ਜਦੋਂ ਭੱਜੀ ਨੇ ਵੇਚੀ ਚਾਹ

[JUGRAJ SINGH]

Prime VIP
Staff member


ਚੰਡੀਗੜ੍ਹ, (ਰਸ਼ਮੀ ਰੋਹਿਲਾ) - ਟੈਸਟ ਮੈਚ ਖੇਡਣਾ ਵਨ ਡੇ ਤੋਂ ਕਾਫ਼ੀ ਮੁਸ਼ਕਿਲ ਹੁੰਦਾ ਹੈ। ਮੈਨੂੰ ਵਨ ਡੇ ਨਾਲੋਂ ਜ਼ਿਆਦਾ ਮਜ਼ਾ ਟੈਸਟ ਮੈਚ ਖੇਡਣ ਵਿਚ ਆਉਂਦਾ ਹੈ। ਇਕ ਕ੍ਰਿਕਟਰ ਦੀ ਜ਼ਿੰਦਗੀ ਜਿੰਨੀ ਦੇਖਣ ਵਿਚ ਆਸਾਨ ਲੱਗਦੀ ਹੈ ਉਨੀ ਹੀ ਮੁਸ਼ਕਿਲਾਂ ਭਰੀ ਹੁੰਦੀ ਹੈ। ਇਹ ਕਹਿਣਾ ਹੈ ਭਾਰਤੀ ਟੀਮ ਦੇ ਕ੍ਰਿਕਟਰ ਹਰਭਜਨ ਸਿੰਘ ਦਾ। ਉਹ ਵੀਰਵਾਰ ਸੈਕਟਰ-17 ਪਲਾਜ਼ਾ ਵਿਚ ਬਿਸਕੁਟ ਤੇ ਨਮਕੀਨ ਦੀ ਰੇਹੜੀ ਲਾਉਣ ਪਹੁੰਚੇ। ਚਾਹ ਵੇਚਣ ਆਏ ਹਰਭਜਨ ਵਲੋਂ ਇਕ ਘੰਟੇ ਵਿਚ ਕਮਾਏ ਪੈਸੇ ਚੈਰਿਟੀ ਨੂੰ ਦਿੱਤੇ ਗਏ। ਭੱਜੀ ਨੇ ਜੋ ਚਾਹ ਅਤੇ ਨਮਕੀਨ ਦੀ ਰੇਹੜੀ ਲਾਈ ਹੈ ਉਸ ਵਿਚ ਆਮ ਆਦਮੀ ਨੂੰ ਤਾਂ ਖਰੀਦਦਾਰੀ ਦਾ ਮੌਕਾ ਨਹੀਂ ਮਿਲਿਆ ਪਰ ਕੁਝ ਕਾਲਜ ਦੀਆਂ ਲੜਕੀਆਂ ਅਤੇ ਹਾਈ ਪ੍ਰੋਫਾਈਲ ਔਰਤਾਂ ਹੀ ਰੇਹੜੀ ਦੇ ਨਜ਼ਦੀਕ ਨਜ਼ਰ ਆਈਆਂ।
 
Top