ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,

ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।

ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ।

ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ।

ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ,

ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ।

ਮੈਂ ਦੂਰ ਬੜੀ ਜਾਣੈ, ਅੰਬਰ ਹੈ ਨਿਗਾਹਾਂ ਵਿਚ,

ਨਾ ਰੋਕ ਅਜੇ ਮੈਨੂੰ, ਤੂੰ ਆਪਣੀਆਂ ਬਾਹਾਂ ਵਿਚ।

ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,


ਕਿਉਂ ਸੱਚ, ਨਹੀਂ ਹੁੰਦਾ, ਇਹ ਖ਼ਾਬ ਨਿਗਾਹਾਂ ਵਿਚ।

ਕੁਝ ਮਹਿਕ, ਮੁਹੱਬਤ ਦੀ, ਆਪਾਂ ਵੀ ਹੰਢਾ ਲਈਏ,

ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।​
 

*Sippu*

*FrOzEn TeARs*
Re: ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾ&#2562

ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,
fav line tfs
 
Top