Lyrics ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

Pardeep

๑۩۩๑┼●ℛŐŶ
ਇਕ ਹੱਥ ਦੇ ਵਿਚ ਦਿਲ ਦੇ ਟੁਕੜੇ
ਇਕ ਹੱਥ ਦੇ ਵਿਚ ਵਾਦੇ ਤੇਰੇ
ਕਚਿੱਆ ਸਾਂਝਾ ਵਾਲੇ ਦੁੱਖੜੇ
ਉੱਤਲੇ ਮਾਨੋ ਮੁਲਾਜੇ ਤੇਰੇ
ਉਡੱ ਕੇ ਸਾਡੀ ਬੁੱਕਲ ਚੋਂ ਜਾ ਬੈਹ ਗੈਰਾਂ ਦੀ ਬਗਲ ਗਈ
ਰੰਗ ਵਟਾ ਗਈ ਹਾਣਦੀਏ ਤੂ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਫੈਸ਼ਨ ਵਾਂਗੂ ਸੱਜਣ ਬਦਲੇ
ਵਾਹ ਵਾਹ ਤੇਰੀ ਪਸੰਦ ਕੂੜੇ
ਨਾਲ ਵਕ਼ਤ ਦੇ ਬਦਲੀ ਕਿੰਨੀ
ਵਕ਼ਤ ਦੀ ਤੂੰ ਪਾਬੰਦ ਕੂੱੜੇ
ਤਿਲਕਣਬਾਜ਼ੀ ਇਸ਼੍ਕ਼ ਦੀ ਚ ਅਸੀ ਤਿਲਕ ਗਏ ਤੂੰ ਸਭਲ ਗਈ
ਰੰਗ ਵਟਾ ਗਈ ਹਾਣਦੀਏ ਤੂ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਵੈਰਨੇ ਸਾਡੀ ਨੀਂਦ ਦੀਏ
ਤੇ ਖਾਬਾਂ ਦੀਏ ਹਤਆਰੀਏ ਨੀ
ਕਿਹੜੀ ਦਫਾ ਲਗਾਈਏ ਤੈਨੂੰ
ਕਿੰਝ ਕਟਿਹਰੇ ਚਾੜੀਏ ਨੀ
ਮੁਜਰਮ ਬਣ ਗਏ ਆਪਾਂ ਨੀ ਤੂੰ ਵਾਰਦਾਤ ਕਰ ਨਿੱਕਲ ਗਈ
ਰੰਗ ਵਟਾ ਗਈ ਹਾਣਦੀਏ ਤੂ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਸਾਡਾ ਸੀ ਈਮਾਨ ਪਰਖਦੀ
ਅੜੀਏ ਖੁੱਦ ਬੇਈਮਾਨ ਹੋਈ
ਹੱਸਦੀ ਵੱਸਦੀ ਦੁਨਿਆ ਸਾਡੀ
ਉੱਜੜ ਗਈ ਵੇਰਾਣ ਹੋਈ
ਬਣ ਆਪਣੇ ਲੁੱਟਣਾ ਸੌਖਾਏ ਕਰ ਸਾਬਤ ਤੂੰ ਏ ਗਲ ਗਈ
ਰੰਗ ਵਟਾ ਗਈ ਹਾਣਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ

ਟੁੱਟ ਦੀਆ ਦੀ ਪੀੜ ਓ ਜਾਨਣ
ਜਿੰਨਾ ਲਾਇਆ ਹੁੰਦੀਯਾ ਨੇ
ਸੱਜਣ ਜਦ ਮਖਸੂਸਪੁਰੀ ਤੁਰ ਜਾਨ
ਤਬਾਇਆ ਹੁੰਦੀਯਾ ਨੇ
ਕਮਲੇ ਹੋਗੇ ਜ਼ਿੰਦਗੀ ਵਿਚੋਂ ਜਿੱਦਣ ਦੀ ਓ ਕਮਲ ਗਈ
ਰੰਗ ਵਟਾ ਗਈ ਹਾਣਦੀਏ ਤੂ ਰੁੱਤਾਂ ਵਾਂਗੂ ਬਦਲ ਗਈ
ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ
 

jaggi633725

***********
Re: ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ

nice song
tfs
 
Top