ਜੀਵਨ ਦੀ ਜੰਗ ਜਿਤਣ ਧੀਆਂ..........

JUGGY D

BACK TO BASIC
ਜਿਹੜੇ ਘਰ ਵਿਚ ਆਵਣ ਧੀਆਂ,
ਭਾਗ ਉਸ ਨੂ ਲਾਵਣ ਧੀਆਂ |
ਸੁੰਨ-ਮਸੁੰਨਾ ਲਗਦਾ ਵਿਹੜਾ ,
ਜਦੋ ਪਰਾਇਆ ਹੋਵਣ ਧੀਆਂ |
ਇਹ ਚਹਿਕਣ ਤਾ ਵਿਹੜਾ ਚਹਿਕੇ,
ਫੁਲਾਂ ਤੋ ਵੱਧ ਮਹਿਕਣ ਧੀਆਂ |
ਮਾਂ-ਪਿਓ ਦੇ ਦੁੱਖਾ ਨੂ ਵੰਡਣ,
ਜਾਇਦਾਦਾਂ ਨਾ ਵੰਡਣ ਧੀਆਂ |
ਨਾ ਮਾਰੋ ਕੁਖ ਵਿਚ ਇਨਾ ਨੂੰ,
ਹੱਕ ਜਿਊਣ ਦਾ ਮੰਗਣ ਧੀਆਂ |
ਕੰਜਕਾਂ ਦੀ ਪੂਜਾ ਵੀ ਕਰੀਏ,
ਫਿਰ ਕਿਓਂ ਬੁਰੀਆਂ ਲੱਗਣ ਧੀਆਂ |
ਹੱਸਣ ਖੇਡਣ "ਅਮਰ" ਹਮੇਸਾ,
ਜੀਵਨ ਦੀ ਜੰਗ ਜਿਤਣ ਧੀਆਂ |


---------------- ਲੇਖਕ : ਅਮਰਜੀਤ ਕੌਰ ਅਮਰ
------------ ------------- ਪਿੰਡ ਭਾਮੰ
-------- --------------- ਹੁਸ਼ਿਆਰਪੁਰ
 
Top