ਚ 1 ਪ੍ਰੀਖਿਆਰਥੀ 'ਤੇ ਨਕਲ ਦਾਕੇਸ ਬਣਾਇਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਡੀ. ਆਰ. ਮਾਡਰਨ ਸਕੂਲ ਵਿਚ ਇਸ ਤੋਂ ਪਹਿਲਾਂ ਵੀ ਨਕਲ ਸੰਬੰਧੀ ਊਣਤਾਈਆਂ ਉੱਡਣ ਦਸਤਿਆਂ ਨੂੰ ਮਿਲੀਆਂ ਹਨ। ਵਿਸ਼ੇਸ਼ ਉੱਡਣ ਦਸਤੇ ਦੇ ਇੰਚਾਰਜ ਡਾ. ਸੂਬਾ ਸਿੰਘ ਵੱਲੋਂ ਸ. ਸ. ਸ. ਸ. ਗੁਰੂ ਕੀ ਵਡਾਲੀ, ਬਾਬਾ ਦੀਪ ਸਿੰਘ ਸਕੂਲ ਵਣੀਏ ਕੇ ਦਾ ਦੌਰਾ ਕੀਤਾ ਗਿਆ। ਸ. ਸ. ਸ. ਸ. ਚੌਗਾਵਾਂ ਵਿਚ ਬਾਹਰੀ ਦਖਲਅੰਦਾਜ਼ੀ ਸੀ, ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਵਣੀਏ ਕੇ ਦੇ ਵਿਚ ਪ੍ਰੀਖਿਆਰਥੀ ਤੰਗ ਹੋ ਕੇ ਬੈਠੇ ਸਨ। ਮੌਕੇ 'ਤੇ ਹਦਾਇਤ ਦੇ ਕੇ ਕੰਮ ਠੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਸਾਲ ਸਿੰਘ ਮੱਲ੍ਹੀ ਨੇ ਦਸਿਆ ਕਿ 12ਵੀਂ ਦੀ ਸ਼ਾਮ ਨੂੰ ਹੋਈ ਪ੍ਰੀਖਿਆ ਸੁਚੱਜੇ ਢੰਗ ਨਾਲ ਹੋਈ ਹੈ।
ਕੀ ਕਹਿੰਦੇ ਹਨ ਡੀ. ਜੀ. ਐੱਸ.ਈ. : ਡੀ. ਜੀ. ਐੱਸ. ਈ. ਕਾਹਨ ਸਿੰਘ ਪਨੂੰ ਨੇ ਕਿਹਾ ਨਕਲ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਸ਼ੇਸ਼ ਉੱਡਣ ਦਸਤਿਆਂ ਵੱਲੋਂ ਭੇਜੀਆਂ ਰਿਪੋਰਟਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
 

Jaswinder Singh Baidwan

Akhran da mureed
Staff member
Re: ਦਸਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਚੋਰ ਮੋਰੀਆਂ ਰ

Punjab school education board :yr
 

*Amrinder Hundal*

Hundal Hunterz
Re: ਦਸਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਚੋਰ ਮੋਰੀਆਂ ਰ

Rocker ta hege ne par kite sab da paper na cancel ho jay,mera sci da thora vdea hoya c eh hun cncl krnge
 
Top