Lyrics Chhalla Mud Ke Nahi Aaya Lyrics Amrinder Gill

[Dhillon]

Waheguru
ਖੋਰੇ ਕਿੱਦਾਂ ਥੰਮੀਆਂ ਢਹਿੰਦੇ ਜਿਗਰਾਂ ਨੂੰ
ਭਾਣਾ ਮੰਨ ਕੇ ਜਰਿਆ ਲੱਗੀਆਂ ਠੇਸਾਂ ਨੂੰ
ਕਿਹੜਾਂ ਕਰ ਲੂ ਰੀਸ ਪੰਜਾਬੀ ਮਾਂਵਾਂ ਦੀ
ਪੁੱਤ ਹੱਸ ਕੇ ਤੋਰੇ ਜੰਗਾਂ ਤੇ ਪਰਦੇਸ਼ਾਂ ਨੂੰ
ਪੁੱਤ ਹੱਸ ਕੇ ਤੋਰੇ ਜੰਗਾਂ ਤੇ ਪਰਦੇਸ਼ਾਂ ਨੂੰ
ਤੇ ਛੱਲਾ ਮੁੜ ਕੇ ਨੀ ਆਇਆ ਹੋ ਹੋ

ਛੱਲਾ ਮੁੜ ਕੇ ਨਹੀਂ ਆਇਆ
ਛੱਲਾ ਮੁੜ ਕੇ ਨਹੀਂ ਆਇਆ
ਛੱਲਾ ਮੁੜ ਕੇ ਨਹੀਂ ਆਇਆ
ਛੱਲਾ ਮੁੜ ਕੇ ਨਹੀਂ ਆਇਆ
ਹੋ ਮੱਲਿਆ ਵਤਨ ਪਰਾਇਆ
ਹੋ ਗੱਲ ਸੁਣ ਛੱਲਿਆ ਰਾਹੀਆਂ
ਵੇ ਸਾਡੀ ਯਾਦ ਨਾ ਆਇਆ

ਛੱਲਾ ਪਾਇਆ ਗਹਿਣੇ
ਛੱਲਾ ਪਾਇਆ ਗਹਿਣੇ
ਛੱਲਾ ਪਾਇਆ ਗਹਿਣੇ
ਛੱਲਾ ਪਾਇਆ ਗਹਿਣੇ
ਵੇ ਦੁੱਖ ਜ਼ਿੰਦੜੀ ਨੇ ਸਹਿਣੇ
ਵੇ ਸੱਜਣ ਵੈਲੀ ਨੀ ਰਹਿਣੇ
ਹੋ ਗੱਲ ਸੁਣ ਛੱਲਿਆ
ਵੇ ਸਾਡੇ ਲੇਖ ਨੇ ਕਾਣੇ

ਹੋ ਛੱਲਾ ਅੰਬਰਾਂ ਦੇ ਤਾਰੇ ਹੋ ਓ ਹੋ
ਛੱਲਾ ਅੰਬਰਾਂ ਦੇ ਤਾਰੇ
ਛੱਲਾ ਅੰਬਰਾਂ ਦੇ ਤਾਰੇ
ਛੱਲਾ ਅੰਬਰਾਂ ਦੇ ਤਾਰੇ
ਛੱਲਾ ਅੰਬਰਾਂ ਦੇ ਤਾਰੇ
ਵੇ ਮਾਂਵਾਂ ਜਾਂਦੀਆਂ ਵਾਰੇ
ਵੇ ਦੁੱਖੜੇ ਪੁੱਤਾਂ ਦੇ ਭਾਰੇ
ਵੇ ਗੱਲ ਸੁਣ ਛੱਲਿਆ ਤੋੜਾ
ਨਾ ਪਾਵੀ ਰੱਬਾ ਵਿਛੋੜਾ​
 
Top