Debi Live-3 cho kuj.....



ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ,
ਇਸ ਦੁਨੀਆ ਤੋਂ ਹੋਰ ਬੰਦਾ ਕੀ ਲੈ ਜਾਂਦਾ,

ਬਾਹਰ ਕਫ਼ਨ ਤੋਂ ਖਾਲੀ ਹੱਥ ਸਿਕੰਦਰ ਦੇ,
ਜਾ ਸਕਦਾ ਕੁਛ ਨਾਲ ਤਾਂ ਸੱਚੀ ਲੈ ਜਾਂਦਾ,

ਮੈਂ ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ,
ਓ ਜ਼ਿਨੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ,

ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ,
ਓ ਹੌਲੀ ਹੌਲੀ ਤੁਹਾਡੀਆਂ ਜੜਾਂ ਚ' ਬਹਿ ਜਾਂਦਾ


ਜਿਸ ਨਾਲ ਵਾਦਾ ਕਰਕੇ ਟੈਮ ਮਿਲਣ ਦਾ ਦੇਵੇ ਤੂੰ,
ਉਹ ਰਾਹਾ ਦੇ ਵਿੱਚ ਰਹਿੰਦਾ ਤੂੰ ਕਿੱਥੇ ਰਹਿ ਜਾਨੀ ਏ,
ਮਿਲੇ ਸਕੂਟਰ ਵਾਲਾ ਬਾਏ ਬਾਏ ਸਾਇਕਲ ਵਾਲੇ ਨੂੰ,
ਅੱਗੋ ਟਕਰੇ ਕਾਰ ਵਾਲਾ ਉਸ ਨਾਲ ਬਹਿ ਜਾਨੀ ਏ,
ਨੀ ਤੂੰ ਦਸ ਆਦਤ ਵਰਗੀ ਜਿਹੜੀ ਛੇਤੀ ਛੁੱਟਦੀ ਨਹੀ,
ਨਸ਼ੇ ਵਰਗੀਏ ਸਿੱਧੀ ਹੱਡਾਂ ਵਿੱਚ ਰਚ ਜਾਨੀ ਏ,
"ਦੇਬੀ" ਡਰਦਾ ਨਿੱਤ ਤੇਰੇ ਬਿਆਨ ਬਦਲਣੇ ਤੋ,
ਸੁਣਿਆ ਏ ਤੂੰ ਮਿੱਤਰਾਂ ਨੂੰ ਭਰਾ ਕਹਿ ਜਾਨੀ ਏ....


ਕਾਤੋ ਪੀਨੇ ਹਾਂ ਕਾਤੋ ਪੀਤੀ ਏ,
ਪੀ ਕੇ ਨਿੱਤ ਹੀ ਵਿਚਾਰ ਆਉਦਾ ਏ,
ਦਿਲ ਕਹਿੰਦਾ ਦੁਨਿਆ ਦੇ ਸਤਾਇਆ ਨੂੰ,
ਇਸ ਦੇ ਦਰ ਤੇ ਕਰਾਰ ਆਉਦਾ ਏ,
"ਦੇਬੀ" ਤੂੰ ਪੀ ਕੇ ਕਿੰਜ ਲੋਕਾਂ ਨਾਲ ਲੜ ਪੈਨਾ,
ਸਾਨੂੰ ਤਾਂ ਪੀ ਕੇ ਦੁਸ਼ਮਣਾਂ ਤੇ ਵੀ ਪਿਆਰ ਆਉਦਾ....


ਬੈਠ ਕੇ ਬਜ਼ਾਰਾ ਵਿੱਚ ਵਿੱਕਦੇ ਸ਼ਾਬਾਬ ਤੋ,
ਉਠਦੀ ਜਵਾਨੀ ਪਹਿਲੇ ਤੋਜ਼ ਦੀ ਸਰਾਬ ਨਾਲ,
ਸੌਲਵੇ ਸਤਾਰਵੇ ਸਾਲ ਦੀਆ ਅੱਖਾ ਕੋਲੋ ਬਚਣਾ ਜਾਰੂਰੀ ਏ,
ਹਰ ਗੱਭਰੂ ਤੇ ਮੁਟਿਆਰ ਲਈ ਨੱਚਣਾ ਜਾਰੂਰੀ ਏ....
ਚੱਜ ਦੀਆ ਸੂਰਤਾ ਨੂੰ ਤੱਕਣਾ ਜਰੂਰੀ ਏ,
ਬੀਵੀ ਨੂੰ ਯਕੀਨ ਵਿੱਚ ਰੱਖਣਾ ਜਰੂਰੀ ਏ,
ਬੋਸ ਦੇ ਨਿੰਕਮਿਆ ਲਤੀਫਿਆ ਤੇ ਹੱਸਣਾ ਜਰੂਰੀ ਏ,
ਹਰ ਗੱਭਰੂ ਤੇ ਮੁਟਿਆਰ ਲਈ ਨੱਚਣਾ ਜਾਰੂਰੀ ਏ....


ਮੁੰਡੇ ਅਕਸਰ ਆਉਦੇ ਛੱਤ ਉਪਰ ਸੋਹਣੇ ਚੰਨ ਕਰਕੇ ਜਾ ਜਨਾਬ ਕਰਕੇ,
ਚਿੱਤ ਲੱਗਦਾ ਨਾ ਬਗ ਵਿੱਚ ਭੌਰਿਆ ਦਾ ਤਿਤਲੀਆ ਜਾ ਗੁਲਾਬ ਕਰਕੇ,
ਸੋਹਣੀ ਵਿੱਚ ਇਤਹਾਸਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾ ਝਨਾਬ ਕਰਕੇ,
"ਦੇਬੀ" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ....


ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।


ਜੇ ਕੋਈ ਬੰਦਾ ਆਖੇ ਮੇਰੀ ਵੁਹਟੀ ਨਾਲ ਲੜਾਈ ਨਹੀ ਹੁੰਦੀ..ਉਹ ਬੰਦਾ ਝੂਠ ਬੋਲਦਾ,
ਇੰਡੀਆ 'ਚ ਅਫਸ਼ਰ ਹੋਵੇ ਆਖੇ ਉਪਰੋ ਕਮਾਈ ਨਹੀ ਹੁੰਦੀ..ਉਹ ਬੰਦਾ ਝੂਠ ਬੋਲਦਾ,
ਜੇ ਕੋਈ ਮੁੰਡਾ ਆਖੇ ਵੀਹ ਵੇ ਸਾਲ ਤੱਕ ਕਿਸੇ ਨੂੰ ਅੱਖ ਨਹੀ ਮਾਰੀ..ਉਹ ਬੰਦਾ ਝੂਠ ਬੋਲਦਾ,
ਜਿਹੜਾ ਕਹਿੰਦਾ ਦਿਲ ਦੇ ਫਰੇਮ ਵਿੱਚ ਕੋਈ ਤਸਵੀਰ ਨਹੀ ਉਤਾਰੀ..ਉਹ ਬੰਦਾ ਝੂਠ ਬੋਲਦਾ,
ਜੇ ਕੋਈ ਬੀਬੀ ਆਖੇ ਮੈਨੂੰ ਨਵੇ ਸੂਟ ਪਉਣ ਦਾ ਠਰਕ ਨਹੀ ਕੋਈ,
"ਦੇਬੀ" ਜੇ ਕੋਈ ਆਖੇ ਮੈਨੂੰ ਸੱਸ ਅਤੇ ਮਾਂ ਵਿੱਚ ਫ਼ਰਕ ਨਹੀ ਕੋਈ.... ਉਹ ਬੀਬੀ ਝੂਠ ਬੋਲਦੀ....


ਕੋਈ ਆਖ ਦਾ ਰੱਬ ਦਾ ਭੇਤ ਇਹਨੂੰ ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇਂ,
"ਦੇਬੀ" ਰੱਬ ਵੀ ਉਹਨੂੰ ਨਹੀ ਮੋੜ ਸਕਦਾ ਗੱਲ ਮੌਜ਼ ਵਿੱਚ ਜਿਹੜੀ ਫ਼ਕੀਰ ਆਖੇ....

ਰੱਬ ਬੰਦਿਆ ਅੰਦਰ ਰਹਿੰਦਾ ਏ ਮੁੰਹੋ ਤਾ ਦੁਨਿਆ ਏ ਕਹਿੰਦੀ,
ਉਜ ਪੂਜਾ ਧਰਮ ਸਥਾਨਾ ਉੱਤੇ ਰਬ ਨੂੰ ਲੱਭ ਦੀ ਵੀ ਰਹਿੰਦੀ,
ਮੈਨੂੰ ਤੇ ਮੁਰਸ਼ਦ ਉਹ ਮਿਲਿਆ ਜੋ ਸੱਜਣ ਵੀ ਤੇ ਰਬ ਵੀ ਏ,
"ਦੇਬੀ" ਮੁਖੜਾ ਉਹਦਾ ਦੇਖ ਲਵਾਂ ਤੇ ਮੈਨੂੰ ਰਬ ਦੀ ਲੋੜ ਨਹੀ ਪੈਦੀ....


ਹਾਏ ਰੱਬਾ ਕੋਈ ਜੀਣੇ ਜੋਗੀ ਸਾਡੇ ਉੱਤੇ ਮਰ ਕੇ ਆਵੇ,
ਸੋਹਣੀ ਜਿੰਨੀ ਹੋਵੇ ਸੋਹਣੀ ਕਿਸੇ ਝਣਾਂ ਨੂੰ ਤੁਰ ਕੇ ਆਵੇ,
ਕੋਈ ਫ਼ਰਕ ਨਹੀ ਪੈਦਾ "ਦੇਬੀ" ਕਿੰਨੀ ਭਾਵੇ ਹੋਵੇ ਲੜਾਕੀ,
ਛੇਤੀ ਛੇਤੀ ਆ ਜਾਵੇ ਭਾਵੇ ਦੁਨੀਆ ਦੇ ਨਾਲ ਲੜ ਕੇ ਆਵੇ....


ਇਸ ਤੋ ਪਰੇ ਭਲਾ ਕੀ ਹੋਣੀ ਸਾਡੀ ਤਬਾਹੀ ਸਡੇ ਖਿਲਾਫ਼ ਸਾਡੇ ਹੀ ਅੱਜ ਦੇ ਰਹੇ ਗਵਾਹੀ,
ਉਹ ਸਾਉਣ ਦੇ ਮਹੀਨੇ ਪਛਤਾਉਦੇ ਦੇਖਣੇ ਨੇ ਵੱਢ ਕੇ ਜੋ ਅੰਬ ਲਾ ਰਹੇ ਫਲਾਹੀ,
ਬਾਹਰੋ ਜੋ ਸੋਹਣੇ ਗੁੱਸੇ ਉਹਨਾ ਨਾਲ ਰਹਿੰਦੇ ਸੁੰਦਰਤਾ ਨਾ ਉਹਨਾ ਦੀ ਮੂੰਹ ਤੇ ਜਿਨਾ ਸਲਾਹੀ,
ਮਹਿਬੂਬ ਨੇ ਨਹੀ ਆਉਣਾ ਤਾ ਮੌਤ ਹੀ ਆ ਜਾਵੇ "ਦੇਬੀ" ਦਾ ਬੂਹਾ ਖੁੱਲਾ ਹਜੇ ਆਸ ਨਹੀ ਲਾਹੀ....


ਬਿਨ ਨਾਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ,
ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ ,
ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਣੀ ਏ,
ਪਰ "ਦੇਬੀ" ਵਿਚਾਰਾ ਦਿਲ ਦਾ ਬਿਮਾਰ ਹੋਈ ਜਾਦਾ ਏ....


ਮੁੰਡੇ ਤੈਨੂੰ ਕਹਿੰਦੇ ਨੇ ਸ਼ਰੇਆਮ ਨਮਾਸਤੇ,
ਮੈ ਸੋਚਾ ਖਬਰੇ ਤੇਰਾ ਨਾਮ ਨਮਾਸਤੇ,
ਨਾ ਮੈ ਸ਼ੈਫ ਅਲੀ ਨਾ ਤੂੰ ਪ੍ੀਟੀ ਜ਼ੈਟਾ,
ਗੱਲ ਬਣਜੂ "ਦੇਬੀ" ਨੂੰ ਕੁਹਿ ਸ਼ਰੇਆਮ ਨਮਾਸਤੇ,
ਮੇਰੇ ਕੋਲ ਮੋਬਾਇਲ ਭੇਜ ਦਿਆ ਕਰ ਐਸ਼.ਐਮ.ਐਸ ਰਾਹੀ,
ਭੇਜ ਦਿਆ ਕਰ ਹੋਊ ਨਾ ਬਦਨਾਮ ਨਮਾਸਤੇ....



ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,
ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਤ ਵਿੱਚ ਰੱਖੀਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,
ਨਾਮ ਸ਼ਾਇਰਾ 'ਚ ਆਵੇ ਕਿਥੇ "ਦੇਬੀ" ਦੀ ਓਕਾਤ,
ਗੱਲਾਂ ਤੇਰੀਆ 'ਚੋ ਗੱਲ ਲੈ ਕੇ ਸ਼ੇਅਰ ਆਖੀ ਜਾਵਾ....
 
Top