Remembrance - Operation Blue Star, June 1984

ਭੁੱਲੇ ਨਹੀਂ ਯਾਦ ਅਸੀਂ ਤਖਤ ਅਕਾਲ ਦੀ
ਕੌਮ ਅਜੇ ਮੇਰੀ ਘਾਲਣਾ ਏ ਘਾਲਦੀ
ਚੜੇਗਾ ਸਵੇਰਾ ਕਦੇ ਨ੍ਹੇਰਾ ਤਦ ਦੂਰ ਹੋਵੇਗਾ
ਚਾਰੇ ਪਾਸੇ ਫੈਲਿਆ ਤਦ ਨੂਰ ਹੋਵੇਗਾ
ਜ਼ੁਲਮ ਦੀ ਹਰ ਕਹਾਣੀ ਮੁੱਕ ਜਾਵੇਗੀ


 
ਹਿੰਦੁਸਤਾਨੀ ਵਹਿਸ਼ੀਅਤ ਦਾ ਨੰਗਾ ਨਾਚ
ਸਾਕਾ ਨੀਲਾ ਤਾਰਾ ਦੌਰਾਨ ਸਿੱਖਾਂ ’ਤੇ ਹੋਇਆ ਤਸ਼ੱਦਦ
ਸਾਕਾ ਨੀਲਾ ਤਾਰਾ ਨਾਲ ਸਬੰਧਿਤ ਕੁਝ ਵਾਕਿਆਤ ਜੋ ਕੁਝ ਭਰੋਸੇਯੋਗ ਸੱਜਣਾਂ ਤੋਂ, ਜਿਨ੍ਹਾਂ ਨਾਲ ਇਹ ਵਾਪਰੇ ਸਨ ਜਾਂ ਇਨ੍ਹਾਂ ਇਹ ਗੱਲਾਂ ਵਾਪਰਦੀਆਂ ਆਪਣੀ ਅੱਖੀਂ ਦੇਖੀਆਂ ਸਨ ਅਤੇ ਉਨ੍ਹਾਂ ਤੋਂ ਅਸੀਂ ਸੁਣੀਆਂ, ਦਾ ਵਰਨਣ ਹੇਠਾਂ ਕੀਤਾ ਗਿਆ ਹੈ :

ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰਤੀ ਫ਼ੌਜ ਵਲੋਂ ਪਿੱਠ ਪਿੱਛੇ ਬਾਹਾਂ ਬੰਨ੍ਹ ਕੇ
ਬਿਠਾਏ ਗਏ ਸਿੱਖ ਨੌਜਵਾਨ, ਬੱਚੇ ਤੇ ਬਜ਼ੁਰਗ ਜਿਨ੍ਹਾਂ ਨੂੰ ਬਾਅਦ ਵਿੱਚ
ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ।
1) ਹਰਿਮੰਦਰ ਸਾਹਿਬ ਅੰਦਰ ਉਸ ਸਮੇਂ ਪ੍ਰਕਾਸ਼ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਲੱਗੀ ਗੋਲੀ ਨਾਲ ਮੁਢਲੇ 82 ਪਤਰੇ ਕਟੇ-ਵੱਢੇ ਗਏ ਸਨ। ਇਸ ਸਮੇਂ ਗ੍ਰੰਥੀ ਪੂਰਨ ਸਿੰਘ ਅੰਦਰ ਹੀ ਸਨ।

2) ਦਰਸ਼ਨੀ ਡਿਉਢੀ ਦੀ ਉੱਤਰੀ ਬਾਹੀ ਦੇ ਕਮਰਿਆਂ ਅੰਦਰ ਰੱਖੇ ਤੋਸ਼ਾਖਾਨੇ ਦੀ ਲੁੱਟਮਾਰ ਤੇ ਬਰਬਾਦੀ ਦਾ ਸਹੀ ਅਨੁਮਾਨ ਹੁਣ ਤੱਕ ਨਹੀਂ ਲਗ ਸਕਿਆ, ਕਿਉਂਕਿ ਨ ਇਸ ਦਾ ਕੋਈ ਰਿਕਾਰਡ ਰਿਹਾ ਹੈ (ਜੋ ਸਾਰਾ ਸਾੜਿਆ ਫੂਕਿਆ ਜਾ ਚੁੱਕਾ ਹੈ) ਅਤੇ ਨ ਕੋਈ ਐਸਾ ਜ਼ਿੰਮੇਵਾਰ ਸੱਜਣ ਜਾਂ ਕਰਮਚਾਰੀ ਹੈ, ਜੋ ਇਸ ਬਾਰੇ ਕੁਝ ਦੱਸ ਸਕੇ, (ਕੁਝ ਮਾਰੇ ਗਏ ਅਤੇ ਕਈ ਸਰਕਾਰ ਦੀਆਂ ਜੇਲ੍ਹਾਂ ਅੰਦਰ ਹਨ)।

3) ਜਿਨ੍ਹਾਂ ਨੌਜਵਾਨਾਂ ਨੂੰ ਅਤਿਵਾਦੀ ਜਾਣ ਕੇ ਫੜਿਆ ਗਿਆ, ਭਾਵੇਂ ਉਹ ਗੁਰਦਆਰੇ ਦੇ ਮੁਲਾਜ਼ਮ ਸਨ, ਯਾਤਰੂ ਸਨ ਜਾਂ ਅਤਿਵਾਦੀ, ਉਨ੍ਹਾਂ ਦੇ ਹੱਥ ਪਿੱਛੇ ਬੰਨ੍ਹ ਕੇ ਕਤਾਰਾਂ ਵਿੱਚ ਖੜੇ ਕਰਕੇ ਉਨ੍ਹਾਂ ਉੱਪਰ ਗੋਲੀ ਦਾਗ ਦਿੱਤੀ ਗਈ।

4) ਗੁਰੂ ਰਾਮਦਾਸ ਸਰਾਂ ਤੇ ਹੋਰ ਨਿਵਾਸ ਅਸਥਾਨਾਂ ਤੇ ਜੋ ਯਾਤਰੂ ਇਸਤ੍ਰੀ-ਮਰਦ-ਬੱਚੇ ਠਹਿਰੇ ਹੋਏ ਸਨ, ਲਗਪਗ ਸਾਰੇ ਹੀ ਅੰਨ੍ਹੇਵਾਹ ਹੋ ਰਹੀ ਗੋਲੀਬਾਰੀ ਦਾ ਸ਼ਿਕਾਰ ਹੋ ਗਏ। ਜੋ ਬਚੇ, ਉਹ ਫੜ ਲਏ ਗਏ। ਐਸੇ ਫੜੇ ਹੋਇਆਂ ਵਿੱਚ ਕਿਤਨੇ ਹੀ ਨਾਬਾਲਗ ਬੱਚੇ ਤੇ ਨੌਜਵਾਨ ਲੜਕੀਆਂ ਭੀ ਸਨ, ਜਿਨ੍ਹਾਂ ਨਾਲ ਵਰਤੀਆਂ ਦੋ-ਤਿੰਨ ਘਟਨਾਵਾਂ ਇਉਂ ਦੱਸੀਆਂ ਗਈਆਂ ਹਨ :

ਜ਼ਿਲਾ ਸੰਗਰੂਰ ਤੋਂ ਬੀਬੀਆਂ ਦਾ ਇੱਕ ਜੱਥਾ ਜ਼ਿਲੇ ਦੇ ਜੱਥੇਦਾਰ ਨੱਛਤਰ ਸਿੰਘ ਦੀ ਮਾਤਾ ਦੀ ਸਰਪ੍ਰਸਤੀ ਹੇਠ ਸ੍ਰੀ ਦਰਬਾਰ ਸਾਹਿਬ ਦੇ ਕਬਜ਼ੇ ਸੰਬੰਧੀ ਗ੍ਰਿਫ਼ਤਾਰੀ ਦੇਣ 3 ਜੂਨ ਦੇ ਸ਼ਹੀਦੀ ਦਿਨ ਦਰਬਾਰ ਸਾਹਿਬ ਆਇਆ ਹੋਇਆ ਸੀ। ਇਸਦੀ ਗਿਣਤੀ ਸੌ ਤੋਂ ਦੋ ਸੌ ਤੱਕ ਦੱਸਦੇ ਹਨ। ਜੱਥੇਦਾਰਨੀ ਅਤੇ ਵਡੇਰੀ ਉਮਰ ਦੀਆਂ ਦੋ ਹੋਰ ਇਸਤ੍ਰੀਆਂ ਨੂੰ ਛੱਡ ਕੇ ਬਾਕੀਆਂ ਨੂੰ ਫੌਜੀ ਜਵਾਨ ਲੈ ਗਏ, ਉਨ੍ਹਾਂ ਦੀ ਬੇਪਤੀ ਕੀਤੀ ਅਤੇ ਫਿਰ ਮਾਰ ਦਿੱਤੀਆਂ ਦੱਸੀਆਂ ਜਾਂਦੀਆਂ ਹਨ। ਜੋ ਤਿੰਨ ਇਸ ਬੇਪਤੀ ਤੋਂ ਬਚੀਆਂ ਸਨ, ਉਹ ਅੰਮ੍ਰਿਤਸਰ ਜੇਲ੍ਹ ਵਿੱਚ ਸਨ। ਜੇਲ੍ਹ ਸੁਪਰਟੈਂਡੈਂਟ, ਜੋ ਸਿੱਖ ਸਰਦਾਰ ਜੀ, ਨੂੰ ਜੇਲ੍ਹ ਦਾ ਚੱਕਰ ਲਾਉਣ ਸਮੇਂ ਜੱਥੇਦਾਰਨੀ ਨੇ ਇਉਂ ਸੰਬੋਧਨ ਕੀਤਾ, ‘‘ਵੇ ਸਰਦਾਰਾ, ਪੱਗ ਬੰਨ੍ਹੀ ਫਿਰਦਾ ਏਂ। ਸਾਡੀ ਗੱਲ ਵੀ ਸੁਣੀ ਊ।’’

ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰਤੀ ਫ਼ੌਜ ਵਲੋਂ
ਕਤਲ ਕੀਤੇ ਗਏ ਆਮ ਸਿੱਖ ਸ਼ਰਧਾਲੂ।
ਜਿਨ੍ਹਾਂ ਦਾ ਕਿਸੇ ਖਾੜਕੂ ਨਾਲ ਕੋਈ ਵੀ ਸਬੰਧ ਨਹੀਂ ਸੀ।
ਫੌਜੀਆਂ ਵੱਲੋਂ ਕੀਤੀ ਗਈ ਲੁੱਟਮਾਰ ਅਤੇ ਇਸਤ੍ਰੀਆਂ ਦੀ ਬੇਪਤੀ ਬਾਰੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਐਮ.ਪੀ. ਤੇ ਮਹਾਰਾਜਾ ਪਟਿਆਲਾ (ਸਾਬਕਾ ਮੁੱਖ ਮੰਤਰੀ ਪੰਜਾਬ) ਦੇ ਕਹੇ ਹੋਏ ਸ਼ਬਦ ਭਾਵ-ਪੂਰਤ ਹਨ :

‘‘ਜੇ ਫੌਜੀਆਂ ਵੱਲੋਂ ਕੀਤੀ ਗਈ ਲੁੱਟਮਾਰ ਅਤੇ ਔਰਤਾਂ ਦੇ ਸਤ-ਭੰਗ ਕਰਨ ਦੀਆਂ ਵਾਰਦਾਤਾਂ ਦੀ ਚਰਚਾ ਪੰਜ ਫੀਸਦੀ ਵੀ ਸੱਚੀ ਹੈ ਤਾਂ ਬਾਵਜੂਦ ਮੇਰੇ ਹਿਰਦੇ ਅੰਦਰ ਫੌਜੀ ਜੀਵਨ ਲਈ ਨਿੱਘਾ ਪਿਆਰ ਹੋਣ ਦੇ, ਮੈਂ ਇਸ ਗੱਲ ਦੀ ਜ਼ਾਤੀ ਤੌਰ ’ਤੇ ਸ਼ਰਮਸਾਰੀ ਮਹਿਸੂਸ ਕਰਦਾ ਹਾਂ ਕਿ ਮੈਂ ਭੀ ਕਦੀ ਫੌਜੀ ਸੀ।’’

(ਅ) ਮਜੀਠਾ ਜ਼ਿਲਾ ਅੰਮ੍ਰਿਤਸਰ ਦਾ ਅਜੀਤ ਸਿੰਘ ਆਪਣੀ ਸਿੰਘਣੀ ਸੁਰਿੰਦਰ ਕੌਰ ਅਤੇ ਚਾਰ ਬੱਚਿਆਂ ਜਸਬੀਰ ਕੌਰ ਉਮਰ ਦੋ ਸਾਲ, ਚਰਨਜੀਤ ਕੌਰ ਚਾਰ ਸਾਲ ਅਤੇ ਲੜਕੇ ਹਰਜਿੰਦਰ ਸਿੰਘ ਤੇ ਬਲਵਿੰਦਰ ਸਿੰਘ ਉਮਰ 6 ਤੇ 12 ਸਾਲ ਸਮੇਤ, 3 ਜੂਨ ਨੂੰ ਦਰਬਾਰ ਸਾਹਿਬ ਆਏ ਅਤੇ ਸ਼ਾਮ ਨੂੰ ਕਰਫਿਊ ਲਗ ਜਾਣ ਕਾਰਨ ਵਾਪਸ ਨਾ ਜਾ ਸਕੇ। ਸੁਰਿੰਦਰ ਕੌਰ 5 ਜੂਨ ਦੀ ਗੋਲਾਬਾਰੀ ਵਿੱਚ ਮਾਰੀ ਗਈ, ਬੱਚਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਰੋਜ਼ਾਨਾ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੇ 29 ਅਗਸਤ ਦੇ ਪਰਚੇ ਅਨੁਸਾਰ ਲੁਧਿਆਣਾ ਜੇਲ੍ਹ ਅੰਦਰ ਕੈਦ ਸਨ। ਇਨ੍ਹਾਂ ਦੇ ਖਿਲਾਫ਼ ਅਮਨ ਭੰਗ ਕਰਨ ਅਤੇ ਹੁਕਮ-ਅਦੂਲੀ ਦਾ ਦੋਸ਼ ਹੈ। 6 ਜੂਨ ਨੂੰ ਜਦੋਂ ਫੌਜੀਆਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਮੈਜਿਸਟ੍ਰੇਟ ਕੋਲ ਪੇਸ਼ ਕੀਤਾ ਤਾਂ ਅਦਾਲਤ ਵੱਲੋਂ ਉਨ੍ਹਾਂ ਨੂੰ ਹਵਾਲਾਤ ਅੰਦਰ ਰੱਖੇ ਜਾਣ ਦਾ ਹੁਕਮ ਹੋਇਆ। ਬੱਚਿਆਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਮਾਂ ਕਿੱਥੇ ਹੈ ਤਾਂ ਚਾਰ-ਸਾਲਾ ਚਰਨਜੀਤ ਕੌਰ ਨੇ ਕਿਹਾ, ‘‘ਮੇਰੀ ਮਾਂ ਬੰਦੂਕ ਨਾਲ ਮਾਰ ਦਿੱਤੀ।’’ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਪਾਸੋਂ ਪੁੱਛਗਿੱਛ (ਤਫ਼ਤੀਸ਼) ਕੀਤੀ ਜਾ ਰਹੀ ਹੈ ਅਤੇ ਮਾਰ-ਕੁਟਾਈ ਵੀ ਕੀਤੀ ਜਾਂਦੀ ਹੈ।

(ੲ) ਇਸੇ ਤਰ੍ਹਾਂ 28 ਬੱਚਿਆਂ ਨੂੰ, ਜਿਨ੍ਹਾਂ ਦੀ ਉਮਰ ਚਾਰ ਤੋਂ ਬਾਰ੍ਹਾਂ ਸਾਲ ਤੱਕ ਦੱਸੀ ਗਈ ਹੈ, ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਵਰਤੇ 5 ਤੇ 6 ਜੂਨ ਦੇ ਖੂਨੀ ਕਾਂਡ ਸਮੇਂ ਫੜ ਲਿਆ ਗਿਆ ਸੀ, ਜੋ ਲੁਧਿਆਣਾ ਜੇਲ੍ਹ ਅੰਦਰ ਰੱਖੇ ਗਏ ਸਨ। ਇੰਡੀਅਨ ਐਕਸਪ੍ਰੈਸ ਦੇ 29 ਅਗਸਤ ਦੇ ਪਰਚੇ ਅਨੁਸਾਰ ਇਨ੍ਹਾਂ ਦੇ ਖਿਲਾਫ਼ ਦਫ਼ਾ 107 (ਅਮਨ ਭੰਗ ਕਰਨ) ਅਤੇ ਦਫ਼ਾ 151 (ਕਾਬਲੇ-ਦਸਤ-ਅੰਦਾਜ਼ੀ-ਪੁਲਿਸ ਜ਼ੁਰਮ ਕਰਨ ਦੇ ਅੰਦੇਸ਼ੇ) ਦੇ ਦੋਸ਼ ਸਨ। ਇਨ੍ਹਾਂ ਬੱਚਿਆਂ ਵਿੱਚ ਕਈ ਨੇਤਰਹੀਨ (ਅੰਨ੍ਹੇ) ਦੱਸੇ ਗਏ ਸਨ। ਸੁਪ੍ਰੀਮ ਕੋਰਟ ਵਿੱਚ ਕਿਸੇ ਲੇਡੀ ਵੱਲੋਂ ਦਰਖ਼ਾਸਤ ਗੁਜ਼ਾਰੇ ਜਾਣ ਤੇ ਸੁਪ੍ਰੀਮ ਕੋਰਟ ਨੇ ਲੁਧਿਆਣੇ ਦੇ ਡਿਸਟ੍ਰਿਕਟ ਜਜ ਨੂੰ ਇਸ ਬਾਰੇ ਪੜਤਾਲ ਕਰਕੇ ਦੋ ਹਫ਼ਤੇ ਅੰਦਰ ਰਿਪੋਰਟ ਭੇਜਣ ਦਾ ਹੁਕਮ ਵੀ ਦਿੱਤਾ ਸੀ।

ਭਾਰਤੀ ਫ਼ੌਜ਼ ਵਲੋਂ ਸ਼ਹੀਦ ਕੀਤੇ ਗਏ ਸਿੱਖ ਬੱਚਿਆਂ, ਬੀਬੀਆਂ, ਨੌਜਵਾਨਾਂ ਤੇ
ਬਜ਼ੁਰਗਾਂ ਦੇ ਕੱਪੜਿਆਂ ਦੀ ਪਛਾਣ ਕਰਦੇ ਹੋਏ ਸਿੱਖ ਪਰਿਵਾਰ ਕਿਉਂਕਿ ਭਾਰਤ ਵੱਲੋਂ
ਕਿਸੇ ਵੀ ਸਿੱਖ ਦੀ ਲਾਸ਼ ਪਰਿਵਾਰਾਂ ਨੂੰ ਨਹੀਂ ਸੀ ਸ਼ੌਂਪੀ ਗਈ।
(ਸ) 6 ਜੂਨ ਸ਼ਾਮ ਦੇ ਸਾਢੇ ਅੱਠ ਵਜੇ 35-36 ਪੇਂਡੂ ਨੌਜੁਆਨ ਇਕ ਕਤਾਰ ਵਿੱਚ ਉੱਪਰ ਨੂੰ ਬਾਹਾਂ ਖੜੀਆਂ ਕਰਾ ਕੇ ਤੋਪ ਦੇ ਗੋਲੇ ਨਾਲ ਉੜਾ ਦਿੱਤੇ ਗਏ (ਬਂਜ਼ਬਾਨੀ ਸ੍ਰ: ਭਾਨ ਸਿੰਘ, ਸਕੱਤਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰ: ਕਰਨੈਲ ਸਿੰਘ ਨਾਗ, ਜਿਨ੍ਹਾਂ ਇਹ ਕਾਰਾ ਹੁੰਦਾ ਅੱਖੀਂ ਡਿੱਠਾ)।

5) ਦਰਬਾਰ ਸਾਹਿਬ ਕੰਪਲੈਕਸ ਅੰਦਰ ਰਹਿੰਦੇ ਗੁਰਦੁਆਰਿਆਂ ਦੇ ਮੁਲਾਜ਼ਮਾਂ ਦੇ ਕੁਆਰਟਰ, ਜੋ ਕੰਪਲੈਕਸ ਵਿੱਚ ਹੀ ਸਨ, ਅੰਦਰ ਜਾ ਕੇ ਸੇਵਾਦਾਰਾਂ ਨੂੰ ਪਕੜ ਕੇ ਮੁਸ਼ਕਾਂ ਬੰਨ੍ਹ ਕੇ ਲਾਂਭੇ ਬਿਠਾ ਦਿੱਤਾ ਗਿਆ, ਇਸਤ੍ਰੀਆਂ ਤੇ ਬੱਚੇ ਬਾਹਰ ਕੱਢ ਦਿੱਤੇ ਗਏ ਅਤੇ ਘਰਾਂ ਦਾ ਕੀਮਤੀ ਸਮਾਨ - ਗਹਿਣਾ-ਗੱਟਾ, ਕੈਸ਼, ਟੈਲੀਵੀਜ਼ਨ ਸੈਟ, ਟੇਪ ਰਿਕਾਰਡਰ, ਘੜੀਆਂ, ਭਾਂਡੇ, ਕਪੜੇ ਅਾਿਦ ਜੋ ਵੀ ਹੱਥ ਲੱਗਾ, ਫੌਜੀ ਉਠਾ ਲੈ ਗਏ। (ਤਸਦੀਕ ਲਈ ਵੇਖੋ ‘ਇੰਡੀਅਨ ਐਕਸਪ੍ਰੈੱਸ’ ਮਿਤੀ 2 ਸਤੰਬਰ 84, ਸਫਾ 1)

ਮੁਲਾਜ਼ਮਾਂ ਨੂੰ ਕਈ ਦਿਨ ਹਿਰਾਸਤ ਵਿੱਚ ਰੱਖ ਕੇ ਅਤੇ ਮਾਰ-ਕੁਟਾਈ (torture) ਕਰਕੇ ਅਤਿਵਾਦੀਆਂ ਦੀ ਸੂਹ ਦੇਣ ਲਈ ਕਿਹਾ ਗਿਆ, ਪਰ ਕੋਈ ਵਿਸ਼ੇਸ਼ ਸੂਹ ਨਾ ਮਿਲਣ ਤੇ ਕਈ ਦਿਨਾਂ ਪਿੱਛੋਂ ਛੱਡੇ ਗਏ। ਕਈ ਹਾਲਾਂ ਭੀ ਹਿਰਾਸਤ ਵਿੱਚ ਦੱਸੇ ਜਾਂਦੇ ਹਨ। ਸਿੰਘ ਸਾਹਿਬ ਭਾਈ ਸੋਹਣ ਸਿੰਘ ਜੀ ਗ੍ਰੰਥੀ ਹਰਿਮੰਦਰ ਸਾਹਿਬ ਦੀਆਂ ਬਾਂਹਾਂ ਬੰਨ੍ਹ ਕੇ ਬਹੁਤ ਮਾਰਿਆ ਗਿਆ। ਕਈਆਂ ਨੂੰ ਕਈ-ਕਈ ਦਿਨ ਭੁੱਖੇ-ਪਿਆਸੇ ਰੱਖਕੇ, ਦਿਨ-ਰਾਤ ਉਨੀਂਦੇ ਅਤੇ ਹੋਰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਕਿ ਉਹ ਅਤਿਵਾਦੀਆਂ ਦੀ ਸੂਹ ਦੇਣ।

6) ਸੰਤ ਭਿੰਡਰਾਂਵਾਲੇ ਦੀ ਟਕਸਾਲ ਦੇ ਬਹੁਤ ਸਾਰੇ ਸ਼ਿੱਸ਼, ਜੋ ਉਨ੍ਹਾਂ ਪਾਸ ਹੀ ਰਹਿੰਦੇ ਅਤੇ ਰੋਜ਼ਾਨਾ ਗੁਰਬਾਣੀ ਦੀ ਸੰਥਿਆ ਲਿਆ ਕਰਦੇ ਸਨ, ਜਿਨ੍ਹਾਂ ਦੀ ਗਿਣਤੀ 100 ਦੇ ਕਰੀਬ ਦੱਸੀ ਗਈ ਹੈ, ਨੂੰ ਬਾਬਾ ਬੁੱਢਾ ਸਾਹਿਬ ਵਾਲੀ ਬੇਰ ਪਾਸ ਕਤਾਰ ਵਿੱਚ ਖੜਾ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ ਕੀ ਤੁਸੀਂ ਖਾਲਿਸਤਾਨ ਲੈਣਾ ਚਾਹੁੰਦੇ ਹੋ? ਪਹਿਲੇ ਸਿਖਿਆਰਥੀ ਨੇ ਇਸ ਸਵਾਲ ਦੇ ਜਵਾਬ ਵਿੱਚ ‘ਬੋਲੇ ਸੋ ਨਿਹਾਲ’ ਤੇ ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਬੁਲਾ ਦਿੱਤਾ, ਜਿਸ ਵਿੱਚ ਬਾਕੀ ਸਾਰੇ ਭੀ ਸ਼ਾਮਿਲ ਹੋਏ। ਇਸ ਦੋਸ਼ ਪਿੱਛੇ ਉਨ੍ਹਾਂ ਸਾਰਿਆਂ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਗਿਆ।

7) 7 ਜੂਨ ਨੂੰ ਸੰਤ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਲਾਸ਼ਾਂ ਨੂੰ ਪਰਕਰਮਾ ਵਿੱਚ ਰੱਖ ਕੇ ਸਾਰਾ ਦਿਨ ਪ੍ਰਦਰਸ਼ਨੀ ਕੀਤੀ ਜਾਂਦੀ ਰਹੀ। ਇਸ ਸਮੇਂ ਸ਼ਹਿਰ ਦੇ ਵਿਸ਼ੇਸ਼ ਹਿੰਦੂਆਂ ਨੂੰ ਅੰਦਰ ਲਿਆ ਕੇ ਇਹ ਲਾਸ਼ਾਂ ਵਿਖਾਈਆਂ ਗਈਆਂ, ਜਿਸ ਤੇ ਉਨ੍ਹਾਂ ਹਿੰਦੂਆਂ ਨੇ ਬਰਫ਼ੀ, ਲੱਡੂ ਅਤੇ ਹੋਰ ਮਿਠਾਈ ਜੋ ਵੀ ਮਿਲੀ, ਸਿਗਰਟ ਤੇ ਸ਼ਰਾਬ ਫੌਜੀਆਂ ਵਿੱਚ ਤਕਸੀਮ ਕੀਤੀ।

8) 7 ਜੂਨ ਨੂੰ ਸਾਰਾ ਕੰਪਲੈਕਸ ਲਾਸ਼ਾਂ ਨਾਲ ਭਰਿਆ ਹੋਇਆ ਸੀ। ਖ਼ਾਸ ਕਰ ਸਰੋਵਰ ਵਿੱਚ ਪੈਰ ਧਰਨ ਨੂੰ ਥਾਂ ਨਹੀਂ ਸੀ ਅਤੇ ਮਾਰੇ ਗਏ ਮਨੁੱਖਾਂ ਇਸਤ੍ਰੀਆਂ ਤੇ ਬੱਚਿਆਂ ਦੇ ਖ਼ੂਨ ਵਗ-ਵਗ ਕੇ ਸਰੋਵਰ ਵਿੱਚ ਪੈ ਜਾਣ ਨਾਲ ਸਰੋਵਰ ਦਾ ਜਲ ਲਾਲ ਸੂਹਾ ਹੋ ਚੁੱਕਾ ਸੀ। ਕਈ ਲਾਸ਼ਾਂ ਸਰੋਵਰ ਵਿੱਚ ਤਰ ਰਹੀਆਂ ਸਨ। ਲਾਸ਼ਾਂ ਉਠਾਉਣ ਲਈ ਅੰਮ੍ਰਿਤਸਰ ਦੇ ਮੁਲਾਜ਼ਮ ਤੇ ਗੈਰ-ਮੁਲਾਜ਼ਮ ਭੰਗੀ ਵਿਸ਼ੇਸ਼ ਦਿਹਾੜੀ ਦੇ ਕੇ ਲਗਾਏ ਹੋਏ ਸਨ, ਜੋ ਇਨ੍ਹਾਂ ਨੂੰ ਟਰੱਕਾਂ ਵਿੱਚ ਲੱਦ ਕੇ ਬਾਹਰ ਲਿਜਾ ਰਹੇ ਸਨ।

9) ਸ੍ਰੀ ਦਰਬਾਰ ਸਾਹਿਬ ਅੰਦਰ ਵਰਤੇ ਇਸ ਘਲੂਘਾਰੇ ਦੀ ਖ਼ਬਰ ਜਿਉਂ-ਜਿਉਂ ਬਾਹਰ ਪਿੰਡਾਂ ਅਤੇ ਹੋਰ ਸ਼ਹਿਰਾਂ ਵਿੱਚ ਜਾ ਰਹੀ ਸੀ, ਲੋਕੀਂ ਜੱਥੇ ਬਣਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤਸਰ ਵੱਲ ਨੂੰ ਆਉਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਦੀ ਹੈਲੀਕਾਪਟਰ ਵੱਲੋਂ ਰਿਪੋਰਟ ਸੰਬੰਧਤ ਫੌਜੀ ਕਰਮਚਾਰੀਆਂ ਨੂੰ ਮਿਲਣ ’ਤੇ ਥਾਉਂ-ਥਾਈਂ ਜੱਥਿਆਂ ਤੇ ਗੋਲੀ ਵਰਸਣੀ ਸ਼ੁਰੂ ਹੋ ਗਈ। ਇਸ ਨਾਲ ਅਣਗਿਣਤ ਆਦਮੀ ਸ਼ਹਿਰ ਤੋਂ ਬਾਹਰ ਕਈ ਥਾਵਾਂ ਤੇ ਮਾਰੇ ਗਏ। ਇਕ ਇਕੱਲੇ ਪਿੰਡ ਦੇ 50, ਦੂਜੇ ਦੇ 60 ਅਤੇ ਜਲੰਧਰ ਤੋਂ ਆ ਰਹੇ ਇਕ ਜੱਥੇ ਤੇ ਰਈਏ ਗੋਲੀ ਚਲਾ ਕੇ 49 ਆਦਮੀ ਮਾਰੇ ਜਾਣ ਦੀ ਰਿਪੋਰਟ ਹੈ। ਇਉਂ ਹੀ ਹੋਰ ਥਾਈਂ ਭੀ ਹੋਇਆ, ਜਿਸ ਦੇ ਸਹੀ ਅੰਕੜੇ ਪ੍ਰਾਪਤ ਨਹੀਂ ਹੋਏ। ਇਸ ਸੰਬੰਧ ਵਿੱਚ ਦੱਸਿਆ ਗਿਆ ਹੈ ਕਿ ਵਾਇਰਲੈਸ ਥਾਉਂਥਾਈ ਭੇਜ ਕੇ ਬਾਹਰ ਪੈਟਰੋਲ ਤੇ ਲੱਗੀਆਂ ਫੌਜੀ ਤੇ ਸੀ.ਆਰ.ਪੀ. ਦੀਆਂ ਟੁਕੜੀਆਂ ਨੂੰ ਇਹ ਹੁਕਮ ਦਿੱਤਾ ਜਾ ਰਿਹਾ ਸੀ ਕਿ ਗਲੀਆਂ-ਬਜ਼ਾਰਾਂ ਵਿੱਚ ਹਰ ਆਦਮੀ ਨੂੰ ਜਾਂ ਕਿਸੇ ਥਾਉਂ ਇਕੱਠੇ ਹੋਏ ਲੋਕਾਂ ਨੂੰ ਜਿੱਥੇ ਭੀ ਵੇਖੋ, ਫੌਰਨ ਗੋਲੀ ਮਾਰ ਦਿਓ। ਇਸਦੀ ਪੁਸ਼ਟੀ ‘ਇੰਡੀਆ ਟੂਡੇ’ ਨੇ ਆਪਣੇ 30 ਜੂਨ 1984 ਦੇ ਪਰਚੇ ਵਿੱਚ ਇਨ੍ਹਾਂ ਸ਼ਬਦਾਂ ਦੁਆਰਾ ਕੀਤੀ ਹੈ, “Shoot at sight anyone on the streets, and at once fire at the mobs.”

ਅਜਿਹੇ ਹੁਕਮ ਜੂਨ 1984 ਵਿੱਚ ਹੀ ਨਹੀਂ ਦਿੱਤੇ ਗਏ ਸਨ, ਸਗੋਂ ਦਰਬਾਰ ਸਾਹਿਬ ਦੇ ਵਾਕਿਆ ਤੋਂ ਤਿੰਨ ਮਹੀਨੇ ਪਿੱਛੋਂ ਭੀ ਫੌਜ ਦੇ ਨਾਮ ਅਜਿਹੇ ਫਿਰਕੂ ਹੁਕਮ (circular) ਜਾਰੀ ਕੀਤੇ ਜਾਂਦੇ ਰਹੇ, ਜੋ ਅੰਮ੍ਰਿਤਧਾਰੀ ਸਿੱਖਾਂ ਬਾਰੇ ਹੀ ਸਨ। ਪੜ੍ਹੋ ‘ਇੰਡੀਅਨ ਐਕਸਪ੍ਰੈਸ’ ਮਿਤੀ 18 ਸਤੰਬਰ 1984 ਦੇ ਸਫ਼ਾ 7 ਤੇ ‘ਰੋਲ ਆਫ਼ ਆਰਮੀ’ ਦੇ ਸਿਰਲੇਖ ਹੇਠ ਨੀਚੇ ਦਰਜ ਸਤਰਾਂ :

"A recent circular issued to the units by way of 'baatcheet' describes all 'amrithdaris' as dangerous people, pledged to commit murder, arson and acts of terrorism. Photocopies of this circular have found their way out of the Army.''

ਅਰਥਾਤ : ‘‘ਹੁਣੇ ਜਿਹੇ ਯੂਨਿਟਾਂ (ਫੌਜੀ ਦਸਤਿਆਂ) ਨੂੰ ‘ਬਾਤਚੀਤ’ ਨਾਂ ਦੇ ਇਕ ਸਰਕੁਲਰ ਰਾਹੀਂ ਸਮੂਹ ਅੰਮ੍ਰਿਤਧਾਰੀਆਂ ਦੇ ਖ਼ਤਰਨਾਕ ਹੋਣ ਦੀ ਚੇਤਾਵਨੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਕਤਲ, ਸਾੜ-ਫੂਕ ਅਤੇ ਹੋਰ ਖ਼ਤਰੇ ਵਾਲੇ ਕੰਮ ਕਰਨ ਦੀਆਂ ਕਸਮਾਂ ਖਾਧੀਆਂ ਹੋਈਆਂ ਹਨ। ਇਸ ਸਰਕੁਲਰ ਦੀ ਇਕ ਫੋਟੋਕਾਪੀ ਕਿਵੇਂ ਨ ਕਿਵੇਂ ਫ਼ੌਜ ਤੋਂ ਬਾਹਰ ਨਿਕਲ ਗਈ ਹੈ।’’

ਇਸ ਦੀ ਤਸਦੀਕ 13 ਜੁਲਾਈ ਨੂੰ ਅੰਮ੍ਰਿਤਸਰ ਦੇ ਨਜ਼ਦੀਕ ਦੇ ਕਈ ਪਿੰਡਾਂ ਵਿੱਚ ਜਾ ਕੇ ਅਸੀਂ ਖ਼ੁਦ ਕੀਤੀ ਸੀ। ਸਾਨੂੰ ਦੱਸਿਆ ਗਿਆ ਸੀ ਕਿ ਪਿੰਡਾਂ ਵਿੱਚ ਪੈਟਰੋਲ ਕਰਦੇ ਫੌਜੀ ਤੇ ਸੀ.ਆਰ.ਪੀ. ਦੇ ਆਦਮੀਆਂ ਨੂੰ ਹੁਕਮ ਸੀ ਕਿ ਕਾਲੀ ਪਗੜੀ ਜਾਂ ਖੱਟੇ ਪਟਕੇ ਵਾਲਾ ਕਿਰਪਾਨਧਾਰੀ ਸਿੱਖ ਜਿੱਥੇ ਵੀ ਵੇਖੋ, ਸ਼ੂਟ ਕਰ ਦਿਉ। ਚੁਨਾਂਚਿ ਕਈ ਸਿੱਖਾਂ ਦੇ ਇਸ ਤਰ੍ਹਾਂ ਮਾਰੇ ਗਏ ਹੋਣ ਦੀ ਖ਼ਬਰ ਭੀ ਪਿੰਡਾਂ ਤੋਂ ਸਾਨੂੰ ਮਿਲੀ ਸੀ। ਇਨ੍ਹਾਂ ਪਿੰਡਾਂ ਵਿੱਚ ਉਸ ਦਿਨ ਤੱਕ ਸੀ.ਆਰ.ਪੀ. ਦੀਆਂ ਚੌਕੀਆਂ ਕਾਇਮ ਸਨ ਅਤੇ ਵਿਸ਼ੇਸ਼ ਥਾਵਾਂ ਅਤੇ ਸੜਕਾਂ ਦੇ ਮੋੜਾਂ ਤੇ ਰਾਈਫਲਾਂ ਦਾ ਪਹਿਰਾ ਅਸੀਂ ਆਪਣੀ ਅੱਖੀਂ ਵੇਖਿਆ।

ਅੰਮ੍ਰਿਤਸਰ ਦੇ ਇਲਾਕੇ ਵਿੱਚ ਇਸ ਗੱਲ ਦੀ ਭੀ ਚਰਚਾ ਸੀ ਕਿ ਸਰਕਾਰ ਹਰ ਨੌਜੁਆਨ ਸਿੱਖ ਨੂੰ ਅਤਿਵਾਦੀ ਸਮਝਦੀ ਹੈ। ਇਸਲਈ ਕੇਂਦਰ ਵੱਲੋਂ ਇਹ ਹੁਕਮ ਹੈ ਕਿ ਵੀਹ ਤੋਂ ਪੈਂਤੀ ਸਾਲ ਦੇ ਸਿੱਖਾਂ ਦਾ ਜਿੱਥੋਂ ਤੱਕ ਭੀ ਹੋ ਸਕੇ, ਸਫ਼ਾਇਆ ਕਰ ਦਿੱਤਾ ਜਾਵੇ। ਕਿਉਂਕਿ ਐਸਾ ਕਰਕੇ ਹੀ ਸਿੱਖਾਂ ਦੀ ਵੱਖਵਾਦੀ ਜਾਂ ਖਾਲਿਸਤਾਨੀ ਲਹਿਰ ਨੂੰ ਕੁਚਲਿਆ ਜਾ ਸਕਦਾ ਹੈ। ਇਸ ਨਾਲ ਘੱਟੋ-ਘੱਟ ਵੀਹ ਪੰਝੀ ਸਾਲ ਤਾਂ ਸਿੱਖ ਚੁੱਪ ਹੋ ਜਾਣਗੇ।

ਸੰਨ 1710 ਵਿੱਚ ਮੁਗਲ ਬਹਾਦਰ ਸ਼ਾਹ ਨੇ ਅਤੇ ਇਸ ਉਪਰੰਤ ਜ਼ਕਰੀਆ ਖ਼ਾਨ ਗਵਰਨਰ ਲਾਹੌਰ ਨੇ ਹੁਕਮ ਜਾਰੀ ਕੀਤੇ ਸਨ ਕਿ ਜਿੱਥੇ ਵੀ ਕੋਈ ਸਿੱਖ ਵੇਖੋ, ਕਤਲ ਕਰ ਦਿਉ। ਕੀ ਭਾਰਤ ਦੀ ਅੱਜ ਦੀ ‘ਸੈਕੂਲਰ’ ਸਰਕਾਰ ਦੇ ਉੱਪਰ ਵਰਣੇ ਸਰਕੁਲਰ ਬਹਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦ ਹੁਕਮਾਂ ਤੋਂ ਘੱਟ ਵੁੱਕਤ ਰੱਖਦੇ ਹਨ?

ਸਿੱਖ ਧਰਮ ਧਾਰਨ ਕਰਨ ਵਾਲੇ ਹਰ ਮਨੁੱਖ ਲਈ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੁੰਦਾ ਹੈ। ਕੀ ਸਰਕਾਰ ਦੀ ਨਜ਼ਰ ਵਿੱਚ ਹਰ ਸਿੱਖ ਇਕ ਖਤਰਨਾਕ ਅਤਿਵਾਦੀ ਹੈ? ਕੀ ਸਰਕਾਰ ਅਜਿਹੇ ਸਰਕੁਲਰਾਂ ਦਾ ਭੈ ਦੇ ਕੇ ਸਿੱਖਾਂ ਨੂੰ ਅੰਮ੍ਰਿਤਧਾਰੀ ਸਰੂਪ ਧਾਰਨ ਕਰਨ ਤੋਂ ਵਰਜਣਾ ਚਾਹੁੰਦੀ ਹੈ? ਕੀ ਸਿੱਖਾਂ ਦੇ ਇਹ ਕਹਿਣਾ ਦਾ ਕੀ ਸਿੱਖ ਹਿੰਦੂ ਨਹੀਂ ਬਲਕਿ ਇਕ ਵੱਖਰੀ ਕੌਮ ਹਨ, ਦਾ ਇਹ ਜਵਾਬ ਤਾਂ ਨਹੀਂ? ਕੀ ਸਿੱਖ ਸੋਚਣਗੇ ਅਤੇ ਸਿੱਖ ਸਰੂਪ ਦੀ ਮਹਾਨਤਾ ਨੂੰ ਸਮਝਣਗੇ?

10) ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਸ੍ਰੀ ਹਰਿਮੰਦਰ ਤੇ ਅਕਾਲ ਤਖ਼ਤ ਸਾਹਿਬ ਅਤੇ ਸਰੋਵਰ ਦੀ ਪਰਕਰਮਾ ਅੰਦਰ ਜਾਣ ਸਮੇਂ ਫੌਜੀਆਂ ਨੇ ਬੂਟ ਪਹਿਨੇ ਹੋਏ ਸਨ, ਪਰ ਉਨ੍ਹਾਂ ਦਾ ਦਰਬਾਰ ਸਾਹਿਬ ਦੇ ਸਾਰੇ ਕੰਪਲੈਕਸ ਅੰਦਰ ਬੀੜੀਆਂ ਪੀਂਦੇ ਹੋਣਾ ਭੀ ਸਿੱਧ ਹੈ। ਜਦੋਂ ਸ੍ਰ: ਗੁਰਚਰਨ ਸਿੰਘ ਟੌਹੜਾ ਤੇ ਜੱਥੇਦਾਰ ਲੌਂਗੋਵਾਲ ਨੂੰ ਪਕੜਨ ਉਪਰੰਤ ਇਕ ਕਮਰੇ ਵਿੱਚ ਬਿਠਾਇਆ ਗਿਆ ਤਾਂ ਇਕ ਫੌਜੀ ਉਨ੍ਹਾਂ ਦੇ ਦਰਵਾਜ਼ੇ ਮੂਹਰੇ ਸਿਗਰਟ ਪੀਣ ਲੱਗ ਗਿਆ। ਟੌਹੜਾ ਜੀ ਦੇ ਰੋਕਣ ਅਤੇ ਇਹ ਕਹਿਣ ਤੇ ਕਿ ਏਥੇ ਸਿਗਰਟ ਪੀਣਾ ਮਨ੍ਹਾਂ ਹੈ, ਉਸ ਫੌਜੀ ਨੇ ਟੌਹੜੇ ਨੂੰ ਕਿਹਾ, ‘‘ਬੂੜ੍ਹੇ ਚੁੱਪ ਰਹਿ, ਗੋਲੀ ਮਾਰ ਦੂੰਗਾ।’’

11) ਸਰਕਾਰ ਵੱਲੋਂ ਜਾਰੀ ਕੀਤਾ ਵ੍ਹਾਈਟ ਪੇਪਰ ਕਹਿੰਦਾ ਹੈ ਕਿ ਫੌਜੀ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਫੌਜ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਲੋਕ ਬਾਹਰ ਆਉਣਾ ਚਾਹੁੰਦੇ ਹਨ, ਉਹ ਨਿਕਲ ਆਉਣ। ਜਦੋਂ ਜਨਰਲ ਅਰੋੜਾ ਨੂੰ ਦੱਸਿਆ ਗਿਆ ਕਿ ਜਨਰਲ ਬਰਾੜ ਨੇ 5 ਜੂਨ ਨੂੰ ਲੋਕਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਸੀ, ਤਾਂ ਜਵਾਬ ਵਿੱਚ ਜਨਰਲ ਅਰੋੜਾ ਨੇ ਕਿਹਾ ਸੀ : ‘‘ਠੀਕ, ਉਹ ਗੋਲੀਆਂ ਰਾਹੀਂ ਅਪੀਲ ਕਰ ਰਿਹਾ ਸੀ। ਉਹ ਗੋਲੀ ਵੀ ਚਲਾਉਂਦਾ ਤੇ ਕਹਿੰਦਾ ਸੀ, ‘ਜੇ ਤੁਸੀਂ ਬਾਹਰ ਨਹੀਂ ਆਉਂਦੇ ਤਾਂ ਇਹ ਕੁਝ ਹੈ ਜੋ ਅਸੀਂ ਤੁਹਾਡੇ ਨਾਲ ਕਰਨ ਲੱਗੇ ਹਾਂ।’ ਉਹ ਫੌਜ ਦੀ ਤਾਕਤ ਲੋਕਾਂ ਪ੍ਰਤੀ ਜਤਾਉਣਾ ਚਾਹੁੰਦਾ ਸੀ।’’ (‘ਸਮਾਚਾਰ’, ਮੁੰਬਈ 23-29 ਅਗਸਤ 84)।

ਜਨਰਲ ਨੇ ਇਹ ਵੀ ਕਿਹਾ ਕਿ ਗੋਲੀ ਵਰਸਣੀ 3, 4 ਜੂਨ ਤੋਂ ਸ਼ੁਰੂ ਹੋ ਗਈ ਸੀ ਤਾਂ 5 ਜੂਨ ਦੀ ਬਾਹਰ ਆ ਜਾਣ ਲਈ ਲੋਕਾਂ ਪ੍ਰਤੀ ਕੀਤੀ ਅਪੀਲ ਦੇ ਕੀ ਅਰਥ ਰਹਿ ਜਾਂਦੇ ਹਨ।

ਵ੍ਹਾਈਟ ਪੇਪਰ ਇਹ ਵੀ ਕਹਿੰਦਾ ਹੈ ਕਿ ਫੌਜ ਨੇ ਕਿਸੇ ਜ਼ਨਾਨੀ ਜਾਂ ਬੱਚੇ ਨੂੰ ਨਹੀਂ ਮਾਰਿਆ। ਇਹ ਕੋਰੇ ਝੂਠ ਹਨ। ਜ਼ਨਾਨੀਆਂ ਦਾ ਮਾਰਿਆ ਜਾਣਾ ਤਾਂ ਇਕ ਪਾਸੇ ਰਿਹਾ, ਚਸ਼ਮਦੀਦ ਗਵਾਹਾਂ ਅਨੁਸਾਰ ਉਨ੍ਹਾਂ ਦੀਆਂ ਗੋਦੀਆਂ ਵਿਚੋਂ ਬੱਚੇ ਖੋਹੇ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਗੋਲੀਆਂ ਮਾਰੀਆਂ ਗਈਆਂ।

12) ਜ਼ਹਿਰੀਲੀ ਗੈਸ, ਜਿਸ ਦਾ ਜੰਗਾਂ ਸਮੇਂ ਵਰਤਿਆ ਜਾਣਾ ਭੀ ਅੰਤਰ-ਰਾਸ਼ਟਰੀ ਫੈਸਲਿਆਂ ਅਨੁਸਾਰ ਮਨ੍ਹਾਂ ਹੈ, ਦੇ ਇਸ ਸੰਕਟ ਸਮੇਂ ਵਰਤੇ ਜਾਣ ਦੀਆਂ ਭੀ ਰਿਪੋਰਟਾਂ ਮਿਲੀਆਂ ਹਨ। ਭਾਈ ਜੋਗਿੰਦਰ ਸਿੰਘ ਵੇਦਾਂਤੀ ਅਨੁਸਾਰ ਜ਼ਹਿਰੀਲੀ ਗੈਸ ਦਾ ਪਹਿਲਾ ਗੋਲਾ ਅਕਾਲ ਤਖ਼ਤ ਸਾਹਿਬ ’ਤੇ ਸੁੱਟਿਆ ਗਿਆ।

- - ----

ਜਿਸ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜੀ ਹੱਲਾ ਹੋਇਆ, ਪੰਜਾਬ ਅੰਦਰ 36 ਹੋਰ ਇਤਿਹਾਸਕ ਗੁਰਦੁਆਰਿਆਂ ਅੰਦਰ ਫੌਜ ਦਾਖ਼ਲ ਹੋਈ। ਭਾਵੇਂ ਕਹਿਣ ਨੂੰ ਉਨ੍ਹਾਂ ਦਾ ਇਉਂ ਕਰਨ ਦਾ ਮੰਤਵ ਅਤਿਵਾਦੀਆਂ ਦੀ ਹੀ ਢੂੰਡ ਸੀ, ਪਰੰਤੂ ਕਈ ਥਾਂਈ ਜਿਵੇਂ ਮੁਕਤਸਰ ਸਾਹਿਬ, ਤਰਨ ਤਾਰਨ ਅਤੇ ਗੁਰਦੁਆਰਾ ਦੁਖ ਨਿਵਾਰਨ ਪਟਿਆਲਾ ਅੰਦਰ ਇਸ ਤੋਂ ਘੱਟ ਨਹੀਂ ਗੁਜ਼ਰੀ।

4 ਜੂਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਪੰਚਮੀ ਦਾ ਮੇਲਾ ਸੀ, ਇਲਾਕੇ ਵਿਚੋਂ ਪੰਚਮੀ ਦੇ ਇਸ਼ਨਾਨ ਲਈ ਅਨੇਕ ਮਾਈ-ਭਾਈ ਇਕੱਠੇ ਸਨ। ਉਸ ਦਿਨ ਪੰਜਾਬ ਭਰ ਅੰਦਰ ਕਰਫਿਊ ਲੱਗੇ ਹੋਣ ਕਾਰਨ ਇਹ ਲੋਕ ਬਾਹਰ ਨ ਨਿਕਲ ਸਕੇ। ਸ਼ਾਮ ਤੱਕ ਗੁਰਦੁਆਰੇ ਦਾ ਸਾਰਾ ਥਾਂ-ਸਰਾਏ, ਲੰਗਰ, ਸਰੋਵਰ ਆਦਿ-ਫੌਜੀ ਘੇਰੇ ਵਿੱਚ ਆ ਚੁੱਕਾ ਸੀ, ਜਿਸ ਪਾਸ ਆਰਮਰਡ ਗੱਡੀਆਂ, ਟੈਂਕ, ਮਸ਼ੀਨ ਗੰਨਾਂ ਤੇ ਹੋਰ ਅਸਲਾ ਮੌਜੂਦ ਸੀ। ਪੰਜਾਬ ਅੰਦਰ 36 ਇਤਿਹਾਸਕ ਗੁਰਦੁਆਰਿਆਂ ਤੇ ਇਕੋ ਵਕਤ ਤੇ ਕਾਰਵਾਈ ਇਕ-ਸਾਰ ਹੋਣੀ ਦੱਸਦਾ ਹੈ ਕਿ ਇਹ ਸਾਰਾ ਕੁਝ ਪਹਿਲੇ ਤੋਂ ਮਿੱਥਿਆ ਜਾ ਚੁੱਕਾ (pre-planned) ਹੋਇਆ ਸੀ।

5 ਜੂਨ ਨੂੰ 25-26 ਆਦਮੀਆਂ, ਜੋ ਕਈ ਲੁਕਵੀਆਂ ਥਾਵਾਂ ਤੋਂ ਫੜੇ ਗਏ ਸਨ, ਦੀ ਸਖ਼ਤੀ ਨਾਲ ਪੁੱਛਭਾਲ ਤੇ ਤਲਾਸ਼ੀ ਲਈ ਗਈ, ਕਿਸੇ ਪਾਸੋਂ ਕੁਝ ਨਹੀਂ ਨਿਕਲਿਆ। ਤਿੰਨ-ਚਾਰ ਆਦਮੀਆਂ, ਜਿਨ੍ਹਾਂ ਆਪਣੇ identity (ਸ਼ਨਾਖ਼ਤੀ) ਕਾਰਡ ਜਾਂ ਕੋਈ ਹੋਰ ਅਜਿਹਾ ਸਬੂਤ ਦਿੱਤਾ, ਦੀਆਂ ਮੁਸ਼ਕਾਂ ਬੰਨ੍ਹ ਕੇ ਇਕ ਕਮਰੇ ਅੰਦਰ ਬੰਦ ਕੀਤਾ ਗਿਆ। ਬਾਕੀ ਦੇ 22 ਆਦਮੀਆਂ ਬਾਬਤ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਅਤਿਵਾਦੀ ਹੋਣ ਦਾ ਦੋਸ਼ ਲਗਾ ਕੇ ਗੁਰਦੁਆਰੇ ਦੇ ਪਿਛਲੇ ਬੰਨ੍ਹੇ ਸਾਈਕਲ-ਸਟੈਂਡ ਵੱਲ ਲੈ ਜਾ ਕੇ ਇਕ ਕੰਧ ਨਾਲ ਖੜਾ ਕਰਕੇ ਗੋਲੀ ਮਾਰ ਦਿੱਤੀ ਗਈ।

ਯੂ.ਪੀ. ਤੋਂ ਦੁੱਖ ਨਿਵਾਰਨ ਦੇ ਇਸ਼ਨਾਨ ਲਈ ਆਏ ਇਕ ਜੋੜੇ, ਤੀਵੀਂ-ਮਰਦ ਨੂੰ ਫੜ ਲਿਆ ਗਿਆ। ਉਨ੍ਹਾਂ ਵੱਲੋਂ ਬਹੁਤ ਵਾਵੇਲਾ ਕਰਨ ਅਤੇ ਆਪਣਾ ਥਾਂ-ਟਿਕਾਣਾ ਦੱਸਣ ਦੇ ਬਾਵਜੂਦ ਆਦਮੀ ਨੂੰ ਮਾਰ ਦਿੱਤਾ ਗਿਆ ਅਤੇ ਜ਼ਨਾਨੀ ਪੰਜ ਦਿਨ ਗੁਰਦੁਆਰੇ ਬੈਠੀ ਰੋਂਦੀ-ਕੁਰਲਾਂਦੀ ਰਹੀ।

ਏਥੇ ਮਾਰੇ ਗਏ ਆਦਮੀਆ ਦੀਆਂ ਲਾਸ਼ਾਂ ਵਿਚੋਂ 22 ਅਤੇ 45 ਲਾਸ਼ਾਂ ਦੇ ਦੋ ਢੇਰ ਟਰੱਕਾਂ ਵਿੱਚ ਪਾਕੇ ਮਾਡਲ ਟਾਊਨ, ਪਟਿਆਲੇ ਲਾਗੇ ਪਿੰਡ ਬਡੂੰਗਰ ਦੀ ਸ਼ਮਸ਼ਾਨ-ਭੂਮੀ ਵਿੱਚ ਜਲਾ ਦਿੱਤੇ ਗਏ ਦੱਸੇ ਜਾਂਦੇ ਹਨ, ਜਿਸ ਲਈ ਲੋੜੀਂਦੀ ਲਕੜੀ ਗੁਰਦੁਆਰੇ ਦੇ ਲੰਗਰ ਦੇ ਸਟਾਕ ਤੋਂ ਲਿਆਂਦੀ ਗਈ। ਲਾਸ਼ਾਂ ਦੇ ਚਾਰ ਟਰੱਕ ਘਣੌਰ ਵਾਲੀ ਸੜਕ ਦੇ ਰਸਤੇ ਹਰਿਆਣੇ ਏਰੀਏ ਵਿੱਚ ਲਿਜਾਏ ਗਏ ਦੱਸੇ ਜਾਂਦੇ ਹਨ। ਜਿਸ ਸੜਕ ਤੋਂ ਇਹ ਲੰਘੇ, ਉਸ ਤੇ ਕਈ ਥਾਈਂ ਵਗੇ ਲਹੂ ਦੇ ਨਿਸ਼ਾਨ ਕਈ ਦਿਨ ਪਿਛੋਂ ਤੱਕ ਵੇਖੇ ਜਾਂਦੇ ਰਹੇ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਲਾਸ਼ਾਂ ਵਿੱਚ ਕਈ ਫੱਟੜ ਵੀ ਸਨ, ਜਿਨ੍ਹਾਂ ਦਾ ਖ਼ੂਨ ਸਾਰਾ ਰਸਤਾ ਵਗਦਾ ਗਿਆ (ਅਜਿਹੇ ਫੱਟੜਾਂ ਦੇ ਮੁਰਦਾ ਲਾਸ਼ਾਂ ਵਿੱਚ ਸ਼ਾਮਿਲ ਕੀਤੇ ਜਾਣ ਦੀ ਇਕ ਰਿਪੋਰਟ ਗੁਰੂ ਤੇਗ ਬਹਾਦਰ ਹਸਪਤਾਲ, ਅੰਮ੍ਰਿਤਸਰ ਦੇ ਮੁਰਦਾਖ਼ਾਨੇ ਤੋਂ ਵੀ ਮਿਲੀ ਸੀ, ਜਿੱਥੇ ਸੰਬੰਧਤ ਕਰਮਚਾਰੀਆਂ ਨੇ ਲਾਸ਼ਾਂ ਵਿਚੋਂ ਇਕ ਫੱਟੜ ਕੱਢ ਕੇ ਉਸ ਦੀ ਰਿਪੋਰਟ ਦੇਣ ਉਪਰੰਤ ਉਸਨੂੰ ਹਸਪਤਾਲ ਦਾਖ਼ਲ ਕੀਤਾ)।
 
3 ਜੂਨ 1984 ਦਾ ਦਿਨ ਆਇਆ, ਪੰਜਾਬ ਦਾ ਬਾੱਰਡਰ ਸੀਲ ਕਰ ਦਿੱਤਾ ਗਿਆ, ਅੱਜ ਸ਼ਹੀਦਾ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰੁਪੁਰਬ ਦਾ ਦਿਨ ਹੈ, ਭਾਰਤੀ ਫੌਜ ਵੱਲੋ ਸਵੇਰੇ 9:30 ਵਜੇ ਤੋਂ ਲੈਕੇ 11:30 ਵਜੇ ਤਕ ਸਿਰਫ 2 ਘੰਟੇ ਕਰਫਿਊ ਵਿੱਚ ਢਿੱਲ ਦਿੱਤੀ ਗਈ । ਇਹ ਇੱਕ ਐਸਾ ਕਰਫਿਊ ਸੀ ਜਿੱਸ ਵਿੱਚ ਸਿੱਖ ਸ਼ਰਧਾਲੂ ਦਰਬਾਰ ਸਾਹਿਬ ਅੰਦਰ ਆ ਤਾ ਸਕਦੇ ਨੇ ਪਰ ਬਾਹਰ ਜਾਣ ਦੀ ਜ਼ਾਲਮ ਹਕੂਮਤ ਵੱਲੋ ਕਿਸੇ ਨੂੰ ਇਜਾਜ਼ਤ ਨਹੀਂ ਹੈ । ਗੁਰੂ ਰਾਮਦਾਸ ਸਾਹਿਬ ਸਰਾ ਅਤੇ ਗੁਰੂ ਨਾਨਕ ਨਿਵਾਸ ਸਿੱਖ ਸੰਗਤਾ ਦੇ ਨਾਲ ਪੂਰੀ ਤਰਾ ਭਰ ਗਏ।
ਜੇ ਆਪ ਜੀ ਨੂੰ ਯਾਦ ਹੋਵੇ ਜਦੋ 1999 ਵਿੱਚ ਕਾਰਗਿਲ ਦੀ ਜੰਗ ਹੋਈ ਤਾ ਭਾਰਤੀ ਫੌਜ ਵੱਲੋ 13 ਜੁਲਾਈ ਤੋ ਲੈ ਕੇ 16 ਜੁਲਾਈ ਤਕ ਚਾਰ ਦਿਨ ਘੁਸਪੈਠੀਆ ਨੂੰ ਦਿੱਤੇ ਗਏ ਕਿ ਉਹ ਆਪਣੇ ਹਥਿਆਰਾ ਸਮੇਤ ਕਾਰਗਿਲ ਦੀ ਧਰਤੀ ‘ਚੋ ਬਾਹਰ ਚਲੇ ਜਾਣ ਉਹਨਾ ਨੂੰ ਕੁੱਝ ਵੀ ਨਹੀਂ ਕਿਹਾ ਜਾਵੇਗਾ, ਪਰ ਆਪਣਾ ਆਪਾ ਵਾਰ ਕੇ ਹਿੰਦੁਸਤਾਨ ਨੂੰ ਆਜ਼ਾਦੀ ਦਾ ਸੁਖ ਦੇਣ ਵਾਲੇ ਸਿੱਖਾ ਨੂੰ 4 ਦਿਨ ਤਾ ਕੀ 4 ਘੰਟਿਆ ਦੀ ਵੀ ਮੋਹਲਤ ਨਹੀਂ ਦਿੱਤੀ ਗਈ ।ਹਿੰਦੁਸਤਾਨ ਦੀ ਜ਼ਾਲਮ ਹਕੂਮਤ ਨੇ ਇਹ ਪੱਕੀ ਸੋਚ ਬਣਾ ਲਈ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆ ਸੰਗਤਾ ਨੂੰ ਸਮੂਹਿਕ ਰੂਪ ਵਿੱਚ ਮੌਤ ਦੀ ਨੀਂਦ ਕਿਵੇ ਸੁਲਾਉਣਾ ਹੈ । ਸ਼ਾਮ ਪੈਣ ਤੋ ਪਹਿਲਾ ਲੈਫਟੀਨੈਟ ਜਨਰਲ ਕੇ ਸੁੰਦਰ ਜੀ ਅਤੇ ਜਨਰਲ ਆਰ ਐਸ ਦਿਆਲ ਇਹ ਸਾਰੇ ਵੀ ਆਪਣਿਆ ਸਾਥੀਆ ਸਮੇਤ ਅੰਮ੍ਰਿਤਸਰ ਸਾਹਿਬ ਪਹੁੰਚ ਗਏ

 
ਗੁਰੂ ਕੀਆਂ ਲਾਡਲੀਆਂ ਪੁੱਤਰੀਆਂ -ਸਿੰਘਣੀਆਂ ਦਾ ਜੋਸ਼ ਤੇ ਜ਼ਜਬਾ ਵੀ ਕਿਸੇ ਤੋ ਘੱਟ ਨਹੀ ਸੀ , 6 ਜੂਨ 1984 ਨੂੰ ਹਥਿਆਰ ਬੰਦ ਹੋ ਕੇ ਭਾਰਤੀ ਫੌਜ਼ ਨਾਲ ਜੂਝ ਕੇ ਸ਼ਹੀਦੀ ਪਾਉਣ ਵਾਲੀਆ ਬੀਬੀ ਉਪਕਾਰ ਕੌਰ ਜੀ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਜੀ |||||||


 


ਘੱਲੂਘਾਰਾ ਜੂਨ 1984

4. ਜੂਨ
4 ਜੂਨ ਨੂੰ ਅੰਮ੍ਰਿਤ ਵੇਲੇ ਜਦ ਸ੍ਰੀ ਦਰਬਾਰ ਸਾਹਿਬ ਅੰਦਰ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤਾਂ ਚਾਰ ਵਜੇ ਦੇ ਕਰੀਬ ਫ਼ੌਜੀ ਮਸ਼ੀਨਗੰਨਾਂ ਨੇ ਅਚਾਨਕ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਵੱਡੀਆਂ ਅਤੇ ਭਾਰੀ 105 ਐਮ. ਐਮ. ਗੰਨਾਂ ਬੀੜੀ ਫ਼ੌਜ ਦੇ ਮੁੱਖ ਜੰਗੀ ਟੈਂਕ ਵਿਜੰਤਾ, ਭਾਰੀ ਜੰਗੀ ਤੋਪਖ਼ਾਨਾ ਅਤੇ ਬਖ਼ਤਰਬੰਦ ਗੱਡੀਆਂ ਕੰਪਲੈਕਸ ਦੇ ਦੁਆਲੇ ਇਉਂ ਬੀੜੇ ਗਏ ਸਨ ਜਿਵੇਂ ਫ਼ੌਜ ਨੇ ਕਿਸੇ ਦੁਸ਼ਮਣ ਦੇਸ਼ ਨਾਲ ਜੰਗ ਲੜਨੀ ਹੋਵੇ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੋਰਚਿਆਂ ਵਿਚ ਡੱਟੇ ਹੋਏ ਜੁਝਾਰੂ ਸਿੰਘਾਂ ਕੋਲ ਵੱਧ ਤੋਂ ਵੱਧ ਐਲ.ਐਮ.ਜੀ. ਰਾਈਫ਼ਲਾਂ ਅਤੇ ਕਾਰਬਾਈਨਾਂ ਜਿਹੇ ਸਧਾਰਨ ਹਥਿਆਰ ਹੀ ਸਨ। ਪਰ ਫਿਰ ਵੀ ਉਨ੍ਹਾਂ ਦਾ ਮਨੋਬਲ ਬਹੁਤ ਉੱਚਾ ਸੀ ਅਤੇ ਉਹ ਬਹਾਦਰ ਯੋਧੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ, ਗੁਰਸਿੱਖੀ ਅਣਖ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੇ ਆਖਰੀ ਸਾਹਾਂ ਤੱਕ ਡਟੇ ਰਹਿਣ ਲਈ ਵਚਨਬੱਧ ਸਨ।

4 ਜੂਨ ਦੀ ਸਵੇਰ ਭਾਰਤੀ ਫ਼ੌਜਾਂ ਨੇ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ ਸਥਿਤ ਅਠ੍ਹਾਰਵੀਂ ਸਦੀ ਦੇ ਇੱਟਾਂ ਨਾਲ ਬਣੇ ਬੁਰਜ 'ਇਤਿਹਾਸਕ ਰਾਮਗੜ੍ਹੀਆ ਬੁੰਗਿਆਂ' ਅਤੇ ਗੁਰੂ ਰਾਮਦਾਸ ਸਰਾਂ ਦੇ ਪਿੱਛੇ ਸਥਿਤ ਪਾਣੀ ਦੀ ਟੈਂਕੀ ਉੱਪਰ ਤੋਪਾਂ ਨਾਲ ਭਾਰੀ ਬੰਬਾਰੀ ਕੀਤੀ। ਕੰਪਲੈਕਸ ਦੇ ਨਾਲ ਲੱਗਦੇ ਘਰਾਂ ਅਤੇ ਦੁਆਲੇ ਸਥਿਤ ਇਮਾਰਤਾਂ ਉੱਪਰ ਵੀ ਭਾਰੀ ਬੰਬਾਰੀ ਕੀਤੀ ਗਈ। ਭਾਰੀ ਤੋਪਖ਼ਾਨਾ, ਜੋ ਕੇਵਲ ਖੁੱਲ੍ਹੀ ਮੈਦਾਨੀ ਲੜਾਈ ਵਿਚ ਹੀ ਵਰਤਿਆ ਜਾਂਦਾ ਹੈ, ਵੀ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਬਾਹ ਕਰਨ ਕਰਨ ਲਈ ਵਰਤੋਂ ਵਿਚ ਲਿਆਂਦਾ ਗਿਆ ਅਤੇ 25 ਦੇ ਕਰੀਬ ਮਾਰੂ ਪਾਊਂਡਰ ਗੋਲੇ ਉਨ੍ਹਾਂ 'ਤੇ ਦਾਗੇ ਗਏ। ਨਤੀਜੇ ਵਜੋਂ ਕੰਪਲੈਕਸ ਦੇ ਦੁਆਲੇ ਦੀਆਂ ਇਮਾਰਤਾਂ ਢਹਿ-ਢੇਰੀ ਹੋ ਕੇ ਮਲਬਾ ਬਣ ਗਈਆਂ। ਬੁੰਗੇ ਅਤੇ ਪਾਣੀ ਦੀ ਟੈਂਕੀ ਨੂੰ ਉਨ੍ਹਾਂ ਉੱਪਰ ਮੌਜੂਦ ਸਿੰਘਾਂ ਸਮੇਤ ਉਡਾ ਦਿੱਤਾ ਗਿਆ ਅਤੇ ਉਨ੍ਹਾਂ ਸਿੰਘਾਂ ਦੇ ਸਰੀਰ ਟੁਕੜੇ-ਟੁਕੜੇ ਹੋ ਕੇ ਦੂਰ-ਦੂਰ ਤੱਕ ਖਿੱਲਰ ਗਏ। ਭਾਰਤੀ ਫ਼ੌਜ ਦੀ ਬੰਬਾਰੀ ਏਨੀ ਪ੍ਰਚੰਡ, ਕਰੂਰ ਅਤੇ ਵਹਿਸ਼ੀਆਨਾ ਸੀ ਕਿ ਇਹਨਾਂ ਇਮਾਰਤਾਂ ਵਿਚਲਾ ਕੋਈ ਇੱਕ ਵੀ ਜੁਝਾਰੂ ਸਿੰਘ ਤੇ ਕੋਈ ਵੀ ਯਾਤਰੂ ਜਿਊਂਦਾ ਨਾ ਬਚਿਆ। ਘਿਰੇ ਹੋਏ ਸਿੱਖ ਯਾਤਰੂਆਂ ਦੀ ਮੌਤ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ।

ਰਣਜੀਤ ਸਿੰਘ ਦਿਆਲ ਦੀ ਅਗਵਾਈ ਹੇਠ ਫ਼ੌਜ ਨੇ ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ, ਅਕਾਲ ਰੈਸਟ ਹਾਊਸ ਅਤੇ ਇਨ੍ਹਾਂ ਨਾਲ ਲਗਦੀਆਂ ਹੋਰ ਇਮਾਰਤਾਂ ਨੂੰ ਅੱਡ ਕਰਨ ਵਾਲੀ ਸੜਕ 'ਤੇ ਇਸ ਤਰਤੀਬ ਨਾਲ ਵਿਜੰਤਾ ਟੈਂਕ ਅਤੇ ਬਖ਼ਤਰਬੰਦ ਗੱਡੀਆਂ ਤਾਇਨਾਤ ਕੀਤੀਆਂ ਕਿ ਸ੍ਰੀ ਦਰਬਾਰ ਸਾਹਿਬ ਅਤੇ ਪਰਕਰਮਾਂ ਵਾਲਾ ਖੇਤਰ ਇਨ੍ਹਾਂ ਨਾਲੋਂ ਪੂਰੀ ਤਰ੍ਹਾਂ ਕੱਟਿਆ ਗਿਆ। ਅਸਲ ਵਿਚ ਟੈਂਕਾਂ ਅਤੇ ਬਖ਼ਤਰਬੰਦ ਗੱਡੀਆਂ ਨੇ ਇਨ੍ਹਾਂ ਦੋਹਾਂ ਕੰਪਲੈਕਸਾਂ ਦਰਮਿਆਨ ਇੱਕ ਤਰ੍ਹਾਂ ਲੋਹੇ ਦੀ ਦੀਵਾਰ ਖੜ੍ਹੀ ਕਰ ਦਿੱਤੀ ਤਾਂ ਕਿ ਫ਼ੌਜ ਆਪਣਾ ਰਾਖ਼ਸ਼ੀ ਹਮਲਾ ਦੋਹਾਂ ਕੰਪਲੈਕਸਾਂ ਉੱਪਰ ਪੂਰੇ ਜ਼ੋਰ ਨਾਲ ਕੇਂਦਰਿਤ ਕਰ ਸਕੇ।

ਜਦੋਂ ਸ੍ਰੀ ਦਰਬਾਰ ਸਾਹਿਬ ਦੀ ਮੁਕੰਮਲ ਘੇਰਾਬੰਦੀ ਦੀ ਖ਼ਬਰ ਪਿੰਡਾਂ ਵਿੱਚ ਪੁੱਜੀ ਤਾਂ ਹਜ਼ਾਰਾਂ ਦੀ ਤਾਦਾਦ ਵਿਚ ਸਿੱਖ ਆਪਣੇ ਰਵਾਇਤੀ ਸ਼ਸਤਰਾਂ ਜਿਵੇਂ ਕਿ ਕਿਰਪਾਨਾਂ, ਨੇਜ਼ਿਆਂ ਅਤੇ 12 ਬੋਰ ਬੰਦੂਕਾਂ ਨਾਲ ਲੈਸ ਹੋ ਕੇ ਅੰਮ੍ਰਿਤਸਰ ਨੇੜਲੇ ਪਿੰਡਾਂ ਵਿਚ ਇਸ ਦ੍ਰਿੜ ਇਰਾਦੇ ਨਾਲ ਇਕੱਤਰ ਹੋ ਗਏ ਕਿ ਉਹ ਸ੍ਰੀ ਦਰਬਾਰ ਸਾਹਿਬ ਵੱਲ ਕੂਚ ਕਰ ਕੇ ਆਪਣੇ ਪਵਿੱਤਰ ਗੁਰਧਾਮਾਂ ਨੂੰ ਹਿੰਦੋਸਤਾਨੀ ਫ਼ੌਜ ਦੇ ਸ਼ੈਤਾਨੀ ਪੰਜਿਆਂ ਤੋਂ ਮੁਕਤ ਕਰਵਾਉਣਗੇ। ਅੰਮ੍ਰਿਤਸਰ ਤੋਂ ਤਕਰੀਬਨ 25 ਕਿਲੋਮੀਟਰ ਦੂਰ ਗੋਲੇਵਾਲ ਪਿੰਡ ਵਿੱਚ ਲੱਗਭਗ 50 ਹਜ਼ਾਰ ਸਿੱਖ ਇਕੱਠੇ ਹੋ ਗਏ ਅਤੇ 30 ਹਜ਼ਾਰ ਸਿੱਖ ਗੁਰਦਾਸਪੁਰ ਵਿਚਲੇ ਬਟਾਲੇ ਵਾਲੇ ਪਾਸਿਉਂ ਆ ਜੁੜੇ। ਇਸ ਤੋਂ ਇਲਾਵਾ 20 ਹਜ਼ਾਰ ਸਿੱਖ ਚੌਂਕ ਮਹਿਤਾ ਨੇੜੇ ਇਕੱਤਰ ਹੋ ਗਏ। ਵੀਹ ਤੋਂ ਤੀਹ ਹਜ਼ਾਰ ਸਿੱਖਾਂ ਦੇ ਹੋਰ ਜੱਥੇ ਹਰੀਕੇ ਪੱਤਣ ਵਾਲੇ ਪਾਸਿਉਂ ਕੂਚ ਕਰਦੇ ਆ ਰਹੇ ਸਨ। ਫ਼ੌਜ ਦੇ ਹੈਲੀਕਾਪਟਰਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਹਿੰਦੋਸਤਾਨੀ ਫ਼ੌਜ ਦੇ ਘੇਰੇ ਤੋਂ ਆਜ਼ਾਦ ਕਰਵਾਉਂਣ ਲਈ ਅੰਮ੍ਰਿਤਸਰ ਵੱਲ ਵਧਦੇ ਸਿੱਖਾਂ ਦੇ ਕਾਫ਼ਲਿਆਂ ਦੀਆਂ ਗਤੀਵਿਧੀਆਂ ਦਾ ਪਤਾ ਲਾ ਲਿਆ। ਇਨ੍ਹਾਂ ਹੈਲੀਕਾਪਟਰਾਂ ਵਿਚ ਸਵਾਰ ਫ਼ੌਜੀ ਅਫ਼ਸਰਾਂ ਨੇ ਲੈਫ਼: ਜਨਰਲ ਕੇ.ਸੁੰਦਰਜੀ ਦੇ ਆਰਜ਼ੀ ਹੈੱਡ-ਕੁਆਟਰ ਨੂੰ ਵਾਇਰਲੈੱਸ ਸੰਦੇਸ਼ ਭੇਜੇ। ਉਸ ਨੇ ਤੁਰੰਤ ਜੰਗੀ ਟੈਂਕ, ਬਖ਼ਤਰਬੰਦ ਗੱਡੀਆਂ ਤੇ ਤੋਪਖ਼ਾਨਾ ਉਨ੍ਹਾਂ ਸਾਰੇ ਸਥਾਨਾਂ ਵੱਲ ਰਵਾਨਾ ਕੀਤਾ, ਜਿੱਥੇ ਸਿੱਖ ਇਕੱਤਰ ਹੋਏ ਸਨ ਅਤੇ ਜਿੱਥੋਂ ਅੰਮ੍ਰਿਤਸਰ ਵੱਲ ਵਹੀਰਾਂ ਘੱਤ ਰਹੇ ਸਨ। ਉਨ੍ਹਾਂ ਨੂੰ ਅਗਾਂਹ ਵਧਣੋਂ ਰੋਕਣ ਲਈ ਤਾਕਤ ਦੀ ਵਰਤੋਂ ਕਰਨ ਦੇ ਸ਼ਪੱਸ਼ਟ ਹੁਕਮ ਦਿੱਤੇ ਗਏ। ਜ਼ਾਲਮ ਹਿੰਦੋਸਤਾਨੀ ਫ਼ੌਜ ਨੇ ਤੋਪਾਂ ਦੀ ਗੋਲਾਬਾਰੀ ਨਾਲ ਸੈਂਕੜੇ ਸਿੱਖ ਮਾਰ ਮੁਕਾਏ ਅਤੇ ਉਨ੍ਹਾਂ ਨੂੰ ਖਿੰਡਾ ਦਿੱਤਾ।

ਦਿਲਚਸਪ ਗੱਲ ਹੈ ਕਿ ਜਦੋਂ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਜੁਝਾਰੂ ਸਿੰਘ ਬਹਾਦਰੀ ਅਤੇ ਸਾਹਸ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਕਰ ਰਹੇ ਸਨ ਅਤੇ ਲੱਖਾਂ ਸਿੱਖ ਆਪਣੇ ਪਵਿੱਤਰ ਗੁਰਧਾਮਾਂ ਨੂੰ ਹਿੰਦੋਸਤਾਨੀ ਫ਼ੌਜ ਤੋਂ ਮੁਕਤ ਕਰਵਾਉਣ ਲਈ ਅੰਮ੍ਰਿਤਸਰ ਵੱਲ ਕੂਚ ਕਰ ਰਹੇ ਸਨ, ਉਦੋਂ ਗੁਰਚਰਨ ਸਿੰਘ ਟੌਹੜਾ ਆਪਣੇ ਦਫ਼ਤਰ ਵਿਚੋਂ ਪ੍ਰਗਟ ਹੋਏ ਅਤੇ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੂੰ ਮਿਲਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੇ। ਸ਼ਾਇਦ ਉਹ ਸੰਤਾਂ ਦੇ ਆਤਮ-ਸਮਰਪਣ ਲਈ ਕੇਂਦਰ ਸਰਕਾਰ ਦੀ ਤਰਫ਼ੋਂ ਵਿਚੋਲਗੀ ਕਰ ਰਿਹਾ ਸੀ। ਇਸੇ ਕਾਰਨ ਹੀ ਪੂਰੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਾ ਪਾਈ ਬੈਠੀ ਫ਼ੌਜ ਨੇ ਉਸ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਦਫ਼ਤਰ ਵਾਪਸ ਪਰਤ ਆਉਣ ਤੱਕ ਗੋਲੀ ਨਹੀਂ ਸੀ ਚਲਾਈ।

ਜਦੋਂ ਟੌਹੜੇ ਨੇ ਸੰਤਾਂ ਨੂੰ ਇਹ ਦਲੀਲ ਜਚਾਉਣੀ ਚਾਹੀ ਕਿ ਉਹ ਟੈਂਕਾਂ ਅਤੇ ਭਾਰੀ ਤੋਪਾਂ ਦਾ ਮੁਕਾਬਲਾ ਨਹੀ ਕਰ ਸਕਣਗੇ ਤਾਂ ਸੰਤਾਂ ਨੇ ਟੌਹੜੇ ਨੂੰ ਝਾੜ ਪਾਈ ਤੇ ਤਾੜਨਾ ਕੀਤੀ ਅਤੇ ਉਸ 'ਤੇ ਭਾਰਤ ਸਰਕਾਰ ਦਾ ਏਜੰਟ ਹੋਣ ਦਾ ਦੋਸ਼ ਲਾਉਂਦਿਆਂ ਬੜੇ ਬੀਰ-ਰਸ ਵਿਚ ਆ ਕੇ ਉਸਦੀ ਸਲਾਹ ਨੂੰ ਰੱਦ ਕਰ ਦਿੱਤਾ। ਜੇ ਟੌਹੜੇ ਨੇ ਆਪਣੀ ਸਹੁੰ ਪੁਗਾਉਣੀ ਹੁੰਦੀ ਤਾਂ ਉਹ ਹੁਣ ਜ਼ਰੂਰ ਸੰਤਾਂ ਦਾ ਸਾਥ ਦਿੰਦਾ ਅਤੇ ਫ਼ੌਜ ਨਾਲ ਲੜਨ ਲਈ ਉਨ੍ਹਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੀ ਰੁਕ ਜਾਂਦਾ ਪਰ ਉਸ ਨੇ ਆਤਮ-ਸਮਰਪਣ ਕਰਨ ਨੂੰ ਹੀ ਤਰਜੀਹ ਦਿੱਤੀ।

ਸਭ ਤੋਂ ਘਟੀਆ ਰੋਲ ਗ਼ੱਦਾਰ ਹਰਚੰਦ ਸਿੰਘ ਲੌਂਗੋਵਾਲ ਦਾ ਸੀ, ਜਿਹੜਾ 5-6 ਜੂਨ ਦੀ ਦਰਮਿਆਨੀ ਰਾਤ ਨੂੰ ਫ਼ੌਜ ਵੱਲੋਂ ਸੁਰੱਖਿਅਤ ਕੱਢ ਲਏ ਜਾਣ ਤੱਕ ਐਸ.ਜੀ.ਪੀ.ਸੀ. ਦੇ ਦਫ਼ਤਰ ਵਿਚ ਲੁਕਿਆ ਰਿਹਾ।

ਹਿੰਦੋਸਤਾਨੀ ਫ਼ੌਜਾਂ ਵੱਲੋਂ 4 ਜੂਨ ਨੂੰ ਕੀਤੇ ਗਏ ਰਾਖਸ਼ੀ ਹਮਲੇ ਨੂੰ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਤੇ ਉਨ੍ਹਾਂ ਦੇ ਜੁਝਾਰੂ ਸਾਥੀਆਂ ਨੇ ਬਹਾਦਰੀ ਅਤੇ ਸਫ਼ਲਤਾ ਨਾਲ ਪਛਾੜ ਦਿੱਤਾ ਅਤੇ ਲੜਾਈ ਫਿਰ ਬਿਨਾ ਫ਼ੈਸਲਾ ਰੁਕ ਗਈ। ਆਧੁਨਿਕ ਹਥਿਆਰਾਂ ਨਾਲ ਲੈਸ ਹਿੰਦੋਸਤਾਨੀ ਫ਼ੌਜ, ਫ਼ੌਜੀ ਜਰਨੈਲ ਅਤੇ ਹਿੰਦੋਸਤਾਨੀ ਸਰਕਾਰ ਆਪਣੇ ਪਵਿੱਤਰ ਗੁਰਧਾਮਾਂ ਦੀ ਰਾਖੀ ਕਰ ਰਹੇ ਗਿਣਤੀ ਦੇ ਜੁਝਾਰੂ ਸਿੰਘਾਂ ਦਾ ਅਸਾਧਾਰਨ ਹੌਸਲਾ ਦੇਖ ਕੇ ਬੌਂਦਲ ਗਏ। ਫ਼ੌਜੀ ਜਰਨੈਲਾਂ ਨੂੰ ਕਿਸੇ ਵੀ ਕੀਮਤ 'ਤੇ ਇਹ ਜੰਗ ਜਿੱਤਣ ਲਈ ਅਨੇਕਾਂ ਵਾਰ ਰਣਨੀਤੀ ਬਦਲਣੀ ਪਈ ਅਤੇ ਇਸ ਲਈ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਘਿਰੇ ਸੈਕੜੇ ਨਿਰਦੋਸ਼ ਬੱਚਿਆਂ, ਬਜ਼ੁਰਗਾਂ ਅਤੇ ਬੀਬੀਆਂ ਦੀਆਂ ਜਾਨਾਂ ਦੀ ਪਰਵਾਹ ਵੀ ਨਹੀਂ ਕੀਤੀ।
 

Yaar Punjabi

Prime VIP
wut exactly poster wanted to say ?
veer ji this means when naxal attacked on congress leaders media and india was shocked.and every politics party were in deep sorrow and pain..........bt when indian government attacked on harmandir sahib,,and then they did react like nothing had happend.
 

Mahaj

YodhaFakeeR
veer ji this means when naxal attacked on congress leaders media and india was shocked.and every politics party were in deep sorrow and pain..........bt when indian government attacked on harmandir sahib,,and then they did react like nothing had happend.

bro this attack was almost as same as the assassination of beant singh ....offcourse media and india was shocked.and every politics party were in deep sorrow and pain after cm bomb blast ........but it was the people of Punjab who know that it happened for good.. how cld anyone compare blue star and naxal attack ....these kinds of things defame naxals.... the reason behind ,the beant singh blast and the naxal attack is the same
revolution live long...red salute
 
Top