ਤੇਰੇ ਪਰਾ ਚ ਰਹਿਣੀ ਜਦ ਤੱਕ ਉਡਾਣ ਬਾਕੀ

ਤੇਰੇ ਪਰਾ ਚ ਰਹਿਣੀ ਜਦ ਤੱਕ ਉਡਾਣ ਬਾਕੀ,
ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ,|
ਦੇਖੀ ਤੁ ਹਾਲੇ ਕਿਥੇ ਮੇਰੇ ਸ਼ੌਕ ਦੀ ਬਲ਼ੰਦੀ ,ਅਕਾਸ਼ ਮੁੱਕ ਗਿਆ ਏ ਹਾਲੇ ਉਡਾਣ ਬਾਕੀ ,
ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ, ਤੇਰੇ ਪਰਾ ਚ ਰਹਿਣੀ ਜਦ ਤੱਕ ਉਡਾਣ ਬਾਕੀ|
ਮੁਸ਼ਕਲ ਹੈ ਮੇਰੇ ਰਾਹ ਵਿਚ, ਮੈ ਮੁਸ਼ਕਲਾ ਦੇ ਰਾਹ ਵਿਚ,ਦੇਖੋ ਕਿ ਕਿਸਦਾ ਬਚਦਾ ਨਾਮੋ ਨਿਸ਼ਾਨ ਬਾਕੀ |
ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ, ਤੇਰੇ ਪਰਾ ਚ ਰਹਿਣੀ ਜਦ ਤੱਕ ਉਡਾਣ ਬਾਕੀ|
ਹਾਲੇ ਤਾ ਇਕੋ ਹੌਕਾ ਸ਼ੇਰਾਂ ਚ ਢਾਲਿਆ ਹੈ ,ਸੀਨੇ ਚ ਸ਼ੂਕਦੇ ਨੇ ਲੱਖਾਂ ਤੁਫ਼ਾਨ ਬਾਕੀ |
ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ, ਤੇਰੇ ਪਰਾ ਚ ਰਹਿਣੀ ਜਦ ਤੱਕ ਉਡਾਣ ਬਾਕੀ,
ਸੁਖਵਿੰਦਰ ਅਮ੍ਰਿਤ
 
Top