Why Kattappa killed Baahubali??

Singh-a-lion

Prime VIP
ਕਟੱਪਾ ਨੇ ਬਾਹੂਬਲੀ ਨੂੰ ਕਿਓਂ ਮਾਰਿਆ?

1. ਬਾਹੂਬਲੀ ਨੇ ਈ. ਵੀ. ਐਮ. ਮਸ਼ੀਨਾਂ 'ਚ ਹੇਰਾਫੇਰੀ ਕਰਵਾ ਕੇ ਰਾਜ ਹਾਸਲ ਕੀਤਾ?
2. ਬਾਹੂਬਲੀ ਨੇ ਕਟੱਪਾ ਦਾ ਪਾਰਟੀ 'ਚ ਮੁੱਲ ਨਹੀਂ ਪਾਇਆ?
3. ਕਟੱਪਾ ਦੇ ਹਮਾਇਤੀਆਂ ਖਿਲਾਫ ਬਾਹੂਬਲੀ ਨੇ ਝੂਠੇ ਪਰਚੇ ਕਰਵਾ ਦਿੱਤੇ ਸਨ?
4. ਬਾਹੂਬਲੀ ਤੇ ਓਹਦੇ ਮੁੰਡੇ 'ਤੇ ਵੱਡੇ ਪੁਜਾਰੀ ਨੇ ਦੋਸ਼ ਲਾਏ ਸਨ ਕਿ ਇਹ ਸਾਡੇ 'ਤੇ ਸਿਆਸੀ ਦਬਾਅ ਪੁਆ ਕੇ ਧਾਰਮਿਕ ਫੈਸਲੇ ਕਰਵਾਉਂਦੇ ਹਨ?
5. ਬਾਹੂਬਲੀ ਨੇ ਗੁਆਂਢੀ ਮੁਲਕ ਨੂੰ ਬਿਜਲੀ ਵੇਚਣ ਦਾ ਫੈਸਲਾ ਕਰ ਰਿਹਾ ਸੀ?
 

*Sandeep*

Mast malang
ਕਿਉਂਕਿ ਕਟੱਪਾ ਨੂੰ ਅਪਣੀ ਗ਼ੁਲਾਮੀ ਦਾ ਅਹਿਸਾਸ ਹੋ ਗਿਆ ਸੀ, ਉਸ ਨੂੰ ਪਤਾ ਲੱਗ ਗਿਆ ਸੀ ਕਿ ਬਾਹੂਬਲੀ ਉਸ ਦਾ ਸ਼ੋਸ਼ਣ ਕਰ ਰਿਹਾ ਹੈ। ਬਾਹੂਬਲੀ ਨੇ ਕਟੱਪਾ ਨੂੰ 8 ਘੰਟੇ ਰੋਜ਼ਾਨਾ ਦੇ ਹਿਸਾਬ ਨਾਲ ਨੌਕਰੀ ਤੇ ਰੱਖਿਆ ਸੀ ਤੇ ਉਸ ਕੋਲੋਂ 12 ਘੰਟੇ ਰੋਜ਼ਾਨਾ ਕੰਮ ਲੈਂਦਾ ਸੀ। ਬਾਹੂਬਲੀ ਕਟੱਪਾ ਨੂੰ 4 ਘੰਟੇ ਓਵਰ ਟਾਈਮ ਦਿੰਦਾ ਸੀ, ਪਰ ਸਾਰੀ ਤਨਖਾਹ ਅਤੇ ਓਵਰਟਾਈਮ ਦੇ ਪੈਸੇ ਮਿਲਾ ਕੇ ਵੀ ਕਟੱਪਾ ਦਾ ਗੁਜ਼ਾਰਾ ਔਖਾ ਚੱਲਦਾ ਸੀ। ਕਟੱਪਾ ਦੀ ਮਜ਼ਬੂਰੀ ਬਣ ਗਈ ਸੀ ਕਿ ਜੇ ਉਹ ਚਾਰ ਘੰਟੇ ਓਵਰ ਟਾਈਮ ਨਹੀਂ ਲਗਾਉਂਦਾ ਸੀ ਤਾਂ ਉਸ ਦੇ ਭੁੱਖੇ ਮਰਨ ਦੀ ਨੌਬਤ ਆਉਂਦੀ ਸੀ। ਮਜ਼ਬੂਰੀ ਵਿੱਚ ਕਟੱਪਾ ਨੂੰ ਓਵਰ ਟਾਈਮ ਲਗਾਉਣਾ ਪੈਂਦਾ ਸੀ ਤੇ 12-12 ਘੰਟੇ ਕੰਮ ਦੇ ਬਾਵਜੂਦ ਉਸ ਦਾ ਗੁਜ਼ਾਰਾ ਔਖਾ ਸੀ।
ਇੱਕ ਦਿਨ ਕਟੱਪਾ ਬੀਮਾਰ ਹੋ ਗਿਆ ਤੇ ਉਸ ਨੂੰ ਬੀਮਾਰੀ ਦੀ ਹਾਲਤ ਵਿੱਚ ਵੀ ਕੰਮ ਤੇ ਜਾਣਾ ਪਿਆ, ਜਦੋਂ ਕਟੱਪਾ ਦੀ ਹਾਲਤ ਜ਼ਿਆਦਾ ਹੀ ਖ਼ਰਾਬ ਹੋ ਗਈ ਤਾਂ ਉਸ ਨੂੰ ਮਜ਼ਬੂਰਨ 3 ਦਿਨ ਲਈ ਛੁੱਟੀ ਕਰਨੀ ਪਈ। ਜਦੋਂ ਛੁੱਟੀ ਤੋਂ ਬਾਅਦ ਕਟੱਪਾ ਮੁੜ ਫੈਕਟਰੀ ਵਿੱਚ ਗਿਆ ਤਾਂ ਉਸ ਨੂੰ ਸੋ-ਸੋ ਤਰਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਅਤੇ ਉਸ ਦੀ ਤਨਖਾਹ ਵਿੱਚੋਂ 3 ਦਿਨ ਦੇ ਪੈਸੇ ਕੱਟੇ ਗਏ। ਸਿਰਫ਼ 3 ਦਿਨ ਦੇ ਪੈਸੇ ਹੀ ਨਹੀਂ ਕੱਟੇ ਗਏ, ਉਸ ਨੂੰ 3 ਦਿਨ ਦੀ ਬਜਾਏ 6 ਦਿਨ ਵਾਧੂ ਕੰਮ ਵੀ ਕਰਨਾ ਪਿਆ।
ਇੱਕ ਦਿਨ ਕਟੱਪਾ ਦੀ ਘਰਵਾਲੀ ਦੀ ਹਾਲਤ ਠੀਕ ਨਹੀਂ ਸੀ ਤੇ ਉਸ ਨੂੰ ਹਸਪਤਾਲ ਲਿਜਾਣ ਦੀ ਲੋੜ ਸੀ, ਪਰ ਕਟੱਪਾ ਨੂੰ ਦਿਹਾੜੀ ਕੱਟੇ ਜਾਣ ਦਾ ਡਰ ਸੀ, ਇਸ ਲਈ ਉਹ ਪਤਨੀ ਨੂੰ ਬੀਮਾਰ ਹਾਲਤ ਵਿੱਚ ਛੱਡ ਕੇ ਫੈਕਟਰੀ ਚਲਾ ਗਿਆ। ਕਟੱਪਾ ਨੇ ਫੈਕਟਰੀ ਮਾਲਕ ਸ਼੍ਰੀ ਬਾਹੂਬਲੀ ਨੂੰ ਅਪਣੀ ਪਤਨੀ ਦੀ ਹਾਲਤ ਬਾਰੇ ਜਾਣੂੰ ਕਰਵਾਇਆ। ਬਾਹੂਬਲੀ ਨੇ ਕਟੱਪਾ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਏਦਾਂ ਤਾਂ ਸਾਰੇ ਈ ਬਹਾਨੇ ਬਣਾਉਂਦੇ ਰਹਿਣਗੇ, ਇਸ ਤਰਾਂ ਤਾਂ ਫੈਕਟਰੀ ਦੀ ਪ੍ਰੋਡਕਸ਼ਨ ਡਾਊਨ ਹੋ ਜਾਵੇਗੀ। ਬਾਹੂਬਲੀ ਤੇ ਕਟੱਪਾ ਦੀਆਂ ਮਿੰਨਤਾਂ ਦਾ ਕੋਈ ਅਸਰ ਨਹੀਂ ਹੋਇਆ। ਤੇ ਕਟੱਪਾ ਨੂੰ ਮਜ਼ਬੂਰਨ ਦਿਹਾੜੀ ਲਗਾਉਣੀ ਪਈ। ਜਦੋਂ ਸ਼ਾਮ ਨੂੰ ਪੰਜ ਵਜੇ ਕਟੱਪਾ ਨੇ ਛੁੱਟੀ ਦਾ ਸਮਾਂ ਹੋਣ ਕਾਰਣ ਘਰ ਜਾਣਾ ਚਾਹਿਆ ਤਾਂ ਬਾਹੂਬਲੀ ਨੇ ਉਸ ਨੂੰ ਇਹ ਕਹਿ ਕੇ ਓਵਰਟਾਈਮ ਲਾਉਣ ਲਈ ਮਜ਼ਬੂਰ ਕਰ ਦਿੱਤਾ ਕਿ ਤੈਨੂੰ 50 ਰੁਪਏ ਫਾਲਤੂ ਦੇ ਦਿਆਂਗੇ, ਪਰ ਅੱਜ ਆਹ ਕੰਮ ਮੁਕਾਉਣਾ ਜ਼ਰੂਰੀ ਹੈ। ਕਟੱਪਾ ਨੂੰ ਨਾ ਚਾਹੁੰਦੇ ਹੋਏ ਵੀ ਓਵਰਟਾਈਮ ਲਗਾਉਣਾ ਪਿਆ। ਜਦੋਂ ਕੰਮ ਖਤਮ ਹੋਣ ਤੇ ਉਹ ਸਾਇਕਲ ਚੁੱਕ ਕੇ ਘਰ ਜਾਣ ਲੱਗਿਆ ਤਾਂ ਫੈਕਟਰੀ ਦੇ ਗੇਟ ਤੇ ਬਾਹੂਬਲੀ ਅਪਣੇ ਮਿੱਤਰਾਂ ਨਾਲ ਸ਼ਰਾਬ ਪੀ ਰਿਹਾ ਸੀ ਤੇ ਮੁਰਗੇ ਦੀਆਂ ਲੱਤਾਂ ਚੂੰਢ ਰਿਹਾ ਸੀ। ਕਟੱਪਾ ਨੇ ਬਾਹੂਬਲੀ ਨੂੰ ਫੈਕਟਰੀ ਦੀਆਂ ਚਾਬੀਆਂ ਫੜਾਉਂਦੇ ਹੋਏ ਅਪਣੀ ਪਤਨੀ ਦੀ ਬੀਮਾਰੀ ਦਾ ਵਾਸਤਾ ਪਾ ਕੇ ਕੱਲ੍ਹ ਵਾਸਤੇ ਛੁੱਟੀ ਮੰਗੀ। ਬਾਹੂਬਲੀ ਨੇ ਕੰਮ ਦਾ ਬੋਝ ਹੋਣ ਕਾਰਣ ਛੁੱਟੀ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਕਟੱਪਾ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਜੇ ਛੁੱਟੀ ਨਹੀਂ ਦੇਣੀ ਤਾਂ ਏਸ ਦਸ ਤਰੀਕ ਨੂੰ ਮੇਰਾ ਹਿਸ੍ਹਾਬ-ਕਿਤਾਬ ਕਰ ਦਿਓ। ਕਟੱਪਾ ਦੀ ਗੱਲ ਸੁਣ ਕੇ ਬਾਹੂਬਲੀ ਨੂੰ ਲੱਗਿਆ ਕਿ ਇਹ ਕੰਮ ਦਾ ਬੰਦਾ ਕਿਤੇ ਹੱਥੋਂ ਨਾ ਨਿਕਲ ਜਾਵੇ ਤੇ ਉਸ ਨੇ ਕਟੱਪਾ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ ਕਿ ਇਹ ਫੈਕਟਰੀ ਮੇਰੀ ਨਹੀਂ, ਤੇਰੀ ਹੈ। ਇਸ ਨੂੰ ਚੱਲਦੀ ਰੱਖਣਾ ਤੇਰੀ ਜ਼ਿੰਮੇਵਾਰੀ ਹੈ, ਤੂੰ ਫੈਕਟਰੀ ਦਾ ਮਾਲਕ ਹੈ, ਤੇਰੇ ਸਿਰ ਤੇ ਹੀ ਸਾਰਾ ਕਾਰੋਬਾਰ ਖੜ੍ਹਾ ਹੈ ਤੇ ਇਹ ਕਦੇ ਨਹੀਂ ਹੋ ਸਕਦਾ ਕਿ ਤੂੰ ਕੰਮ ਛੱਡ ਕੇ ਜਾਵੇਂ। ਕਟੱਪਾ ਬਾਹੂਬਲੀ ਦੀਆਂ ਚੌਪੜੀਆਂ ਗੱਲਾਂ ਵਿੱਚ ਆ ਗਿਆ। ਬਾਹੂਬਲੀ ਨੇ ਮੌਕਾ ਵੇਖਦਿਆਂ ਕਟੱਪਾ ਨੂੰ ਪੈੱਗ ਲਾਉਣ ਦੀ ਸੁਲ੍ਹਾ ਮਾਰ ਲਈ। ਕਟੱਪਾ ਸ਼ਰਾਬ ਦੀਆਂ ਘੁੱਟਾਂ ਨਾਲ ਮੱਛੀ ਦਾ ਸਵਾਦ ਲੈਂਦਾ ਸੋਚ ਰਿਹਾ ਸੀ ਕਿ ਬਾਹੂਬਲੀ ਸਾਰਾ ਦਿਨ ਵਿਹਲਾ ਰਹਿੰਦਾ ਹੈ, ਇਸ ਨੂੰ ਕੋਈ ਵੀ ਕੰਮ ਨਹੀਂ ਕਰਨਾ ਪੈਂਦਾ। ਸਵੇਰੇ ਆ ਕੇ ਇਹ ਕੁਰਸੀ ਤੇ ਬਹਿ ਜਾਂਦਾ ਹੈ ਤੇ ਸ਼ਾਮ ਤੱਕ ਫੋਨ ਤੇ ਫੇਸਬੁੱਕ/ਵੱਟਸਐਪ ਵਰਤਦਾ ਰਹਿੰਦਾ ਹੈ। ਵਿਆਹਿਆ ਹੋਣ ਦੇ ਬਾਵਜੂਦ ਇਸ ਦੀਆਂ ਪਤਾ ਨਹੀਂ ਕਿੰਨੀਆਂ ਕੁ ਗਰਲਫਰੈਂਡਾਂ ਹਨ, ਸਭ ਨੂੰ ਕਿਤੇ ਨਾ ਕਿਤੇ ਘੁਮਾਉਣ ਤੁਰਿਆ ਰਹਿੰਦਾ ਹੈ। ਕਟੱਪਾ ਸੋਚ ਰਿਹਾ ਸੀ ਕਿ ਕਈ ਵਾਰ ਮੈਨੂੰ ਸਕੂਟਰ ਨੂੰ ਪੰਪ ਤੱਕ ਖਿੱਚ੍ਹ ਕੇ ਲਿਜਾਣਾ ਪੈਂਦਾ ਹੈ ਤੇ ਬਾਹੂਬਲੀ 2-3 ਘੰਟੇ ਅਪਣੀ ਗੱਡੀ ਵਿੱਚ ਏ ਸੀ ਛੱਡ ਕੇ ਫੋਨ ਤੇ ਲੱਗਿਆ ਰਹਿੰਦਾ ਹੈ। ਅਜੇ ਕਟੱਪਾ ਇਹ ਸੋਚ ਹੀ ਰਿਹਾ ਸੀ ਕਿ ਬਾਹੂਬਲੀ ਨੇ ਉਸ ਦੇ ਗਲਾਸ ਵਿੱਚ ਹੰਡਰਡ ਪਾਈਪਰ ਦਾ ਇੱਕ ਹੋਰ ਮੋਟਾ ਜਿਹਾ ਪੈੱਗ ਪਾ ਦਿੱਤਾ। ਕਟੱਪਾ ਨੂੰ ਲੱਗਿਆ ਕਿ ਜਿਹੜਾ ਉਹ ਪੈੱਗ ਪੀ ਰਿਹਾ ਹੈ, ਘੱਟੋ ਘੱਟ 200 ਰੁਪਏ ਦਾ ਪੈੱਗ ਹੋਵੇਗਾ। ਜਦੋਂ ਕਿ ਖੁਦ ਉਸ ਨੇ ਕਦੇ 50 ਰੁਪਏ ਵਾਲੇ ਪਊਏ ਤੋਂ ਉੱਤੇ ਕਦੇ ਦੁਆਨੀ ਨਹੀਂ ਸੀ ਖਰਚੀ। ਕਟੱਪਾ ਇੱਕੋ ਸਾਹੇ ਸਾਰਾ ਪੈੱਗ ਪੀ ਗਿਆ ਤੇ ਬਾਹੂਬਲੀ ਨੇ ਉਸ ਦੇ ਗਿਲਾਸ ਵਿੱਚ ਬੋਤਲ ਖਾਲੀ ਕਰ ਦਿੱਤੀ। ਕਟੱਪਾ ਨੂੰ 2-2 ਦਿਸਣੇ ਸ਼ੁਰੂ ਹੋ ਗਏ ਤੇ ਉਸ ਨੂੰ ਭੁੱਲ ਗਿਆ ਕਿ ਉਹ ਇੱਕ ਫੈਕਟਰੀ ਮਜ਼ਦੂਰ ਹੈ ਤੇ ਉਸ ਦੇ ਸਾਹਮਣੇ ਫੈਕਟਰੀ ਮਾਲਕ। ਕਟੱਪਾ ਨੇ ਮੱਛੀ ਦਾ ਪੀਸ ਚੂੰਢਦੇ ਹੋਏ ਬਾਹੂਬਲੀ ਨੂੰ ਟਿੱਚਰ ਕੀਤੀ ਕਿ ਬਾਬੂ ਜੀ ਜ਼ਿੰਦਗ਼ੀ ਤਾਂ ਤੁਹਾਡੀ ਹੈ, ਕੰਮ ਕਰੋ ਜਾਂ ਨਾ ਕਰੋ, ਪੈਸਾ ਤੁਹਾਡਾ ਨੇਮਬੱਧ ਆਉਂਦਾ ਰਹਿੰਦਾ ਹੈ। ਤੁਹਾਡੇ ਕਦੇ ਸਲੰਡਰ ਨਹੀਂ ਮੁੱਕਦਾ, ਕਦੇ ਤੁਹਾਨੂੰ ਨੋਟ ਨਹੀਂ ਬਦਲਾਉਣੇ ਪੈਂਦੇ, ਕਦੇ ਤੁਹਾਨੂੰ ਕਿਸੇ ਦੀ ਓਏ ਨਹੀਂ ਸੁਣਨੀ ਪੈਂਦੀ, ਕਦੇ ਤੁਹਾਨੂੰ ਉਧਾਰ ਸੌਦਾ ਨਹੀਂ ਚੁੱਕਣਾ ਪੈਂਦਾ। ਬਾਹੂਬਲੀ ਨੇ ਕਟੱਪਾ ਨੂੰ ਘੂਰੀ ਵੱਟੀ ਤੇ ਕਟੱਪਾ ਨੇ ਸ਼ਰਾਬ ਦਾ ਭਰਿਆ ਗਲਾਸ ਵਗਾਹ ਕੇ ਮਾਰਿਆ। ਗਲਾਸ ਦੇ ਟੁੱਟਣ ਦੀ ਆਵਾਜ਼ ਵੀ ਨਹੀਂ ਆਈ, ਗਲਾਸ ਪਤਾ ਨਹੀਂ ਕਿੰਨੀ ਦੂਰ ਜਾ ਕੇ ਡਿੱਗਿਆ ਸੀ। ਬਾਹੂਬਲੀ ਨੇ ਕਟੱਪਾ ਨੂੰ ਚਲੇ ਜਾਣ ਲਈ ਕਿਹਾ, ਪਰ ਕਟੱਪਾ ਨੇ ਸ਼ਰਾਬ ਦੇ ਨਸ਼ੇ ਵਿੱਚ ਬਾਹੂਬਲੀ ਨੂੰ ਧੌਣ ਤੋਂ ਫੜ ਲਿਆ ਤੇ ਕਹਿਣ ਲੱਗਿਆ ਕਿ
ਤੇਰੀ ਤੀਵੀਂ ਪਲੰਘ ਤੇ ਸੋਂਦੀ ਹੈ ਤੇ ਏ ਸੀ ਲੱਗਿਆ ਹੁੰਦਾ ਹੈ, ਟੀ ਵੀ ਲੱਗਿਆ ਹੁੰਦਾ ਹੈ ਪਰ ਮੇਰੀ ਤੀਵੀਂ ਟੁੱਟੇ ਹੋਏ ਮੰਜੇ ਤੇ ਸੋਂਦੀ ਹੈ ਤੇ ਸਾਰੀ ਰਾਤ ਬੀਮਾਰੀ ਕਾਰਣ ਹੂੰਘਦੀ ਰਹਿੰਦੀ ਹੈ, ਜਦੋਂ ਕਿ ਜਿਸ ਫੈਕਟਰੀ ਵਿੱਚ ਮੈਂ ਕੰਮ ਕਰਦਾ ਹਾਂ ਉਸੇ ਫੈਕਟਰੀ ਵਿੱਚ ਤੂੰ ਕੰਮ ਕਰਦਾ ਏਂ।
ਮੈਂ ਵੱਧ ਕੰਮ ਕਰਦਾ ਹਾਂ ਤੇ ਤੂੰ ਘੱਟ ਕੰਮ ਕਰਦਾ ਏਂ। ਫੈਕਟਰੀ ਦੇ ਮੁਨਾਫੇ ਵਿੱਚੋਂ ਮੈਨੂੰ ਮੇਰਾ ਹਿੱਸਾ ਕਿਉਂ ਨਹੀਂ ਮਿਲਦਾ?
ਬਾਹੂਬਲੀ ਨੂੰ ਗੱਲ ਵਿਗੜਦੀ ਜਾਪੀ ਤਾਂ ਉਸ ਨੇ ਕੁੱਝ ਕਹਿਣਾ ਚਾਹਿਆ, ਪਰ ਉਸ ਤੋਂ ਪਹਿਲਾਂ ਹੀ ਕਟੱਪਾ ਨੇ ਬਾਹੂਬਲੀ ਨੂੰ ਗੋਡਿਆਂ ਥੱਲੇ ਲੈ ਲਿਆ,
"ਤੇਰੇ ਕੋਲ ਏਨਾ ਪੈਸਾ ਕਿੱਥੋਂ ਆਇਆ, ਜਦੋਂ ਕਿ ਮੇਰੇ ਕੋਲ ਪੈਸਾ ਨਹੀਂ ਹੈ?
ਤੇਰੇ ਪੁਰਖਿਆਂ ਕੋਲ ਪੈਸਾ ਕਿੱਥੋਂ ਆਇਆ ਤੇ ਮੇਰੇ ਪੁਰਖੇ ਗ਼ਰੀਬੀ ਵਿੱਚ ਹੀ ਕਿਉਂ ਮਰ ਗਏ?
ਸੰਤਾਲ਼ੀ ਵਿੱਚ ਮੁਲਖ ਆਜ਼ਾਦ ਹੋਇਆ ਤਾਂ ਸਭ ਲਈ ਬਰਾਬਰ ਵੰਡ ਹੋਣੀ ਸੀ, ਤੂੰ ਅਪਣਾ ਹਿੱਸਾ ਲੈ ਕੇ ਮੇਰੀ ਵਾਰੀ ਚੁੱਪ ਕਿਉਂ ਵੱਟ ਲਈ?
ਤੂੰ ਰੋਜ਼ਾਨਾ 500 ਦੀ ਸ਼ਰਾਬ ਪੀ ਲੈਂਦਾ ਏਂ ਤੇ ਮੈਨੂੰ 300 ਰੁਪਏ ਦਿਹਾੜੀ ਦੇ ਵੀ ਸੁੰਘ ਕੇ ਦਿੰਦਾ ਏਂ, ਕਿਉਂ?
ਕਟੱਪਾ ਪਤਾ ਨਹੀਂ ਕਿੰਨੀ ਦੇਰ ਬਾਹੂਬਲੀ ਦੇ ਸੰਘ ਵਿੱਚ ਗੂਠਾ ਦੇ ਕੇ ਕੀ ਕੀ ਬੋਲਦਾ ਰਿਹਾ, ਪਰ ਬਾਹੂਬਲੀ ਦੇ ਪ੍ਰਣ ਪਖੇਰੂ ਹੋ ਚੁੱਕੇ ਸਨ।
ਬਾਹੂਬਲੀ ਮਰ ਚੁੱਕਿਆ ਸੀ ਤੇ ਕਟੱਪਾ ਜੇਤੂ ਜਰਨੈਲ ਵਾਂਗੂੰ ਘਰ ਨੂੰ ਤੁਰਿਆ ਜਾ ਰਿਹਾ ਸੀ।
ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗ ਗਿਆ ਕਿ ਬਾਹੂਬਲੀ ਦਾ ਕਤਲ ਹੋਇਆ ਹੈ। ਬਾਹੂਬਲੀ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਕਿ ਬਾਹੂਬਲੀ ਨੂੰ ਕਟੱਪਾ ਨੇ ਮਾਰਿਆ ਹੈ। ਇਸ ਦੇ ਬਾਵਜੂਦ ਕਿਸੇ ਨੇ ਵੀ ਕਟੱਪਾ ਦੇ ਖਿਲਾਫ਼ ਰਪਟ ਨਹੀਂ ਲਿਖਾਈ। ਇਹ ਪਹੇਲੀ ਬਣ ਗਈ ਹੈ ਕਿ ਕਟੱਪਾ ਨੇ ਬਾਹੂਬਲੀ ਨੂੰ ਮਾਰਿਆ ਤਾਂ ਹੈ, ਪਰ ਕਿਉਂ ਮਾਰਿਆ ਹੈ। ਇਹ ਕੋਈ ਨਹੀਂ ਦੱਸਣਾ ਚਾਹੁੰਦਾ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ।
ਬਾਹੂਬਲੀ ਦੇ ਰਿਸ਼ਤੇਦਾਰ ਵੀ ਨਹੀਂ ਚਾਹੁੰਦੇ ਕਿ ਕਿਸੇ ਨੂੰ ਪਤਾ ਲੱਗੇ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ।
ਕਟੱਪਾ ਦੱਸਣਾ ਚਾਹੁੰਦਾ ਹੈ ਕਿ ਉਸਨੇ ਹੀ ਬਾਹੂਬਲੀ ਨੂੰ ਮਾਰਿਆ ਹੈ ਤੇ ਕਿਉਂ ਮਾਰਿਆ ਹੈ, ਇਹ ਵੀ ਦੱਸਣਾ ਚਾਹੁੰਦਾ ਹੈ, ਪਰ ਕਟੱਪਾ ਦੀ ਸੁਣਦਾ ਹੀ ਕੋਣ ਹੈ? ਨਾ ਉਸ ਦੀ ਪਹਿਲਾਂ ਕਦੇ ਸੁਣੀ ਗਈ ਤੇ ਨਾ ਹੀ ਹੁਣ ਸੁਣੇ ਜਾਣ ਦੀ ਸੰਭਾਵਨਾ ਹੈ।
ਟੈਲੀਵਿਯਨ ਜ਼ੋਰ-ਜ਼ੋਰ ਦੀ ਕੂਕ ਰਿਹਾ ਹੈ, " ਦੇਖੀਏ ਅਗਲਾ ਐਪੀਸੋਡ, ਕਟੱਪਾ ਨੇ ਬਾਹੂਬਲੀ ਕੋ ਕਿਉਂ ਮਾਰਾ?"
ਇਹ ਕੋਈ ਨਹੀਂ ਪੁੱਛ ਰਿਹਾ ਕਿ ਬਾਹੂਬਲੀਆਂ ਦੇ ਮਾਰੇ ਜਾਣ ਦੀ ਨੌਬਤ ਕਿਉਂ ਆਉਂਦੀ ਹੈ?
 
Top