ਯਾਦਾਂ ਜ਼ਿੰਦਗੀ ਦੀਆਂ.. { tHe coLLege LiFe mEmoRiez }

shergillsonline

~~~Shergill Jamsheria~~~
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ

ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,

ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ

ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,



ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,

ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,

ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ

ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,

ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ

ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,

ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ

ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...



ਠੇਕਾ ਕੈਂਬਵਾਲਾ, F.R , ਤੇ ਕੈਫੇ ਕੌਫੀ ਡੇਅ

ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,

ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ

ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ,

ਮਹਿਕ ਸਰੋਂ ਦੇ ਫੁੱਲਾਂ ਦੀ 'ਸੰਧੂ ਫਾਰਮ' ਤੇ ਜੋ

ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,

ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ

ਹੋ ਕੇ tait ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ,

ਜੀਹਦੇ ਝੂਠ ਤੇ ਫਰੇਬ ਨਾਲ ਦਿਲ ਸੱਚਾ ਲਾਇਆ

ਕਦੇ ਉਸ ਨੂੰ ਵੀ "ਰੂਪ" ਜਿਹੇ ਨਿਮਾਣੇ ਯਾਦ ਆਉਣਗੇ ,

ਕਦੇ ਉਸ ਨੂੰ ਵੀ "ਰੂਪ" ਜਿਹੇ ਨਿਮਾਣੇ ਯਾਦ ਆਉਣਗੇ ..


ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ

ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ.......

Creditz to original writer​
 

jas_sandhu

JaTT kaiM ThoNu KOi VeHm?
bahut vadya 22 ji...
te orignal writer isda apna veer DIVROOP SINGH SANDHU hai from mohali sec 71 now in ausi.
 
Top