ਮਾਂ ਨੀ ਮਾਂ by malkit birha

ਮਾਂ ਨੀ ਮਾਂ
ਅੱਜ ਫੇਰ ਮੇਰਾ ਦਿਲ ਕਰਦਾ ਤੇਰੀ ਗੋਦ ਵਿਚ ਸੌਣ ਨੂੰ
ਭੁੱਲ ਇਸ ਦੁਨੀਆ ਨੂੰ ਤੇਰੀ ਗੋਦ ਵਿਚ ਬਹਿ ਕੇ ਰੋਣ ਨੂੰ
ਜੀ ਕਰ ਰਿਹਾ ਏ ਅੱਜ ਮੇਰਾ ਕਿ ਮੈਂ ਮੁੜ ਬਚਪਨ ਵਿਚ ਚਲਾ ਜਾਵਾਂ
ਹੱਥ ਫੜ ਤੇਰਾ ਤੁਰਾਂ ਇਕ ਵਾਰ ਫੇਰ ਤੇ ਮੁੜ ਫੇਰ ਡਿੱਗ ਜਾਵਾਂ
ਤੂੰ ਚੁੱਕੇ ਮੈਨੂੰ ਭੱਜ ਕੇ ਗੋਦੀ ਵਿਚ ਤੇ ਮੈਂ ਘੁੱਟ ਕੇ ਤੇਰੇ ਨਾਲ ਲਿਪਟ ਜਾਵਾਂ
ਤੂੰ ਚੁੰਮੇ ਮੇਰੇ ਨਿੱਕੇ ਨਿੱਕੇ ਹੱਥਾ ਨੂੰ ਤੇ ਪਿਆਰ ਜਤਾਵੇ
ਮੈਂ ਵੀ ਤੇਰੇ ਪਿੱਛੇ ਮਾਂ ਮਾਂ ਕਰਦਾ ਭੱਜਿਆ ਆਵਾਂ
ਤੂੰ ਕੁਟ ਖੁਵਾਏ ਚੂਰੀ ਆਪਣੇ ਹੱਥਾ ਨਾਲ ਤੇ ਮੈਂ ਰੀਝਾ ਦੇ ਨਾਲ ਖਾਵਾਂ
ਬਾਪੂ ਜਦ ਵੀ ਝਿੜਕੇ ਮੈਨੂੰ ਮੈਂ ਭੱਜ ਕੇ ਤੇਰੀ ਬੁੱਕਲ ਵਿਚ ਲੁਕ ਜਾਵਾਂ

ਅੱਜ ਫੇਰ ਮੇਰਾ ਜੀ ਕਰਦਾ ਏ ਤੈਨੂੰ ਆਪਣੀਆ
ਅਨਭੋਲ ਸ਼ਰਾਰਤਾਂ ਨਾਲ ਮੈਂ ਤੰਗ ਕਰਾ ਸਤਾਵਾਂ
ਕਰੇ ਤੂੰ ਮੇਰੇ ਛੋਟੇ ਛੋਟੇ ਵਾਲਾ ਦੀ ਬੋਦੀ
ਮੈਂ ਫੇਰ ਖੋਲ ਦੇਵਾਂ ਉਹਨੂੰ ਤੇ ਨਾਲੇ ਵਾਲ ਖਿੰਡਾਵਾਂ
ਫੇਰ ਤੂੰ ਝਿੜਕੇ ਮੈਨੂੰ ਤੇ ਮੈਂ ਰੋਵਾਂ ਤੇ ਕੁਰਲਾਵਾਂ
ਫੇਰ ਚੁੱਪ ਕਰਾਵੇ ਮੈਨੂੰ ਤੂੰ ਮੈਂ ਪਲ ਵਿਚ ਚੁੱਪ ਕਰ ਜਾਵਾਂ
ਹੁਣ ਦੱਸ ਨੀ ਮਾਏ ਤੂੰ ਹੀ ਮੈਨੂੰ ਕਿਵੇ ਮੈਂ ਉਹ ਸਮਾਂ ਮੋੜ ਲਿਆਵਾਂ
ਨੀ ਅੰਮੜੀਏ ਅੱਜ ਫੇਰ ਚਿੱਤ ਕਰਦਾ ਏ
ਭੁੱਲ ਇਸ ਦੁਨੀਆਦਾਰੀ ਨੂੰ ਤੇਰੀ ਗੋਦ ਵਿਚ ਗੂੜੀ ਨੀਦਂਰ ਸੌਂ ਜਾਵਾਂ
 
Top