ਖੁੱਲ ਕੇ ਕਹਿ ਜੇ ਕਿਤੇ ਮੇਰੇ ਵੱਲੋਂ ਕੋਈ ਕਮੀ ਰਹੀ

ਕਹਿੰਦੀ ਸੀ ਹਰ ਜਨਮ ਵਿੱਚ ਤੇਰੀ ਰਹਾਂਗੀ

ਇਸ ਜਨਮ ਹੀ ਨਿਭਾਈ ਨਾ ਗਈ,

ਕਹਿੰਦੀ ਸੀ ਆਵਾਂਗੀ ਕੰਧਾਂ ਟੱਪ ਕੇ ਮਿਲਣ ਤੈਨੂੰ

ਪਰ ਕੰਧ ਜੱਗ ਦੀ ਰਸਮਾਂ ਵਾਲੀ ਢਾਹੀ ਨਾ ਗਈ,

ਫ਼ਿਰ ਕਹਿੰਦੀ ਤੇਰੇ ਤੋਂ ਬਿਨ ਮੈਂ ਮਰ ਜਾਵਾਂਗੀ,

ਪਰ ਜ਼ਿੰਦਗੀ ਨਾਲ ਮੋਹ ਸੀ ਏਨਾ ਕਿ ਮੁਕਾਈ ਨਾ ਗਈ,

ਕੀ ਲੋੜ ਸੀ ਝੂਠੇ ਦਾਵੇ ਕਰਨ ਦੀ ਜੋ ਨਿਭਾਏ ਨਾ ਗਏ,

ਕੀ ਲੋੜ ਸੀ ਓਹਨਾਂ ਝੂਠੇ ਇਕਰਾਰਾਂ ਦੀ ਜੋ ਤੈਥੋਂ ਤੋੜ ਚੜ੍ਹਾਏ ਨਾ ਗਏ,....

"ਬਰਾੜ" ਨੇ ਤਾਂ ਇਕੋ ਹਾਮੀ ਭਰੀ ਸੀ ਉਮਰ ਭਰ ਤੇਰਾ ਰਹਿਣ ਦੀ,

ਖੁੱਲ ਕੇ ਕਹਿ ਜੇ ਕਿਤੇ ਮੇਰੇ ਵੱਲੋਂ ਕੋਈ ਕਮੀ ਰਹੀ,,
 
Top