ਫਿਲੀਪੀਂਸ ਨੇ 5.3 ਤੀਬਰਤਾ ਵਾਲਾ ਭੂਚਾਲ, 23 ਫੱਟੜ

Android

Prime VIP
Staff member
ਮਨੀਲਾ— ਦੱਖਣੀ ਫਿਲੀਪੀਂਸ 'ਚ ਅੱਜ ਰਿਕਟਰ ਪੈਮਾਨੇ 'ਤੇ 5.3 ਤੀਬਰਤਾ ਵਾਲੇ ਭੂਚਾਲ ਨਾਲ 23 ਵਿਅਕਤੀ ਜ਼ਖਮੀ ਹੋ ਗਏ। ਫਿਲੀਪੀਨ ਦੇ ਵਾਲਕਾਨੋਲਾਜੀ ਐਂਡ ਸਿਸਮੋਲਾਜੀ ਸੰਸਥਾਨ ਨੇ ਦੱਸਿਆ ਕਿ ਦੁਪਹਿਰੇ ਭੂਚਾਲ ਆਇਆ ਜਿਸਦਾ ਕੇਂਦਰ ਦੱਖਣੀ ਫਿਲੀਪੀਂਸ ਦੇ ਦਿਨਾਗਤ ਦੀਪ ਸਮੂਹ 'ਚ ਸੀ। ਭੂਚਾਲ ਕਾਰਨ ਸੁਰੀਗਾਓ ਦੇਲ ਨਾਤਰੋ ਦੀ ਰਾਜਧਾਨੀ ਸੁਰੀਗਾਓ ਸ਼ਹਿਰ ਦੇ ਇਕ ਮਾਲ 'ਚ ਦਹਿਸ਼ਤ ਫੈਲ ਗਈ ਜਿਸ ਨਾਲ ਮਚੀ ਭਗਦੜ 'ਚ ਘੱਟੋ-ਘੱਟ 20 ਵਿਅਕਤੀ ਜ਼ਖਮੀ ਹੋ ਗਏ। ਸੁਰੀਗਾਓ ਦੇਲ ਨਾਤਰੋ ਦੇ ਗਵਰਨਰ ਸੋਲ ਮਾਤੁਗਾਸ ਨੇ ਕਿਹਾ ਕਿ 20 ਵਿਅਕਤੀ ਜ਼ਖਮੀ ਹੋ ਗਏ ਹਨ। ਮਾਲ ਦੀ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ ਪਰ ਇਹ ਪਤਾ ਨਹੀਂ ਲੱਗਾ ਕਿ ਇਹ ਭੂਚਾਲ ਕਾਰਨ ਹੋਇਆ ਜਾਂ ਦਹਿਸ਼ਤ ਨਾਲ। ਮਾਤੁਗਾਸ ਨੇ ਦੱਸਿਆ ਕਿ ਜਿਮਨੇਜੀਅਮ 'ਚ ਇਕ ਤਾਰ ਟੁੱਟਣ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ।
 
Top