ਮੈ ਤੇ ਮੇਰੇ ਸੁਪਨੇ

ਮੈ ਤੇ ਮੇਰੇ ਸੁਪਨੇ

ਨਾ ਬੀਬਾ ਨਾ
ਇਹ ਪਿਆਰ ਸ਼ਬਦ ਤੂੰ ਸਾਡੇ ਕੋਲ ਨਾ ਵਰਤ
ਕੁਝ ਨਹੀ ਏ ਸਾਡੇ ਕੋਲ
ਸਿਰਫ ਇਹਨਾ ਦਮ ਘੁੱਟਦੇ ਹੋਏ ਸੁਪਨਿਆ ਤੋ ਬਿਨਾ
ਰੋਜ਼ ਅਸੀ ਕਿਸੇ ਨਾ ਕਿਸੇ ਸੁਪਨੇ ਦੀ ਲੋਥ ਨੂੰ ਢਲਦੇ ਹੋਏ ਸੂਰਜ ਦੀ ਲਾਲੀ
ਚੋ ਕੁਝ ਅੰਗਿਆਰੀਆ ਲੈ ਕੇ ਲਾਬੂੰ ਲਾ ਆਊਣੇ ਆ
ਤੇ ਆ ਕਿ ਰਾਤ ਭਰ ਦੂਜੇ ਸੁਪਨਿਆ ਸੰਗ ਵੈਨ ਪਾਊਦੇ ਰਹਿਣੇ ਆ
ਫੇਰ ਨਵੀ ਸਵੇਰ ਨਾਲ ਕੁਝ ਹੋਰ ਸੁਪਨੇ ਪੈਦਾ ਹੋ ਊੱਠਦੇ ਨੇ
ਪਰ ਸ਼ਾਮ ਹੋਣ ਤੱਕ ਫੇਰ ਕਿਸੇ ਨਾ ਕਿਸੇ ਸੁਪਨੇ ਦੀ ਲੋਥ ਨੂੰ ਚੁਕਣਾ ਪੈਦਾਂ ਏ ਮੋਢਿਆ ਤੇ
ਬੱਸ ਇੰਝ ਹੀ ਚਲਦਾ ਰਹਿੰਦਾ ਏ ਮੇਰਾ ਤੇ ਮੇਰੇ ਸੁਪਨਿਆ ਦਾ ਦੌਰ
ਚੜਦੀ ਸਵੇਰ ਨਾਲ ਪੈਦਾ ਹੋਏ ਨਵੇ ਸਪਨਿਆ ਦਾ ਸ਼ਾਮ ਤੀਕ ਢਲਦੇ ਹੋਏ
ਸੂਰਜ ਦੀ ਲਾਲੀ ਤੋ ਅੰਗਿਆਰੀ ਲੈ ਲਾਬੂੰ ਲਾਉਣ ਤੱਕ ਦਾ ਦੌਰ

ਨਾ ਬੀਬਾ ਨਾ
ਬਸ ਤੂੰ ਦੂਰ ਹੀ ਰਹਿਣ ਦੇ ਇਸ ਪਿਆਰ ਨੂੰ ਸਾਡੇ ਕੋਲੋ
ਹਾਲੇ ਤਾਂ ਮੈਨੂੰ ਆਸ ਏ ਕਿ ਮੈਂ ਜੀ ਲਵਾਗਾਂ ਇਹਨਾ ਸੁਪਨਿਆ ਦੇ ਹੀ ਆਸਰੇ
ਮੈਨੂੰ ਯਕੀਨ ਏ ਕਿ ਮੇਰੀ ਅਰਥੀ ਨੂੰ ਵੀ ਮੇਰੇ ਸੁਪਨੇ ਹੀ ਊਠਾਊਣਗੇ
ਤੇ ਪ੍ਰਕਰਮਾ ਕਰਨਗੇ ਮੇਰੀ ਲੋਥ ਦੀ
ਤੇ ਜਾਂਦੀ ਵਾਰ ਦੀ ਅਗਨ ਵੀ ਇਹ ਹੀ ਮੈਨੂੰ ਭੇਂਟ ਕਰਨਗੇ
ਸ਼ਾਇਦ ਊਸ ਦਿਨ ਆਜਾਦ ਹੋ ਜਾਣਗੇ ਮੇਰੇ ਇਹ ਸੁਪਣੇ
ਇਸ ਰੋਜ਼ ਜਨਮ ਮਰਨ ਦੇ ਗੇੜ ਚੋਂ
ਸ਼ਾਇਦ ਊਸ ਦਿਨ ਆਜਾਦ ਹੋ ਜਾਣਗੇ ਸ਼ਾਇਦ................
 
too gud g....
smiley32.gif
 
Top