ਉਹਦਾ ਇਸ਼ਕ ਮੁਕਾ ਕੇ ਦਿਲਾ ਕੀ ਮਿਲਿਆ by :- (~guri_gholia~)

no man

Member
ਉਹਦਾ ਇਸ਼ਕ ਮੁਕਾ ਕੇ ਦਿਲਾ ਕੀ ਮਿਲਿਆ

ਉਸ ਰਬ ਨੂੰ ਰੁਠਾ ਕੇ ਦਿਲਾ ਕੀ ਮਿਲਿਆ

ਜਿੰਦਗੀ ਉਹਦੇ ਸਾਹਾਂ ਦੀ ਮਾਲਾ ਦਾ ਨਾਮ ਸੀ

ਸਾਹਾਂ ਦੇ ਮਾਲਕਾ ਨੂੰ ਸਦਾ ਹੀ ਸਲਾਮ ਸੀ

ਲੰਬੇ ਹਿਜਰ ਪੁਆ ਕੇ ਦਿਲਾ ਕੀ ਮਿਲਿਆ....ਉਹਦਾ ਇਸ਼ਕ ਮੁਕਾ ਕੇ ਦਿਲਾ ਕੀ ਮਿਲਿਆ

ਉਸ ਰਬ ਨੂੰ ਰੁਠਾ ਕੇ ਦਿਲਾ ਕੀ ਮਿਲਿਆ


ਸਾਹ ਸਾਹ ਨਾਲ ਉਹਦੇ ਹਿਜਰ ਪੁਗਾਏ ਤੂੰ

ਉਹਦੇ ਪਿਛੇ ਕਿੰਨੇ ਹੀ ਜਨਮ ਲੰਘਾਏ ਤੂੰ

ਉਹਦੇ ਵਸਲ ਮੁਕਾ ਕੇ ਦਿਲਾ ਕੀ ਮਿਲਿਆ....ਉਹਦਾ ਇਸ਼ਕ ਮੁਕਾ ਕੇ ਦਿਲਾ ਕੀ ਮਿਲਿਆ

ਉਸ ਰਬ ਨੂੰ ਰੁਠਾ ਕੇ ਦਿਲਾ ਕੀ ਮਿਲਿਆ


ਉਹਦੇ ਇਸ਼ਕ ਦੀ ਕਹਾਣੀ ਵਿਚ ਵਖਰਾ ਸਰੂਰ ਸੀ

ਉਹਦੇ ਪਿਆਰ ਵਾਲਾ ਤੈਨੂੰ ਵੀ ਨਖਰਾ ਜਰੂਰ ਸੀ

ਉਹਦੇ ਨਸ਼ੇ ਨੂੰ ਗੁਆ ਕੇ ਦਿਲਾ ਕੀ ਮਿਲਿਆ...ਉਹਦਾ ਇਸ਼ਕ ਮੁਕਾ ਕੇ ਦਿਲਾ ਕੀ ਮਿਲਿਆ

ਉਸ ਰਬ ਨੂੰ ਰੁਠਾ ਕੇ ਦਿਲਾ ਕੀ ਮਿਲਿਆ


ਉਹਦੀ ਯ਼ਾਦ ਵਿਚ ਕਿੰਨੇ ਆਕਾਸ਼ ਤੂੰ ਗਾਹ ਲਏ

ਬਣਾ ਬਣਾ ਸੁਫਨੇ ਜਮਾਨੇ ਤੋਂ ਪੁਗਾ ਲਏ

ਵਫਾ ਵਾਲੇ ਚੰਨ ਢਾਹ ਕੇ ਦਿਲਾ ਕੀ ਮਿਲਿਆ....ਉਹਦਾ ਇਸ਼ਕ ਮੁਕਾ ਕੇ ਦਿਲਾ ਕੀ ਮਿਲਿਆ

ਉਸ ਰਬ ਨੂੰ ਰੁਠਾ ਕੇ ਦਿਲਾ ਕੀ ਮਿਲਿਆ


ਵਫਾਵਾਂ ਤੇਰੀਆਂ ਦਾ ਗੁਣ ਕਿਦਾਂ ਕੋਈ ਗਾਵੇਗਾ

ਕੌਣ ਰਾੰਝਾ ਤੇਰੇ ਵਿਹਡ਼ੇ ਵਫਾ ਲੈਣ ਆਵੇਗਾ

ਉਹਦਾ ਸਫਰ ਰੁਕਾ ਕੇ ਦਿਲਾ ਕੀ ਮਿਲਿਆ.....ਉਹਦਾ ਇਸ਼ਕ ਮੁਕਾ ਕੇ ਦਿਲਾ ਕੀ ਮਿਲਿਆ

ਉਸ ਰਬ ਨੂੰ ਰੁਠਾ ਕੇ ਦਿਲਾ ਕੀ ਮਿਲਿਆ
 
Top