ਨਾਨਕ ਦੁੱਖੀਆ ਸਭ ਸੰਸਾਰ - "Taur Kaur"

Taur Kaur

Member
ਜੌ ਨਸ਼ੇ ਵਿੱਚ ਗਰਕ ਜਾਵੇ ਕੀ ਕਰਨਾ ਉਸ ਜਵਾਨੀ ਦਾ,
ਇੱਕ ਦਿਨ ਰੱਬ ਨੇ ਖੌ ਲੈਣੀ , ਨਾ ਮਾਣ ਕਰੀ ਚੀਜ ਬੇਗਾਨੀ ਦਾ |
ਸ਼ਰਾਬ ਨਾਲ ਬੰਦਾ ਜਦੌ ਚੂਰ ਹੂੰਦਾ ਏ ,
ਉਦੌ ਯਾਰੌ ਦੁੱਖ ਤਾਂ ਜਰੂਰ ਹੂੰਦਾ ਹੈ |

ਵੱਡਿਆ ਘਰਾਂ ਦੇ ਕਾਕੇ , ਫਿਕਰ ਨਾ ਕਰਦੇ ਪੜਾਈਆ ਦਾ |
ਜੇਲਾ ਵਿੱਚ ਫਿਰ ਲੇਖਾ ਦਿੰਦੇ , ਕੀਤੀਆ ਘੌਰ ਲੜਾਈਆ ਦਾ |
ਜਦੌ ਚੜਦੀ ਜਵਾਨੀ ਦਾ ਸਰੂਰ ਹੂੰਦਾ ਏ ,
ਉਦੌ ਯਾਰੌ ਦੁੱਖ ਤਾਂ ਜਰੂਰ ਹੂੰਦਾ ਹੈ |

ਕੀ ਕਸੂਰ ਧੀਆ ਦਾ , ਜੌ ਕੁੱਖਾ ਵਿੱਚ ਮਾਰਦੇ ਨੇ |
ਲਾਲਚੀ ਬੰਦੇ ਕੁੜੀਆ ਨੂੰ ਦਾਜ ਦੀ ਬਲੀ ਚਾੜਦੇ ਨੇ |
ਉਹਨਾਂ ਨੂੰ ਤਾਂ ਪੈਸੇ ਦਾ ਗਰੂਰ ਹੂੰਦਾ ਏ ,
ਉਦੌ ਯਾਰੌ ਦੁੱਖ ਤਾਂ ਜਰੂਰ ਹੂੰਦਾ ਹੈ |

ਰੁਖਾਂ ਦੀ ਕਟਾਈ ਜੌ ਕਰਦੇ ਨੇ ਵਪਾਰੀ |
ਮੁਰਝਾ ਗਈ ਸੌਹਣੀ ਕਾਇਨਾਤ ਸਾਰੀ |
ਜਦੌ ਹਰ ਬੰਦਾ ਕੁਦਰਤ ਤੌਂ ਦੂਰ ਹੂੰਦਾ ਏ ,
ਉਦੌ ਯਾਰੌ ਦੁੱਖ ਤਾਂ ਜਰੂਰ ਹੂੰਦਾ ਹੈ |

ਨਾਲ ਜਹਾਨ ਚਲਦਾ ਤੁਸੀ ਕਰੌ ਬਜੁਰਗਾ ਦੀ ਸੇਵਾ |
ਰੱਬ ਦੀਆ ਸਾਂਭੌ ਦਾਤਾਂ ਫਿਰ ਮਿਲੂਗਾ ਮਿੱਠੜਾ ਮੇਵਾ |
ਸਾਰੀ ਉਮਰ ਬੰਦਾ ਯਾਰੇ ਮਗਰੂਰ ਹੂੰਦਾ ਏ ,
ਉਦੌ "ਸੈਣੀ" ਦੁੱਖ ਤਾਂ ਜਰੂਰ ਹੂੰਦਾ ਹੈ |​
 
Top