ਮੈਨੂੰ ਦੱਸਿਓ ਜ਼ਰਾ ਕਸੂਰ ਕੋਈ/ menu daseyo zara kasoor koi

Mahaj

YodhaFakeeR
ਜੋ ਫੁੱਟਪਾਥਾਂ ਤੇ ਸੋਂਦੇ ਨੇ , ਮੈਨੂੰ ਦੱਸਿਓ ਜ਼ਰਾ ਕਸੂਰ ਕੋਈ
ਸਰਕਾਰ ਜਾਂ ਵਕ਼ਤ ਦੇ ਮਾਰੇ ਨੇ , ਛੇਤੀ ਹੁੰਦਾ ਨਈ ਮਜਬੂਰ ਕੋਈ
ਜੋ ਫੁੱਟਪਾਥਾਂ ਤੇ ਸੋਂਦੇ ਨੇ , ਮੈਨੂੰ ਦੱਸਿਓ ਜ਼ਰਾ ਕਸੂਰ ਕੋਈ
...
ਓਹ ਭੂਖੇ ਭਾਣੇ ਸੋ ਜਾਂਦੇ , ਜੋ ਰੋਟੀ ਲਈ ਮੋਹਤਾਜ਼ ਹੁੰਦੇ
ਇਹਨਾ ਲਈ ਫੰਦਾ ਬਣ ਜਾਂਦੇ ਜੋ ਮੰਤਰੀਆਂ ਸਿਰ ਨੇ ਤਾਜ ਹੁੰਦੇ
ਇਹਨਾ ਨਾਕਾਮ ਸਰਕਾਰਾਂ ਨੂੰ , ਕਰ ਸਕੇ ਨਾ ਚਕਨਾ ਚੂਰ ਕੋਈ
ਜੋ ਫੁੱਟਪਾਥਾਂ ਤੇ ਸੋਂਦੇ ਨੇ , ਮੈਨੂੰ ਦੱਸਿਓ ਜ਼ਰਾ ਕਸੂਰ ਕੋਈ

ਝਖੜ , ਧੁਪਾਂ , ਸਰਦ ਹਵਾਵਾਂ ਖੌਰੇ ਕਿਵੇਂ ਇਹ ਸਹਿ ਜਾਂਦੇ
ਚੋਣਾ ਵਿਚ ਹਿਸਾਬ ਵਾਲੀ ਇਹ ਗਿਣਤੀ ਬਣ ਕੇ ਰਹਿ ਜਾਂਦੇ
ਜਿੱਤਣ ਮਗਰੋਂ ਕਰਦਾ ਨਾ , ਇਕ ਇਹਨਾ ਦੇ ਵੱਲ ਟੂਰ ਕੋਈ
ਜੋ ਫੁੱਟਪਾਥਾਂ ਤੇ ਸੋਂਦੇ ਨੇ , ਮੈਨੂੰ ਦੱਸਿਓ ਜ਼ਰਾ ਕਸੂਰ ਕੋਈ

ਕੱਪੜੇ ਲੀੜੇ ਮੈਲ ਭਰੇ , ਆਖਿਰ ਇਹ ਵੀ ਇਨਸਾਨ ਹੀ ਨੇ
ਸਾਨੂੰ ਜੇ ਮੰਜੂਰ ਨਈ ਪਰ , ਕੁਦਰਤ ਨੂੰ ਪਰਵਾਨ ਹੀ ਨੇ
" ਪ੍ਰੀਤਕੰਵਲ " ਜਿੰਨਾ ਵੀ ਕਰ ਸੱਕਦਾ , ਕਰੇ ਇਹਨਾ ਲਈ ਜਰੂਰ ਕੋਈ
ਜੋ ਫੁੱਟਪਾਥਾਂ ਤੇ ਸੋਂਦੇ ਨੇ , ਮੈਨੂੰ ਦੱਸਿਓ ਜ਼ਰਾ ਕਸੂਰ ਕੋਈ
*********************

Nice thought !
But ajj kal eh kamai da sadhan aa kayi lokaan layi
delhi har red light te nave jamme jawak chaki aurataan bheekh mangdiyaan ne.
Sarkaaran nu ki pata kihna de bache ne eh
 
Top