ਵਤਨ ਦੀ ਯਾਦ

Saini Sa'aB

K00l$@!n!
ਵਤਨ ਦੀ ਯਾਦ ਜਮੀਨ, ਜਮੀਰ ਤੇ ਮਾਂ
ਮੈਂ ਸੋਚਾਂ ਦੀ ਖੁਦਾਈ ਕਰ ਕੀ ਕੁਝ ਭਾਲ਼ਦਾ ਹਾਂ

ਮੇਰੀਆਂ ਸੋਚਾਂ ਦਾ ਇੱਕ ਹਿੱਸਾ
ਮੇਰੀ ਜਮੀਨ ਵਾਂਗ ਜਰਖੇਜ ਹੈ
ਇਸੇ ਲਈ
ਓਸ ਵਿਚਲੀ ਮੇਰੇ ਹਿੱਸੇ ਦੀ ਕਬਰ ਦਾ
ਮੈਨੂੰ ਹਾਲੇ ਵੀ ਹੇਜ ਹੈ
ਮੈਂ ਉਹਨਾਂ ਪਿੰਡਾਂ ਦੀਆਂ ਗਲੀਆਂ ਦੇ ਨਕਸ਼
ਅੱਜ ਵੀ ਵਿਚਾਰਦਾ ਹਾਂ

ਵਤਨ ਦੀ ਯਾਦ ਵਿਚ ਮੈਨੂੰ ਮੇਰਾ ਵਜੂਦ
ਕੁਝ ਧੁੰਧਲਾ ਜਿਹਾ ਨਜ਼ਰ ਆਉਂਦਾ ਹੈ
ਮੈਂ ਕੀ ਸੀ ਤੇ ਕੀ ਹਾਂ
ਮੈਨੂੰ ਅਹਿਸਾਸ ਕਰਵਾਉਂਦਾ ਹੈ
ਮੈਂ ਆਪਣੀਆਂ ਨਜ਼ਰਾਂ ਤੋਂ ਚੋਰੀ
ਸ਼ੀਸ਼ੇ ਵਿਚ ਖੁਦ ਨੂੰ ਸਵਾਂਰਦਾ ਹਾਂ

ਇਸ ਵਤਨ ਦੇ ਪਰਲੇ ਪਾਰ
ਅਜੇ ਜਿਉਦਾ ਹੈ ਮਾਂ ਦਾ ਪਿਆਰ
ਮਾਂ ਦਾ ਪਿਆਰ ਜਿਸਨੂੰ ਮੈਂ ਅੱਜ ਲੋਚਦਾ ਹਾਂ
ਮੈ ਮਾਂ, ਮਾਂ ਤੋ ਮਿਲਿਆ ਜਮੀਰ
ਤੇ ਉਹ ਘਰ ਤੇ ਉਹ ਜਮੀਨ
ਮੈਂ ਕਿੰਨਾ ਕੁਝ ਸੋਚਦਾ ਹਾਂ
ਇਹਨਾ ਸੋਚਾ ਦੇ ਸਹਾਰੇ
ਮੈਂ ਬਸ ਜਿੰਦਗੀ ਨੂੰ ਸਾਰਦਾ ਹਾਂ

ਵਤਨ ਦੀ ਯਾਦ ਜਮੀਨ, ਜਮੀਰ ਤੇ ਮਾਂ
ਮੈਂ ਸੋਚਾਂ ਦੀ ਖੁਦਾਈ ਕਰ ਕੀ ਕੁਝ ਭਾਲ਼ਦਾ ਹਾਂ
 
Top