ਉਹ ਸ਼ਕਸ....

$hokeen J@tt

Prime VIP
ਉਹ ਸ਼ਕਸ....

ਮੇਰੇ ਲਈ ਤਾਂ ਹਰਫ਼-ਏ-ਦੁਆ ਸੀ ਹੋ ਗਿਆ ਉਹ ਸ਼ਕਸ,
ਸਾਰੇ ਦੂਖਾਂ ਦੀ ਜਿਵੇਂ ਦਵਾ ਸੀ ਹੋ ਗਿਆ ਉਹ ਸ਼ਕਸ....
ਪੜਦਾ ਸੀ ਮੈਂ ਨਮਾਜ ਸਮਜ ਕੇ ਜਿਸ ਨੂੰ ਖੁਦਾ,
ਮੇਰੇ ਲਈ ਹੀ ਫੇਰ ਸਜ਼ਾ ਹੋ ਗਿਆ ਉਹ ਸ਼ਕਸ....
ਜਿਸ ਨੂੰ ਦੇਖ ਕੇ ਕਦੇ ਚਲਦੇ ਸੀ ਸਾਹ ਮੇਰੇ,
ਫੇਰ ਮੇਰੇ ਲਈ ਕਜ਼ਾ ਹੋ ਗਿਆ ਉਹ ਸ਼ਕਸ....
ਕੰਨ ਤਰਸਦੇ ਸੀ ਕਦੇ ਉਸ ਦੇ ਬੋਲ ਸੁਣਨੇ ਨੂੰ,
ਫੇਰ ਅਨਹਦ ਨਾਦ ਜੇਹਿ ਇੱਕ ਸਦਾ ਹੋ ਗਿਆ ਉਹ ਸ਼ਕਸ....
ਜਨਮਾਂ ਤੋ ਭਟਕ ਰਿਆ ਸੀ ਜਿਸ ਨੂੰ ਪਾਉਣ ਲਈ ਮੈਂ,
ਫੇਰ ਪਤਾ ਨੀ ਕਦ ਰੱਬ ਦੀ ਰਜ਼ਾ ਹੋ ਗਿਆ ਉਹ ਸ਼ਕਸ....
ਦਿਲ ਕਰਦਾ ਸੀ ਹਮੇਸ਼ਾਂ ਇੱਕ ਟੱਕ ਉਸਨੂੰ ਵੇਖਨੇ ਨੂੰ,
ਹੁਣ ਸਦਾ ਲਈ ਅੱਖੀਆਂ ਤੋ ਪਰੇ ਹੋ ਗਿਆ ਉਹ ਸ਼ਕਸ.....
 
Top