jass_cancerian
VIP
ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ,ਉਹਦਾ ਅਪਣਾ ਬਨਾਉਣਾ,ਤੇ ਕਲੇਜੇ ਨਾਲ ਲਾਉਣਾ,
ਕਦੀ ਨਿੱਤ ਮਿਲਣਾ ਤੇ ਕਦੀ ਕਦੀ, ਲੰਮਾ ਸਮਾਂ ਤੜਫਾਉਣਾ,
ਉਸ ਦਾ ਦੂਰ ਦੂਰ ਤੱਕ ਰੋਜ਼, ਖਵਾਬਾਂ ਵਿਚ ਲਿਜਾਣਾ,
ਉਹਦਾ ਕਦੀ ਕਦੀ ਬਹਾਰਾਂ ਤੋਂ, ਬਹੁਤ ਉੱਤੇ ਉਠਾਣਾ,
ਉਹਦਾ ਮੁਸ਼ਕਿਲ ਵਿਚ ਵੀ ਨਾਂ ਕਦੇ,ਮੱਥੇ ਵੱਟ ਪਾਉਣਾ,
ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ,
ਉਹਦਾ ਜ਼ਿੰਦਗੀ ਦੇ ਪੰਨਿਆਂ ਤੇ,ਮੇਰਾ ਨਾਮ ਲਿਖਾਣਾ,
ਸਿਰ ਦਾ ਤਾਜ ਬਨਾਉਣਾ ਤੇ, ਪਲਕਾਂ ਤੇ ਬਿਠਾਉਣਾ,
ਉਹਦੀਆਂ ਗੱਲਾਂ ਵਿਚ ਮੇਰਾ ਹੀ, ਹਮੇਸ਼ਾ ਜ਼ਿਕਰ ਆਉਣਾ,
ਦੋ ਜਿਸਮ ਤੇ ਇੱਕ ਰੂਹ ਹਾਂ ਅਸੀਂ,ਇਹੋ ਹੀ ਅਖਵਾਣਾ,
ਉਹਦਾ ਹੱਥ ਤੇ ਅੰਗਿਆਰਾਂ ਨੂੰ,ਸ਼ਰੇਆਮ ਜਲਾਉਣਾ,
ਉਹਦਾ ਕੰਡਿਆਲੇ ਰਾਹਾਂ ਤੇ,ਸੁਹਲ ਪੈਰਾਂ ਦਾ ਪਾਉਣਾ,
ਮੈਨੂੰ ਤਾਂ ਅੱਜ ਵੀ ਯਾਦ ਹੈ,ਉਹਦਾ ਲਾਰੇ ਲਾਉਣਾ,