ਵੈਨਕੂਵਰ 'ਚ ਭੂਚਾਲ ਦੇ ਝਟਕੇ

Android

Prime VIP
Staff member
ਓਟਾਵਾ, 5 ਫਰਵਰੀ— ਅਮਰੀਕੀ ਭੂ-ਸਰਵੇਖਣ ਵਿਭਾਗ ਨੇ ਕਿਹਾ ਕਿ ਕੈਨੇਡਾ ਦੇ ਪੱਛਮੀ ਕੰਢੇ 'ਤੇ ਸਥਿਤ ਵੈਨਕੂਵਰ ਕੋਲ 5.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਯੂ. ਐਸ. ਜੀ. ਐਸ. ਨੇ ਕਿਹਾ ਕਿ ਭੂਚਾਲ ਦਾ ਕੇਂਦਰ ਵੈਨਕੂਵਰ ਸ਼ਹਿਰ ਤੋਂ ਕਰੀਬ 350 ਕਿਲੋਮੀਟਰ ਦੂਰ ਅਤੇ ਇਸ ਟਾਪੂ 'ਤੇ ਸਥਿਤ ਪੋਰਟ ਹਾਰਡੀ ਕਸਬੇ ਦੇ ਦੱਖਣ 'ਚ 204 ਕਿਲੋਮੀਟਰ ਦੂਰ 12 ਕਿਲੋਮੀਟਰ ਦੀ ਗਹਿਰਾਈ 'ਚ ਸੀ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਸ਼ੁਰੂਆਤੀ ਬੁਲੇਟਿਨ 'ਚ ਕਿਹਾ ਕਿ ਕੌਮਾਂਤਰੀ ਸਮੇਂ ਅਨੁਸਾ ਰਾਤ ਕਰੀਬ 8.5 ਵਜੇ ਆਏ ਭੂਚਾਲ ਦੀ ਤੀਬਰਤਾ ਇੰਨੀ ਨਹੀਂ ਸੀ ਕਿ ਸੁਨਾਮੀ ਦੀ ਚਿਤਾਵਨੀ ਜਾਰੀ ਕੀਤਾ ਜਾਏ।
 
Top