ਅੱਗ ਨੂੰ ਹਵਾਵਾਂ

:wਅੱਗ ਨੂੰ ਹਵਾਵਾਂ


ਮਸਾਂ ਫੁੱਟੀਆਂ ਨੇ ਸੁੱਕੇ ਰੁੱਖਾਂ ਨੂੰ ਕੁਰੰਬਲਾਂ
ਆਈਆਂ ਚਿਰਾਂ ਬਾਅਦ ਵਿਹੜੇ ਸਾਡੇ ਛਾਵਾਂ
ਜਿਹੜੀ ਅੱਗ ਵੈਰੀਓ ਵੇ ਸੜਿਆ ਪੰਜਾਬ
ਕਾਹਨੂੰ ਦਿੰਦੇ ਹੋ ਉਸ ਅੱਗ ਨੂੰ ਹਵਾਵਾਂ…….
ਮਸਾਂ ਰੁਕੇ ਹੰਝੂ ਆਈ ਸਿਵਿਆਂ ‘ਤੇ ਮਾਂ ਦੇ
ਸਿਵਾ ਪੁੱਤ ਦਾ ਵੀ ਅਜੇ ਠੰਡਾ ਹੋਇਆ ਨ੍ਹੀਂ
ਚੁਰਾਸੀ ਦੀਆਂ ਕਾਲੀਆਂ ਉਹ ਰਾਤਾਂ
ਕਿਹੜਾ ਦੱਸਦੇ ਪੰਜਾਬੀ ਉਦੋਂ ਰੋਇਆ ਨੀ
ਬੜਾ ਔਖਾ ਚੁਕਦੀਆਂ ਪੁੱਤ ਵਾਲਾ ਭਾਰ
ਇਸ ਉਮਰ ‘ਚ ਬਾਪ ਦੀਆਂ ਬਾਹਵਾਂ
ਕਿਹੜੀ ਅੱਗ ਵੈਰੀਓ ਵੇ ਸਾੜਿਆ ਪੰਜਾਬ:chew
ਕਾਹਨੂੰ ਦਿੰਦੇ ਹੋ ………..
ਚੰਗਾ ਕਿਉਂ ਨਾ ਲੱਗੇ ਥੋਨੂੰ ਚਿੜੀਆਂ ਦਾ ਚਹਿਕਣਾ
ਭਾਉਂਦੀ ਕਿਉਂ ਨਾ ਕੋਇਲ ਜਦੋਂ ਕੂਕਦੀ
ਕਾਹਤੋਂ ਚੰਗੀ ਲੱਗੇ ਥੋਨੂੰ ਵਸਦੇ ਘਰਾਂ ‘ਚ
ਮੌਤ ਬਣ ਕੇ ਸਨਾਟਾ ਜਦੋਂ ਛੂਕਦੀ
ਕੋਟਲਾ ਛਪਾਕੀ ਜਦੋਂ ਖੇਡਦੇ ਜੁਆਂਕ
ਕਾਹਤੋਂ ਸੁੰਨੀਆਂ ਬਣਾਉਂਦੇ ਉਹੋ ਰਾਹਾਂ
ਜਿਹੜੀ ਅੱਗ ………
ਭੋਲੇ - ਭਾਲੇ ਲੋਕੀਂ ਇਹ ਵਤਨ ਮੇਰੇ ਦੇ
ਜਾਲ ਸੁੱਟਦੇ ਹੀ ਲੱਖਾਂ ਫਸ ਜਾਂਦੇ ਨੇ
ਭਾਈਆਂ - ਭਾਈਆਂ ਦੀਆਂ ਇਹ ਬਣਾ ਕੇ ਫਿਰ
ਟੋਲੀਆਂ
ਰਣਨੀਤੀ ਆਪਣੀ ਚਲਾਉਂਦੇ ਨੇ
ਭੇਟਾ ਚੜ੍ਹ ਜਾਣ ਕਈ ਸੁਹਾਗ ਨੇ ਸੁਹਾਗਣਾ ਦੇ
ਭੁੱਬਾਂ ਮਾਰ ਮਾਰ ਰੋਂਦੀਆਂ ਨੇ ਮਾਵਾਂ
ਜਿਹੜੀ ਅੱਗ ਵੈਰੀਓ ਵੇ ਸਾੜਿਆ ਪੰਜਾਬ
ਕਾਹਨੂੰ ਦੇਂਦੇ ਹੋ ਉਸ ਅੱਗ ਨੂੰ ਹਵਾਵਾਂ
 
Top