ਨਿਕੇ ਨਿਕੇ ਚਾਹ ਨੇ ਸਾਡੇ

ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।।।
 
ਦਿਲ ਵਾਲਾ ਦੁਖੜਾ ਲਕੋਣ ਦਾ ਸੁਆਦ ਬੜਾ,
ਹੰਝੂਆਂ ਦੇ ਨਾਲ ਅੱਖਾਂ ਧੋਣ ਦਾ ਸੁਆਦ ਬੜਾ
ਜਿਹੜਾ ਬਹੁਤਾ ਨੇੜੇ ਉਹੀ ਬਹੁਤਾ ਦੁੱਖ ਦੇਵੇ,
ਆਪਣੇ ਤੋਂ ਚੋਟ ਖਾਕੇ ਰੋਣ ਦਾ ਸੁਆਦ ਬੜਾ
 
ਵਕਤ ਬਦਲਦੇ ਦੇਰ ਨਹੀਂ ਲਗਦੀ ; ਸੋ ਬਦਲੇ ਵਕਤ ਦਾ ਇੱਕ ਸ਼ੇਅਰ ਹਾਜ਼ਿਰ ਹੈ

ਉਹ ਸੱਜਣ ਜੋ ਸ਼ਾਮ ਢਲੇ ਵੀ , ਵਿੱਚ ਪਰਛਾਵਿਆਂ ਚਲਦੇ ਸੀ ,
ਨੰਗੇ ਪੈਂਰੀਂ ਸਿਖਰ ਦੁਪਹਿਰੇ , ਧੁੱਪਾਂ ਦੇ ਵਿੱਚ ਖੜ੍ਹੇ ਮਿਲੇ

gurshamcheema
 
ਹੁਣ ਤੇ ਅਪਣੇ ਵੀ ਅਪਣੇ ਨਹੀਂ ਲਗਦੇ ਯਾਰੋ,

ਪਹਿਲਾਂ ਤਾਂ ਗੈਰਾਂ ਚ ਵੀ ਅਪਣਿਆਂ ਦਾ ਭਰਮ ਹੁੰਦਾ ਸੀ,

ਹੁਣ ਤਾਂ ਅਪਣਿਆਂ ਦੇ ਵੀ ਮਿਲਣ ਦੀ ਕੋਈ ਆਸ ਨਹੀ,

ਪਹਿਲਾਂ ਤਾਂ ਦੁਸ਼ਮਣ ਨੂੰ ਵੀ ਮਿਲਣ ਦਾ ਧਰਮ ਹੁੰਦਾ ਸੀ,
 
ਕਾਗਜ ਕੀ ਕਸ਼ਤੀ ਥੀ ਪਾਣੀ ਕਾ ਕਿਨਾਰਾ ਥਾ.......
ਖੇਲਣੇ ਕੀ ਮਸਤੀ ਥੀ ਦਿਲ ਯੇ ਆਵਾਰਾ ਥਾ......
ਕਹਾ ਆ ਗਏ ਇਸ ਜਵਾਨੀ ਕੀ ਦਲਦਲ ਮੇ......
ਵੋ ਬਚਪਣ ਹਮਾਰਾ ਕਿਤਨਾ ਪਿਆਰਾ ਥਾ........
 
aਪਨੇ ਗਮੋ ਕੀ ਯੂ ਨੁਮਾਇਸ਼ ਨਾ ਕਰ........
aਪਨੇ ਨਸੀਬ ਕੀ ਯੂ aਜਮਾਇਸ਼ ਨਾ ਕਰ......
ਜੋ ਤੇਰਾ ਹੈ ਤੇਰੇ ਦਰ ਪਰ ਖੁਦ ਆਏਗਾ.......
ਰੋਜ ਰੋਜ ਉਸੇ ਪਾਨੇ ਕੀ ਖਵਾਇਸ਼ ਨਾ ਕਰ.........
 
ਕਦੇ ਲਿਖਿਆ ਨਹੀਂ, ਕਦੇ ਪੜਿਆ ਨਹੀਂ
ਚੰਗਿਆਂ ਦੇ ਦਰ ਕਿਉਂ, ਖੜਿਆ ਨਹੀਂ
ਸਭ ਸਿੱਖਿਆ ਯਾਰਾਂ- ਬੇਲੀਆਂ ਤੋਂ,
ਖ਼ੁਦ ਕੋਈ ਅਕੀਦਾ ਘੜਿਆ ਨਹੀਂ
ਆਪ ਭਾਵੇਂ ਕੁਝ ਨਹੀਂ ਖੱਟਿਆ,
ਪਰ ਕਿਸੇ ਨੂੰ ਵੇਖ ਕੇ ਸੜਿਆ ਨਹੀਂ
ਇਸ਼ਕੇ ਦੀਆਂ ਰਮਜ਼ਾਂ ਕੀ ਸਮਝਾਂ,
ਜਦ ਦੋ-ਮੂੰਹਾਂ ਕਦੇ ਲੜਿਆ ਈ ਨਹੀਂ

gurshamcheema
 
ਜਿਹੜਾ ਬਹੁਤਾ ਨੇੜੇ ਉਹੀ ਬਹੁਤਾ ਦੁੱਖ ਦੇਵੇ,
ਆਪਣੇ ਤੋਂ ਚੋਟ ਖਾਕੇ ਰੋਣ ਦਾ ਸੁਆਦ ਬੜਾ
 
Top