Shaheed Bhagat Singh...

ਭਗਤ ਸਿੰਹਾਂ, ਚੰਗੀ ਕਿਸਮਤ ਸੀ ਭਾਊ ਤੇਰੀ

ਚਰਚਾ ਕਰਵਾ ਗਿਆ,

ਨਾਲੇ ਲੈ ਗਿਉ ਰੱਸੇ ਤੇ ਝੂਟਾ

ਤੇ ਨਾਲੇ ਨਾਂ ਚਮਕਾ ਗਿਆਂ

ਕਾਸ਼ ਅਸੀਂ ਤੇਰੇ ਵਰਗੇ ਖੁਸ਼ਨਸ਼ੀਬ ਹੁੰਦੇ

ਗਲੀਂ ਫਾਹੇ ਤੇ ਟੰਗੇ ਉਤੇ ਸਲੀਬ ਹੁੰਦੇ ।

ਤੁੰ ਸੋਚ

ਜੇ ਤੁੰ ਖਟਕੜ ਦੀ ਥਾਂਵੇ ਤਰਨ ਤਾਰਨ ਜੰਮਦਾ

ਜਾਂ ਬਸਤਰ ਦੇ ਜੰਗਲੀ, ਰੋਜ਼ੀ ਮੰਗਦਾ ।

ਤੇਰਾ ਵਾਹ ਕਿਸੇ ਗੋਰੇ ਦੀ ਥਾਂ, ਸੀਤਾ ਰਾਮ ਨਾਲ ਪਿਆ ਹੁੰਦਾ

ਜਾਂ ਕੇ.ਪੀ. ਐਸ ਗਿੱਲ ਦਾ ਵਰੰਟ ਤੇਰੇ ਪਤੇ 'ਤੇ ਗਿਆ ਹੁੰਦਾ

ਸੋਚ !

ਤੇਰਾ ਕਿਸੇ ਨਹਿਰ ਦੇ ਪੁਲ 'ਤੇ ਮੁਕਾਬਲਾ ਬਣਿਆ ਹੁੰਦਾ

ਜਾਂ ਫਿਰ ਸਲਵਾ ਜੁੰਡਮ ਵਾਲਿਆਂ ਦੇ ਢਾਹੇ ਚੜਿਆ ਹੁੰਦਾ

ਦੱਸ ਖਾਂ !

ਕੀਹਨੇ ਫਿਰ ਸ਼ਹੀਦ ਤੇ ਕਿਨੇ ਸ਼ਹੀਦੇ ਆਜ਼ਮ ਹੋਣਾਂ ਸੀ

ਪਤੈ !

ਤੁੰ 'ਅਜ਼ਾਦੀ' ਦੀ ਲੜਾਈ 'ਚ ਮਰੇ 1500 'ਸ਼ਹੀਦਾਂ' 'ਚ,

ਕਿਸੇ ਨੁਕਰੇ ਖੜਾ ਹੋਣਾਂ ਸੀ .........

ਚਰਨਜੀਤ ਸਿੰਘ ਤੇਜਾ
 
Top