ਪਤੀ ਵਹੁਟੀ and ਸੱਸ

Student of kalgidhar

Prime VIP
Staff member
ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਨੇ ਮਹਿਸੂਸ ਕੀਤਾ ਕੇ ਉਸ ਦਾ ਪਤੀ ਆਪਣੀ ਮਾਂ ਦਾ ਹਰ ਗੱਲ ਵਿਚ ਸਾਥ ਦਿੰਦਾ ਹੈ ਤੇ ਉਹ ਆਪਣੇ ਆਪ ਨੂੰ ਸਹੁਰੇ ਘਰ ਕੱਲੀ ਜਿਹੀ ਮਹਿਸੂਸ ਕਰਨ ਲੱਗੀ ..ਨਿੱਕੀ ਨਿੱਕੀ ਗੱਲੇ ਘਰੇ ਕਲੇਸ਼ ਪੈਣਾ ਸ਼ੁਰੂ ਹੋ ਗਿਆ !
ਕਦੀ ਸੱਸ ਦੇ ਗੁੱਸੇ ਭਰੇ ਵਤੀਰੇ ਕਾਰਨ ਵਹੁਟੀ ਘਰ ਵਾਲੇ ਵਿਚ ਲੜਾਈ ਤੇ ਕਦੀ ਉਸ ਦੇ ਕਾਰਨ ਮਾਂ ਪੁੱਤ ਵਿਚ ਉੱਚੀ ਨੀਵੀਂ ਹੋ ਜਾਂਦੀ !
ਇੱਕ ਦਿਨ ਸੂਵੇਰੇ ਸੂਵੇਰੇ ਗੱਲ ਹੱਦੋਂ ਵੱਧ ਗਈ ਤੇ ਉਹ ਆਪਣਾ ਸਮਾਨ ਬੰਨ ਪੇਕੇ ਪਹੁੰਚ ਗਈ !
ਮਾਂ ਤੇ ਨਿੱਕੇ ਹੁੰਦਿਆਂ ਪੂਰੀ ਹੋ ਗਈ ਸੀ ! ਪਿਓ ਦੇ ਗਲ਼ ਲੱਗ ਰੋਣ ਲੱਗ ਪਈ ਤੇ ਕਹਿੰਦੀ ਕੇ ਬਾਪੂ ਤੂੰ ਦੇਸੀ ਦਵਾਈਆਂ ਦਾ ਡਾਕਟਰ ਹੈਂ ... ਥੋੜੇ "ਜ਼ਹਿਰ" ਦਾ ਬੰਦੋਬਸਤ ਕਰ ਦੇ ....ਸੱਸ ਨੂੰ ਦੇਣਾ ਹੈ ..ਰੋਜ ਰੋਜ ਦਾ ਸਿਆਪਾ ਮੁਕਾਉਣਾ .. ਨਰਕ ਬਣਾਈ ਹੋਈ ਹੈ ਮੇਰੀ ਜਿੰਦਗੀ ਉਸਨੇ !
ਬਾਪ ਨੇ ਬਥੇਰਾ ਸਮਜਾਇਆ ਕੇ ਇਹ ਗਲਤ ਕੰਮ ਹੈ ਤੇ ਮਸਲੇ ਦਾ ਹੱਲ ਗੱਲਬਾਤ ਰਾਹੀਂ ਨਿੱਕਲ ਸਕਦਾ ਪਰ ਉਹ ਨਾ ਮੰਨੀ ਤੇ ਆਖਿਰ ਪਿਓ ਨੇ ਮਜਬੂਰੀ ਵੱਸ ਜਹਿਰ ਦੀ ਪੋਟਲੀ ਇਸ ਸ਼ਰਤ ਤੇ ਦਿੱਤੀ ਕੇ ਉਸ ਨੂੰ ਛੇ ਮਹੀਨੇ ਰੋਜਾਨਾ ਇੱਕ ਚੱਮਚ ਜਹਿਰ ਸੱਸ ਦੀ ਸਬਜ਼ੀ ਵਿਚ ਮਿਲਾਉਣਾ ਪਊ ਤੇ ਜਹਿਰ ਦੇ ਹੌਲੀ ਹੌਲੀ ਹੁੰਦੇ ਅਸਰ ਨਾਲ ਸੱਸ ਛੇ ਮਹੀਨੇ ਵਿਚ ਪੂਰੀ ਹੋ ਜਾਵੇਗੀ !
ਨਾਲ ਹੀ ਸਖਤ ਹਿਦਾਇਤ ਕੀਤੀ ਕੇ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਇਸ ਲਈ ਸੱਸ ਦੀ ਆਪਣੀ ਮਾਂ ਦੀ ਤਰਾਂ ਸੇਵਾ ਕਰਨੀ ਹੋਵੇਗੀ ..ਉਸਦੀ ਹਰ ਗਲ਼ ਬਰਦਾਸ਼ਤ ਕਰਨੀ ਪਵੇਗੀ ..ਅੱਗੋਂ ਕਿਸੇ ਗਲ਼ ਦਾ ਜੁਆਬ ਨਹੀਂ ਦੇਣਾ ਹੋਵੇਗਾ ਤੇ ਘਰ ਦਾ ਮਾਹੌਲ ਹਰ ਕੀਮਤ ਤੇ ਠੀਕ ਰੱਖਣਾ !
ਸਹੁਰੇ ਘਰ ਆ ਕੇ ਉਸ ਨੇ ਰੋਜ ਸੂਵੇਰੇ ਜਹਿਰ ਦਾ ਚੱਮਚ ਸੱਸ ਦੀ ਸਬਜ਼ੀ ਵਿਚ ਮਿਲਾਉਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਬਾਪ ਦੀਆਂ ਦੱਸੀਆਂ ਹਿਦਾਇਤਾਂ ਤੇ ਅਮਲ ਸ਼ੂਰੂ ਕਰ ਦਿੱਤਾ ! ਘਰ ਦੇ ਮਾਹੌਲ ਵਿਚ ਫਰਕ ਪੈਣਾ ਸ਼ੁਰੂ ਹੋ ਗਿਆ ! ਸੱਸ ਵੀ ਬਦਲੇ ਹੋਏ ਮਾਹੌਲ ਵਿਚ ਠੰਡੀ ਜਿਹੀ ਪੈ ਗਈ .. ਦੋਨੋ ਧਿਰਾਂ ਇੱਕ ਦੂਜੇ ਦੀ ਗੱਲ ਬਰਦਾਸ਼ਤ ਕਰਨ ਲੱਗੀਆਂ !ਸੱਸ ਨੇ ਪਤੀ ਪਤਨੀ ਦੇ ਮਾਮਲਿਆਂ ਵਿਚ ਦਖਲ ਦੇਣਾ ਲਗਪਗ ਬੰਦ ਕਰ ਦਿੱਤਾ ! ਚਾਰ ਪੰਜ ਮਹੀਨਿਆਂ ਵਿਚ ਘਰ ਦਾ ਮਾਹੌਲ ਪੂਰੀ ਤਰਾਂ ਬਦਲ ਗਿਆ ਤੇ ਉਸ ਨੂੰ ਆਪਣੀ ਬਦਲੀ ਹੋਈ ਸੱਸ ਨਾਲ ਹਮਦਰਦੀ ਜਿਹੀ ਹੋ ਗਈ !

ਇੱਕ ਦਿਨ ਫੇਰ ਭੱਜੀ ਭੱਜੀ ਪਿਓ ਕੋਲ ਗਈ ..ਕਹਿੰਦੀ ਪਿਤਾ ਜੀ ਹੁਣ ਸਭ ਕੁਝ ਠੀਕ ਜਿਹਾ ਹੋ ਗਿਆ ਤੇ ਮੈਂ ਨਹੀਂ ਚਾਹੁੰਦੀ ਕੇ ਸੱਸ ਜਹਿਰ ਦੇ ਅਸਰ ਨਾਲ ਮਰੇ ...ਕੋਈ ਐਸੀ ਦੁਆਈ ਦੇਵੋ ਜਿਦੇ ਨਾਲ ਸੱਸ ਤੇ ਹੁਣ ਤੱਕ ਹੋਇਆ ਜਹਿਰ ਦਾ ਅਸਰ ਖਤਮ ਹੋ ਜਾਵੇ !
ਬੇਟੀ ਦੀ ਗੱਲ ਸੁਣ ਪਿਤਾ ਜੋਰ ਦੀ ਹੱਸਿਆ ਤੇ ਕਹਿੰਦਾ ਕਿਹੜਾ ਜਹਿਰ ...ਉਹ ਤੇ ਗੁੱਸਾ ਕੰਟਰੋਲ ਕਰਨ ਵਾਲੀ ਦੁਆਈ ਸੀ !

ਨੋਟ : ਆਪਣੇ ਸੁਬਾਹ ਤੇ ਵਰਤਾਰੇ ਵਿਚ ਲਿਆਂਦਾ ਥੋੜਾ ਜਿਹਾ ਬਦਲਾਓ ਵੱਡੇ ਤੋਂ ਵੱਡੇ ਮਸਲੇ ਦੇ ਹੱਲ ਲਈ ਸਹਾਇਕ ਸਿੱਧ ਹੋ ਸਕਦਾ ਹੈ !
 
Top