Lyrics ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ...

sss_rc

Member
ਤੁਸੀਂ ਲੰਘ ਜਾਣਾ,
ਸਾਨੂੰ ਟੰਗ ਜਾਣਾ..
ਤੁਸੀਂ ਆਉਣਾ ਨੀਂ,
ਕਿਸੇ ਨੇਂ ਸਾਨੂੰ ਲਾਹੁਣਾ ਨੀਂ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਬੋਲਣ ਨਾਲੋਂ ਚੁੱਪ ਚੰਗੇਰੀ,
ਤੇ ਚੁੱਪ ਦੇ ਨਾਲੋਂ ਪਰਦਾ..
ਜੇ ਮਨਸੂਰ ਨਾਂ ਬੋਲਦਾ,
ਤਾਂ ਸੂਲੀ ਕਾਣੂੰ ਚੜ੍ਹਦਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਨਾਂ ਸੋਨਾ-ਨਾਂ ਚਾਂਦੀ ਖੱਟਿਆ,
ਦੌਲਤ - ਸ਼ੌਹਰਤ ਫ਼ਾਨੀ..
ਇਸ਼ਕ ਨੇ ਖੱਟੀ ਜਦ ਵੀ ਖੱਟੀ,
ਦੁਨੀਆਂ ਵਿੱਚ ਬਦਨਾਮੀ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਇਸ਼ਕ ਕਮਾਉਣਾਂ ਸੋਨੇ ਵਰਗਾ,
ਯਾਰ ਬਨਾਉਣੇਂ ਹੀਰੇ..
ਕਿਸੇ ਬਜ਼ਾਰ ਚ’ ਮੁੱਲ ਨੀਂ ਤੇਰਾ,
ਇਸ਼ਕ ਦੀਏ ਤਸਵੀਰੇ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਲੱਖਾਂ ਸ਼ੰਮਾਂ ਜਲ੍ਹੀਆਂ,
ਲੱਖਾਂ ਹੋ ਗੁਜ਼ਰੇ ਪਰਵਾਨੇ..
ਹਜੇ ਵੀ ਜੇਕਰ ਛੱਡਿਆ ਜਾਂਦਾ,
ਛੱਡਦੇ ਇਸ਼ਕ ਰਕਾਨੇਂ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਆਸ਼ਿਕ,ਚੋਰ,ਫ਼ਕੀਰ,
ਖੁਦਾ ਤੋਂ ਮੰਗਦੇ ਘੁੱਪ-ਹਨ੍ਹੇਰਾ..
ਇੱਕ ਲੁਟਾਵੇ,ਇੱਕ ਲੁੱਟੇ,
ਇੱਕ ਕਹਿ ਗਏ ਸਭ ਕੁਝ ਤੇਰਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||

ਮੈਂ ਗੁਰੂਆਂ ਦਾ ਦਾਸ ਕਹਾਵਾਂ,
ਲੋਕ ਕਹਿਣ ਮਰਜਾਣਾਂ..
ਦੋਵੇਂ ਗੱਲਾਂ ਸੱਚੀਆਂ ਮਿੱਤਰਾ,
ਸੱਚ ਤੋਂ ਕੀ ਘਬਰਾਣਾ..
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||
 
Top