janda KOi Sanu v Ke bhul Gye Sare

Ssa Ji Mitra Sareya nu
Hor Sab Kive :virk
 

Attachments

  • 6446_574323712586108_9456055_n.jpg
    6446_574323712586108_9456055_n.jpg
    10.3 KB · Views: 203
ਕਦੇ ਕਦੇ ਲੈ ਕੇ ਬੈਠ ਜਾਂਦਾ ਹਾਂ ਮੈ ਖਾਲੀ ਵਰਕੇ ਤੇ ਲਿਖਣ ਜਾਂਦਾ ਹਾਂ ਕੁਝ ਨਾ ਕੁਝ
ਜਾਂ ਫੇਰ ਚਿਤਰਣ ਲੱਗ ਜਾਂਦਾ ਹਾਂ ਕੁਝ ਚਿੱਤਰ ਆਪਣੇ ਖਿਆਲਾ ਵਿਚ
ਤੇ ਲੱਗ ਜਾਂਦਾ ਹਾਂ ਰੰਗ ਭਰਨ ਉਹਨਾ ਵਿਚ ਕੁਝ ਵਸਲਾ ਦੇ ਕੁਝ ਹਿਜਰਾ ਦੇ
ਜਦੋ ਕਦੇ ਕੁਝ ਲਿਖਦਾ ਹਾਂ ਤਾਲਿਖਣ ਲੱਗ ਜਾਂਦਾ ਹਾਂ ਆਪਣੇ ਗਰੀਬ ਜਿਹੇ ਘਰ ਦੇ ਹਾਲਾਤ
ਤੇ ਕਦੇ ਲਿਖਦਾ ਹਾਂ ਉਸ ਚਿੰਤਾਂ ਬਾਰੇ ਜੋ ਸਾਇਦ ਨਾ ਹੋ ਕੇ ਵੀ ਹਰ ਪਲ ਮੇਰੇ ਨਾਲ ਰਹਿਦੀ ਏ
ਫੇਰ ਇਕ ਦਮ ਦੂਜੇ ਪਾਸੇ ਹੋ ਵੇਖਣ ਲੱਗ ਜਾਂਦਾ ਹਾਂ ਖਿਆਲਾ ਵਿਚ ਚਿਤਰੀਆ ਉਹ ਅੱਖਾ ਜੋ ਸ਼ਾਇਦ ਇੰਤਜਾਰ ਕਰਦੀਆ ਨੇ ਮੇਰਾਜਿਹਨਾ ਵਿਚ ਇਕ ਉਮੀਦ ਏ ਕਿ ਸ਼ਾਇਦ ਉਹਨਾ ਦਾ ਇੰਤਜੲਰ ਕਦੇ ਖਤਮ ਹੋਵੇਗਾ
ਪਰ ਫੇਰ ਵੇਖਦਾ ਹਾਂ ਆਪਣੇ ਗਰੀਬੜੇ ਜਿਹੇ ਘਰ ਦੇ ਹਾਲਾਤ ਇਕ ਟੁਟਿਆ ਜਿਹਾ ਘਰ
ਘਰ ਵਿਚ ਬੈਠੀ ਉਹ ਜਵਾਨ ਭੈਣ ਜਿਹਦੇ ਹੱਥ ਪੀਲੇ ਕਰਨ ਬਾਰੇ ਸੋਚ ਸੋਚ ਮੇਰਾ ਸਾਰਾ ਤਨ ਪੀਲਾ ਪੈ ਜਾਂਦਾ ਏ
ਤੇ ਇਕ ਪਾਸੇ ਬੈਠੀ ਹੋਈ ਮੇਰੀ ਉਹ ਬੁੱਢੀ ਵਿਧਵਾ ਮਾਂ ਜਿਹਦੇ ਲਈ ਬਸ ਮੈਂ ਹੀ ਆ ਸਭ ਕੁਝ
ਬਹੁਤ ਉਮੀਦਾ ਨੇ ਉਹਨੂੰ ਮੇਰੇ ਤੋ
ਤੇ ਘਰ ਵਿਚ ਹੱਸਦਾ ਖੇਡਦਾ ਤੁਰਿਆ ਫਿਰਦਾ ਉਹ ਮੇਰਾ ਛੋਟਾ ਭਰਾ
ਜਿਹਨੂੰ ਸ਼ਾਇਦ ਕੋਈ ਫਿਕਰ ਨਹੀ ਏ
ਕਿਉਕਿ ਊਹਨੂੰ ਪਤਾ ਏ ਕਿ ਮੈ ਹਾਂ.....
.ਇਹ ਸਭ ਕੁਝ ਸੋਚਦੇ ਸੋਚਦੇ ਨਿਰਾਸ ਹੋ ਬੈਠ ਜਾਂਦਾ ਹਾਂ ਮੈਂ ਤੇ ਪਾੜ ਸੁੱਟਦਾ ਆ
ਉਹ ਜਿਹਨਾ ਦੀ ਕੋਰੀ ਹਿੱਕ ਤੇ ਮੈਂ ਆਪਣਾ ਗ਼ਮ ਲਿਖ ਕੇ ਜ਼ਖਮੀ ਕਰ ਦਿਤੇ ਸਨ ਬੇਦੋਸ਼ੇ ਕਾਗਜ
ਤੇ ਮਿਟਾ ਸੁੱਟਦਾ ਹਾਂ ਉਹ ਖਿਆਲ ਜਿਹੜੇ ਸਿਰਜੇ ਸਨ ਮੈਂ ਵਸਲਾ ਦੇ
ਤੇ ਫੇਰ ਲੱਭਦਾ ਦੀ ਕੋਸ਼ਿਸ ਕਰਦਾ ਹਾਂ ਮੈਂ ਆਪਣੀ ਹੋਂਦ ਨੂੰ ਕਿ ਕੀ ਹਾਂ ਮੈਂ
ਕੋਈ ਬਿਨਾ ਕਲ਼ਮ ਦਾ ਕਵੀ
ਜਾਂ ਬਿਨਾਂ ਰੰਗਾ ਦਾ ਕੋਈ ਚਿਤਰਕਾਰ
ਜਾਂ ਫੇਰ ਵਕਤ ਦੇ ਥਪੇੜਿਆ ਤੋਂ ਹੰਭੇ ਹੋਏ ਕਿਸੇ ਸੁਕੇ ਰੁੱਖ ਦਾ ਲਾਵਾਰਿਸ ਜਿਹਾ ਪੱਤਾ

ਕੋਣ ਹਾਂ ਮੈ.....................?????????????????????
 
Top