Videshan De Vichode....!

ਵੀਜ਼ੇ ਵਾਲਾ ਖੱਤ ਜਦ
ਡਾਕੀਏ ਫੜ੍ਹਾਇਆ ਸੀ,
ਖ਼ੁਸ਼ੀਆਂ ਦੇ ਨਾਲ
ਸਾਡਾ ਵਿਹੜਾ ਭਰ ਆਇਆ
ਸੀ,
ਸਾਰੇ ਪਾਸਿਆ ਤੋਂ ਮਾਂ ਨੂੰ
ਮਿਲੀਆਂ ਵਧਾਈਆਂ ਸੀ,
ਮਾਂ ਦੀਆਂ ਅੱਖਾਂ ਵਿੱਚ
ਪਾਣੀ ਜਿਹਾ ਆਇਆ ਸੀ,
...
ਬਾਪੂ ਨੇ ਵੀ ਦੂਰ ਹਨੇਰੇ ਕੋਨੇ
ਵਿੱਚ ਬੈਠ ਕੇ,
ਭਰੇ ਹੋਏ ਗਲ ਨਾਲ ਪੁੱਤ ਨੂੰ
ਬੁਲਾਇਆ ਸੀ,
ਕਹਿੰਦਾ ਪੁੱਤਾ ਹੁੰਦੇ ਔਖੇ
ਝੱਲਣੇ ਵਿਛੋੜੇ ਇਹ,
ਪਰਦੇਸਾਂ ਵਾਲੇ ਦੁੱਖ ਹੁੰਦੇ
ਕਿਹੜਾ ਥੋੜੇ ਉਏ,
ਭਾਵੇਂ ਜਾਇਦਾਦ ਸਾਡੀ ਇਥੇ
ਬੜੀ ਭਾਰੀ ਉਏ,
ਕਰੀਏ ਕੀ ਨਸ਼ਿਆ ਪੰਜਾਬ
ਦੀ ਮੱਤ ਮਾਰੀ ਏ ॥
 

Student of kalgidhar

Prime VIP
Staff member
smile.png
 
Top