Yaar Punjabi
Prime VIP
*”ਦਿਲ ਤੇ ਸੱਟ”*
ਮਾਂ ਦੇ ਬਾਰ ਬਾਰ ਮੈਨੂੰ ਇੱਕ ਹੀ ਗੱਲ ਕਹਿਣ ਤੇ ਕਿ “ਤੂੰ ਆਪਣਾ ਖਿਆਲ ਰੱਖਿਆ ਕਰ ...ਤੂੰ ਆਪਣਾ ਧਿਆਨ ਨਹੀ ਰੱਖਦਾ ..ਬੇ-ਪ੍ਰਵਾਹ ਹੋ ਕੇ ਤੁਰਿਆ ਫਿਰਦਾ ਰਿਹਣਾ”...., ਇਸ ਗੱਲ ਤੇ ਮੈਂ ਭੜਕ ਉਠਿਆ ........
ਥੋੜੀ ਉੱਚੀ ਅਵਾਜ ਦੇ ਵਿੱਚ ਮਾ ਨੂੰ ਕਿਹਾ ਕਿ ਤੁਸੀਂ ਨੀ ਮੇਨੂੰ ਕਦੇ ਵੀ ਸਮਝ ਸਕਦੇ ..ਹੁਣ ਮੈਂ ਵੱਡਾ ਹੋ ਗਿਆ ਹਾ ..ਰੱਖ ਸਕਦਾ ਹਾ ਮੈਂ ਆਪਣਾ ਧਿਆਨ ਆਪੇ....
ਮਾਂ ਮੇਰੀ ਇਹ ਗੱਲ ਸੁਣ ਕੇ ਚੁਪ ਕਰਕੇ ਪਸ਼ੂਆ ਵਾਲੇ ਵਾੜੇ ਨੂੰ ਤੁਰ ਗਈ ਤੇ ਮੈਂ ਵੀ ਆਪਣੇ ਕੰਮਾਂ ਚ’ ਰੁਝ ਗਿਆ ...ਏਦਾ ਹੀ ਦਿਨ ਢਲ ਗਿਆ ...
ਆਥਣ ਵੇਲੇ ਜਦ ਮੈਂ ਮਾ ਕੋਲ ਗਿਆ ਤਾ ਭਰੀਆਂ ਅੱਖਾਂ ਲੈ ਕੇ ਮੇਰਾ ਸਵਾਗਤ ਕੀਤਾ ਤੇ ਕਿਹਦੇ “ ਪੁਤ ਜੋਧ ਬਸ ਤੂੰ ਮੇਨੂੰ ਉੱਚੀ ਅਵਾਜ ਵਿੱਚ ਕਿਸੇ ਦੇ ਸਾਹਮਣੇ ਨਾ ਕੁਜ ਬੋਲਿਆ ਕਰ . , . ਮੇਰੇ ਤੋਂ ਸੁਣਿਆ ਨੀ ਜਾਦਾ ਇਸ ਤਰਾਂ ...ਉਂਜ ਤੂੰ ਮੇਨੂ ਜੋ ਮਰਜੀ ਕਹਿ ਲਿਆ ਕਰ ......
ਮੈਂ ਚੁਪ ਕਰਕੇ ਰਹਿ ਗਿਆ .....ਮੇਰੀ ਸਿਆਣਪ ..ਮਾਂ ਦੇ ਪਿਆਰ ਅੱਗੇ ਝੂਠੀ ਪੈ ਗਈ
ਸਿਆਣਪ ਨੇ ਦਿਲ ਤੇ ਸੱਟ ਜੋ ਮਾਰ ਦਿੱਤੀ ਸੀ ....wrtn