Europe Samachar
6 ਅਗਸਤ ਨੂੰ ਰਿਲੀਜ਼ ਹੋਵੇਗੀ ਮਿਸ ਪੂਜਾ ਦੀ ‘ਚੰਨਾ ਸੱਚੀਂ ਮੁੱਚੀਂ’
ਪੰਜਾਬ (ਹਰਿੰਦਰ ਭੁੱਲਰ) ਆਈ. ਐੱਸ. ਡੀ. ਆਰਟਸ ਦੇ ਬੈਨਰ ਹੇਠ ਡਾਕਟਰ ਦਲਵਿੰਦਰ ਸਿੰਘ ਲਿੱਧੜ ਦੀ ਪੇਸ਼ਕਸ਼ ਨਿਰਮਾਤਾ ਇਕਬਾਲ ਢਿੱਲੋਂ ਦੁਆਰਾ ਨਿਰਮਿਤ ਅਤੇ ਹਰਿੰਦਰ ਗਿੱਲ ਦੁਆਰਾ ਨਿਰਦੇਸ਼ਤ ਫ਼ਿਲਮ ‘ਚੰਨਾ ਸੱਚੀਂ ਮੁੱਚੀਂ’ 6 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਰਿੰਦਰ ਗਿੱਲ ਦੁਆਰਾ ਲਿਖਿਤ ਇਸ ਕਹਾਣੀ ਵਿੱਚ ਹੀਰੋਇਨ ਵਜੋਂ ਗਾਇਕਾ ਮਿਸ ਪੂਜਾ ਦੀ ਇਹ ਦੂਸਰੀ ਫ਼ਿਲਮ ਹੈ ਜਿਸ ਵਿੱਚ ਹੀਰੋ ਦੇ ਕਿਰਦਾਰ ਵਿੱਚ ‘ਮਹਿੰਦੀ ਵਾਲੇ ਹੱਥ’ ਫ਼ੇਮ ਗੋਲਡੀ ਸੋਮਲ ਨਜ਼ਰ ਆਵੇਗਾ ਹੋਰਨਾਂ ਕਲਾਕਾਰਾਂ ਵਿੱਚ ਰਾਣਾ ਰਣਵੀਰ, ਗਗਨ ਗਿੱਲ, ਜਸ ਢਿੱਲੋਂ (ਜਪੁਜੀ ਖਹਿਰਾ ਦਾ ਪਤੀ), ਕਰਤਾਰ ਚੀਮਾ, ਅਨੀਤਾ ਸ਼ਬਦੀਸ਼, ਪਾਲੀ ਮਾਂਗਟ ਅਤੇ ਰਾਜ ਵਿਰਕ ਆਦਿ ਸ਼ਾਮਿਲ ਹਨ।
______________
release date finalized : 6 august