ਇੱਕ ਆਲਸੀ

ਗੱਲ ਸੁਣੋ ! ਇੱਕ ਆਲਸੀ ਸਾਬ੍ਹਜਾਦਾ , ਪਿਆ ਪਿਆ ਹੀ ਭੁੱਖਾ ਜਦ ਮਰਨ ਲੱਗਾ
ਸੁੱਖਾਂ ਲੱਧੇ ਦੀ ਜਾਨ ਬਚਾਉਣ ਦੇ ਲਈ , ਬਾਪੂ ਲੱਖਾਂ ਸਕੀਮਾਂ ਸੀ ਘੜਨ ਲੱਗਾ
ਕਈ ਮਾਹਿਰਾਂ ਦੇ ਨਾਲ਼ ਸਲਾਹ ਕਰਕੇ , ਉਹਨੇ ਰਸਤੇ ਸੀ ਸੌਖੇ ਬਣਾ ਦਿੱਤੇ
ਰੋਟੀ ਲਈ “ਕਾਲ਼ਾ” ਚਾਹ ਲਈ “ਹਰਾ” ਦੱਬੀਂ , ਬੈੱਡ ਉੱਤੇ ਸੀ ਬਟਨ ਲੁਆ ਦਿੱਤੇ
ਇੰਨਾ ਦੇਖ ਕੇ ਮੁੰਡੇ ਨੇ ਕਰੀ ਹਿੰਮਤ , ਚਾਦਰ “ਦੋ ਇੰਚ” ਪਰੇ ਸਰਕਾ ਮਾਰੀ
ਜਿਹੜੀ ਬਾਪੂ ਦੇ ਕੰਨਾ ਤੱਕ ਮਸਾਂ ਪਹੁੰਚੀ ਏਨੀ “ਉਚੀ” ਸੀ ਓਸ ਨੇ ਧਾਹ ਮਾਰੀ
ਬਾਪੂ ਪਿੱਟਿਆ ਮੁੰਡੇ ਦਾ ਉੱਤਰ ਸੁਣ ਕੇ “ਬਾਪੂ ! ਮੇਰੇ ਦੱਸ ਰੂਮ ਵਿੱਚ ਆਊ ਕਿਹੜਾ ?”
“ਹਿੰਮਤ ਬਚੀ ਨਾ ਅੱਖਾਂ ਨੂੰ ਖੋਲ੍ਹਣੇ ਦੀ ਤੂੰ ਦੱਸ ਉੱਠ ਕੇ ਬਟਨ ਦਬਾਊ ਕਿਹੜਾ”
 
Top